ਭਾਰਤ ਦੇ ਗਾਇਬ ਹੋਏ ਪਾਇਲਟ ਦੀ ਕਹਾਣੀ ਨਾਲ ਮੇਲ ਖਾਂਦੀਆਂ ਹਨ ਬਾਲੀਵੁੱਡ ਦੀਆਂ ਇਹ ਫ਼ਿਲਮਾਂ, ਵੇਖੋ ਵੀਡਿਓ  

By  Rupinder Kaler February 28th 2019 11:58 AM

ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਸੀ । ਭਾਰਤੀ ਹਵਾਈ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਪਰ ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਵਾ ਕੀਤਾ ਹੈ ਭਾਰਤ ਦਾ ਇੱਕ ਪਾਈਲਟ ਅਭਿਨੰਦਨ ਉਹਨਾਂ ਦੀ ਹਿਰਾਸਤ ਵਿੱਚ ਹੈ । ਅਭਿਨੰਦਨ ਨੂੰ ਵਾਰ ਹੀਰੋ ਦੇ ਨਾਂ ਨਾਲ ਬੁਲਾਇਆ ਜਾ ਰਿਹਾ ਹੈ । ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਦੀਆਂ ਕਈ ਫ਼ਿਲਮਾਂ ਹਨ, ਜਿਨ੍ਹਾਂ ਵਿੱਚ ਵਾਰ ਹੀਰੋ ਦੀਆਂ ਕਹਾਣੀਆਂ ਦਿਖਾਈਆਂ ਗਈਆਂ ਹਨ । ਇਹਨਾਂ ਨੂੰ ਫਰਸੋਨeਰ ੌਡ ਾਂaਰ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ "ਸੈਨਿਕ" ਆਉਂਦੀ ਹੈ । 1993  ਵਿੱਚ ਆਈ ਇਸ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੇ ਫੌਜ ਦੇ ਇੱਕ ਅਪਰੇਸ਼ਨ ਲਈ ਜਾਂਦੇ ਹਨ । ਬਾਅਦ ਵਿੱਚ ਉਹਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਉਂਦੀ ਹੈ । ਪਰ ਬਾਅਦ ਵਿੱਚ ਪਤਾ ਲਗਦਾ ਹੈ ਕਿ ਉਹ ਜਿਉਂਦੇ ਹਨ ਤੇ ਕਈ ਸਾਲਾਂ ਬਾਅਦ ਉਹ ਆਪਣੇ ਵਤਨ ਵਾਪਿਸ ਪਰਤਦੇ ਹਨ ।

https://www.youtube.com/watch?v=nRhehNFJUQg

"ਸਰਬਜੀਤ" ਇਹ ਫ਼ਿਲਮ ਅਸਲੀ ਘਟਨਾ ਤੇ ਅਧਾਰਿਤ ਸੀ । ਇਸ ਕਹਾਣੀ ਵਿੱਚ ਭਾਰਤ ਦਾ ਇੱਕ ਕਿਸਾਨ ਗਲਤੀ ਨਾਲ ਭਾਰਤ ਪਾਕਿਸਤਾਨ ਦੀ ਸਰਹੱਦ ਲੰਘ ਜਾਂਦਾ ਹੈ । ਪਾਕਿਸਤਾਨ ਉਸ ਨੂੰ ਭਾਰਤੀ ਜਾਸੂਸ ਕਰਾਰ ਦੇ ਕੇ ਜੇਲ੍ਹ ਵਿੱਚ ਬੰਦ ਕਰ ਦਿੰਦਾ ਹੈ । ਕਈ ਦਹਾਕੇ ਜੇਲ੍ਹ ਵਿੱਚ ਗੁਜਾਰਨ ਤੋਂ ਬਾਅਦ ਉਹ ਬੇਕਸੂਰ ਸਾਬਿਤ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਜੇਲ੍ਹ ਵਿੱਚ ਮਾਰ ਦਿੱਤਾ ਜਾਂਦਾ ਹੈ ।

https://www.youtube.com/watch?v=q1kYpWU7apI

"ਟਿਊਬਲਾਈਟ" ਫ਼ਿਲਮ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ । ਇਸ ਭਾਰਤ ਤੇ ਚੀਨ ਵਿਚਲੀ ਜੰਗ ਨੂੰ ਦਿਖਾਇਆ ਗਿਆ ਹੈ । ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦੇ ਭਰਾ ਜੰਗ ਤੇ ਜਾਂਦੇ ਹਨ ਤੇ ਉਹਨਾਂ ਦੀ ਜੰਗ ਵਿੱਚ ਮੌਤ ਹੋ ਜਾਂਦੀ ਹੈ ਪਰ ਇਸ ਕਹਾਣੀ ਨੂੰ ਬਾਅਦ ਵਿੱਚ ਫ਼ਿਲਮੀ ਰੰਗ ਦੇ ਦਿੱਤਾ ਜਾਂਦਾ ਹੈ ।

https://www.youtube.com/watch?v=UKlkIzD-Yj8

"1971" ਇਹ ਫ਼ਿਲਮ ਸੱਚੀ ਕਹਾਣੀ 'ਤੇ ਅਧਾਰਿਤ ਹੈ । ਇਸ ਕਹਾਣੀ ਵਿੱਚ ੬ ਭਾਰਤੀ ਜਵਾਨ ਪਾਕਿਸਤਾਨ ਦੇ ਕਬਜ਼ੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ । ਦੇਸ਼ ਦੀ ਰੱਖਿਆ ਤੇ ਸਨਮਾਨ ਲਈ ਫੌਜੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ ।

https://www.youtube.com/watch?v=qETwrtk5HV0

"ਲਲਕਾਰ" ਵਿੱਚ ਆਈ ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ-ਦੁਵਾਲੇ ਘੁੰਮਦੀ ਹੈ ਜਿਸ ਦਾ ਇੱਕ ਬੇਟਾ ਆਰਮੀ ਵਿੱਚ ਤੇ ਇੱਕ ਬੇਟਾ ਹਵਾਈ ਫੌਜ ਵਿੱਚ ਹੁੰਦਾ ਹੈ । ਦੋਹਾਂ ਬੇਟਿਆਂ ਨੂੰ ਜਪਾਨੀ ਫੌਜ ਦੇ ਖਿਲਾਫ ਮਿਸ਼ਨ ਤੇ ਭੇਜਿਆ ਜਾਂਦਾ ਹੈ । ਪਰ ਦੋਹਵੇਂ ਜਪਾਨੀਆਂ ਦੀ ਕੈਦ ਵਿੱਚ ਫਸ ਜਾਂਦੇ ਹਨ ।ਪਰ ਇਹ ਦੋਵੇਂ ਬਹਾਦਰ ਨਾ ਸਿਰਫ ਆਪਣਾ ਮਿਸ਼ਨ ਪੂਰਾ ਕਰਦੇ ਹਨ ਬਲਕਿ ਉਹਨਾਂ ਦੀ ਕੈਦ ਵਿੱਚੋਂ ਵੀ ਬਾਹਰ ਆਉਂਦੇ ਹਨ ।

https://www.youtube.com/watch?v=QAi0eoy4k30

"ਦੀਵਾਰ"  ਅਮਿਤਾਬ ਬੱਚਨ, ਅਕਸ਼ੇ ਖੰਨਾ, ਸੰਜੇ ਦੱਤ ਦੇ ਅਹਿਮ ਕਿਰਦਾਰ ਵਾਲੀ ਇਹ ਫ਼ਿਲਮ 2004 ਵਿੱਚ ਆਈ ਸੀ । ਇਸ ਫ਼ਿਲਮ ਦੀ ਕਹਾਣੀ ਵਿੱਚ 30 ਦੇ ਲਗਭਗ ਭਾਰਤੀ ਜਵਾਨ ਪਾਕਿਸਤਾਨ ਦੀ ਚੁੰਗਲ ਵਿਚ ਫੱਸ ਜਾਂਦੇ ਹਨ । ਲੰਮੇ ਅਰਸੇ ਤੋਂ ਬਾਅਦ ਇਹ ਕੈਦੀ ਪਾਕਿਸਤਾਨ ਦੀ ਜੇਲ੍ਹ 'ਚੋਂ ਬਾਹਰ ਨਿਕਲਣ ਦਾ ਮਾਸਟ ਪਲਾਨ ਬਣਾਉਂਦੇ ਹਨ ।

https://www.youtube.com/watch?v=99bTaX7AMsQ

Related Post