ਇਸ ਸਖਸ਼ ਨੇ ਫ਼ਿਲਮਾਂ 'ਚ ਧਰਮਿੰਦਰ ਨੂੰ ਦਿੱਤਾ ਸੀ ਪਹਿਲਾ ਬ੍ਰੇਕ, 51 ਰੁਪਏ ਦੀ ਰਾਸ਼ੀ ਨਾਲ ਕੀਤਾ ਸੀ ਸਾਈਨ

By  Aaseen Khan November 15th 2019 01:16 PM

ਅਰਜੁਨ ਹਿੰਗੋਰਾਨੀ ਬਾਲੀਵੁੱਡ ਦੇ ਅਜਿਹੇ ਨਿਰਮਾਤਾ ਅਤੇ ਨਿਰਦੇਸ਼ਕ ਜਿੰਨ੍ਹਾਂ ਨੇ ਬਾਲੀਵੁੱਡ 'ਤੇ ਤਕਰੀਬਨ 3 ਦਹਾਕਿਆਂ ਤੱਕ ਰਾਜ ਕੀਤਾ। 60 ਤੋਂ ਲੈ ਕੇ 90 ਦੇ ਦਹਾਕੇ 'ਚ ਬਾਲੀਵੁੱਡ 'ਚ ਆਪਣਾ ਸਿੱਕਾ ਚਲਾਉਣ ਵਾਲੇ ਅਰਜੁਨ ਹਿੰਗਰੋਨੀ ਦਾ ਅੱਜ ਜਨਮਦਿਨ ਹੈ। ਉਹਨਾਂ ਦੀਆਂ ਬਿਹਤਰੀਨ ਫ਼ਿਲਮਾਂ 'ਚ ਕੌਣ ਕਰੇ ਕੁਰਬਾਨੀ, ਸਹੇਲੀ, ਕਹਾਣੀ ਕਿਸਮਤ ਕੀ,ਖੇਲ ਖਿਲਾੜੀ, ਸ਼ਾਮਿਲ ਹਨ।

Arjun hingorani Arjun hingorani

ਅਰਜੁਨ ਹਿੰਗੋਰਾਨੀ ਹੀ ਉਹ ਵਿਅਕਤੀ ਸੀ ਜਿਸ ਨੇ ਧਰਮਿੰਦਰ ਨੂੰ ਫ਼ਿਲਮਾਂ 'ਚ ਪਹਿਲਾ ਬ੍ਰੇਕ ਦਿੱਤਾ ਸੀ। ਧਰਮਿੰਦਰ ਨੇ ਸਾਲ 1960 'ਚ 'ਦਿਲ ਭੀ ਤੇਰਾ ਹਮ ਭੀ ਤੇਰੇ' ਰਾਹੀਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਧਰਮਿੰਦਰ ਲਈ ਇੱਕ ਇੰਟਰਵਿਊ 'ਚ ਕਿਹਾ ਸੀ,'ਅਕਸਰ ਹੀ ਮੈਨੂੰ ਸਟੂਡੀਓ ਅਤੇ ਨਿਰਦੇਸ਼ਕਾਂ ਦੇ ਕੋਲ ਇੱਕ ਖੂਬਸੂਰਤ ਲੜਕਾ ਮਿਲਿਆ ਕਰਦਾ ਸੀ ਪੁੱਛਣ 'ਤੇ ਮੈਂ ਵੀ ਕਹਿ ਦਿੰਦਾ ਕਿ ਕੰਮ ਨਹੀਂ ਮਿਲਿਆ ਅਤੇ ਉਹ ਵੀ ਏਹੀ ਕਹਿ ਦਿੰਦਾ। ਇੱਕ ਦਿਨ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਅਤੇ ਮੈਂ ਧਰਮਿੰਦਰ ਨੂੰ ਕਹਿ ਦਿੱਤਾ ਕਿ ਮੈਂ ਹੁਣ ਹੀਰੋ ਨਹੀਂ ਨਿਰਦੇਸ਼ਕ ਬਣਾਂਗਾ ਅਤੇ ਜਿਸ ਦਿਨ ਫ਼ਿਲਮ ਮਿਲ ਗਈ ਉਸ ਦਾ ਹੀਰੋ ਤੂੰ ਹੀ ਹੋਵੇਂਗਾ''।

ਹੋਰ ਵੇਖੋ : ਲੰਬੇ ਸਮੇਂ ਦੇ ਗੈਪ ਤੋਂ ਬਾਅਦ ‘ਯਾਰੀਆਂ’ ਦੀ ਗੱਲ ਕਰਨਗੇ ਸ਼ੈਰੀ ਮਾਨ, ਨਵੇਂ ਗਾਣੇ ਦਾ ਪੋਸਟਰ ਕੀਤਾ ਸਾਂਝਾ

ਇਹ ਧਰਮਿੰਦਰ ਲਈ ਵੀ ਦਿਲਾਸਾ ਹੀ ਰਿਹਾ ਹੋਵੇਗਾ ਪਰ ਕੁਝ ਸਮੇਂ ਬਾਅਦ ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ 51 ਰੁਪਏ ਦੀ ਰਕਮ ਦੇ ਕੇ ਆਪਣੀ ਅਤੇ ਧਰਮਿੰਦਰ ਦੀ ਪਹਿਲੀ ਫ਼ਿਲਮੀ ਲਈ ਸਾਈਨ ਕਰ ਲਿਆ। ਇਸ ਤਰ੍ਹਾਂ ਧਰਮਿੰਦਰ ਦੀ ਖੁਸ਼ੀ ਦਾ ਵੀ ਠਿਕਾਣਾ ਨਹੀਂ ਰਿਹਾ।

Arjun hingorani Arjun hingorani

ਇਸ ਤੋਂ ਬਾਅਦ ਦੋਨਾਂ ਨੇ ਇਕੱਠਿਆਂ ਕੱਬ ਕਿਉਂ ਔਰ ਕਹਾਂ ਅਤੇ ਕਹਾਣੀ ਕਿਸਮਤ ਕੀ ਵਰਗੀਆਂ ਫ਼ਿਲਮਾਂ ਕੀਤੀਆਂ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੀਤੇ ਸਾਲ 92 ਸਾਲ ਦੀ ਉਮਰ 'ਚ ਅਰਜੁਨ ਹਿੰਗੋਰਾਨੀ ਦਾ ਦਿਹਾਂਤ ਹੋ ਗਿਆ ਸੀ।

Related Post