ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ‘ਵਾਅਦਾ ਰਹਾ ਸਨਮ’ ਵਰਗੇ ਹਿੱਟ ਗੀਤ ਦੇਣ ਵਾਲੇ ਗੀਤਕਾਰ ਅਨਵਰ ਸਾਗਰ ਦਾ ਦਿਹਾਂਤ

By  Shaminder June 4th 2020 01:02 PM

ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਗੀਤਕਾਰ ਅਨਵਰ ਸਾਗਰ ਦਾ ਦਿਹਾਂਤ ਹੋ ਗਿਆ । ਉਹ 70 ਸਾਲ ਦੇ ਸਨ, ਉਨ੍ਹਾਂ ਨੂੰ ਅਕਸ਼ੇ ਕੁਮਾਰ ਦੀ ਫ਼ਿਲਮ ‘ਵਾਦਾ ਰਹਾ ਸਨਮ’ ਦੇ ਲਈ ਜਾਣਿਆ ਜਾਂਦਾ ਹੈ ।ਖ਼ਬਰਾਂ ਮੁਤਾਬਕ ਉਹ ਦਿਲ ਦੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ । ਉਨ੍ਹਾਂ ਨੇ 90 ਦੇ ਦਹਾਕੇ ‘ਚ ਆਈਆਂ ਕਈ ਫ਼ਿਲਮਾਂ ਲਈ ਗੀਤ ਲਿਖੇ ਸਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਵਾਜਿਦ ਖ਼ਾਨ ਦਾ ਵੀ ਬੀਤੇ ਦਿਨੀਂ 42 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬਾਲੀਵੁੱਡ ‘ਚ ਇੱਕ ਹੋਰ ਦਿੱਗਜ ਗੀਤਕਾਰ ਦੀ ਮੌਤ ਤੋਂ ਬਾਅਦ ਸੋਗ ਦਾ ਮਾਹੌਲ ਹੈ ।ਉਨ੍ਹਾਂ ਨੇ 80 ਤੇ 90 ਦੇ ਦਹਾਕੇ ਦੀਆਂ ਕਈ ਫਿਲਮਾਂ ਦੇ ਗੀਤ ਲਿਖੇ, ਜਿਨ੍ਹਾਂ ਵਿਚੋਂ ਡੇਵਿਡ ਧਵਨ ਦੀ 'ਯਾਰਾਨਾ', ਜੈਕੀ ਸ਼ਰਾਫ ਦੀ 'ਸਪਨੇ ਸਾਜਨ ਕੇ', 'ਖਿਲਾੜੀ', 'ਮੈ ਖਿਲਾੜੀ ਤੂ ਅਨਾੜੀ', ਅਜੈ ਦੇਵਗਨ ਦੀ 'ਵਿਜੈਪਥ' ਆਦਿ ਸ਼ਾਮਲ ਹਨ।

ਦੱਸ ਦਈਏ ਕਿ ਬਾਲੀਵੁੱਡ ‘ਚ ਇੱਕ ਤੋਂ ਬਾਅਦ ਸੈਲੀਬ੍ਰੇਟੀਜ਼ ਦੀ ਮੌਤ ਦੀਆਂ ਖ਼ਬਰਾਂ ਆ ਰਹੀਆਂ ਨੇ । ਪਹਿਲਾਂ ਇਰਫ਼ਾਨ ਖ਼ਾਨ, ਰਿਸ਼ੀ ਕਪੂਰ, ਮਨਮੀਤ ਗਰੇਵਾਲ ਸਣੇ ਇੱਕ ਹੋਰ ਟੀਵੀ ਅਦਾਕਾਰਾ ਵੱਲੋਂ ਖੁਦਕੁਸ਼ੀ ਵਰਗੀਆਂ ਖ਼ਬਰਾਂ ਨੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਹੈ ।

ਅਨਵਰ ਸਾਗਰ  ਨੇ ਨਦੀਮ-ਸ਼੍ਰਵਣ, ਰਾਜੇਸ਼ ਰੋਸ਼ਨ, ਜਤਿਨ-ਲਲਿਤ ਤੇ ਅਨੂ ਮਲਿਕ ਵਰਗੇ ਮਿਊਜ਼ਿਕ ਡਾਇਰੈਕਟਰਜ਼ ਨਾਲ ਕੰਮ ਕੀਤਾ। ਆਖ਼ਰੀ ਵਾਰ ਉਨ੍ਹਾਂ 2003 'ਚ ਰਿਲੀਜ਼ ਹੋਈ ਫਿਲਮ 'ਬਸਤੀ' ਲਈ ਗਾਣੇ ਲਿਖੇ ਸਨ।

Related Post