ਅਨੁਪਮ ਖੇਰ ਦੀ ਮਾਂ ਨੂੰ ਅੰਮ੍ਰਿਤਸਰ ਤੋਂ ਕਿਸੇ ਫੈਨ ਨੇ ਭੇਜਿਆ ਸੂਟ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ
ਅਨੁਪਮ ਖੇਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੀ ਮਾਂ ਨੂੰ ਕਿਸੇ ਨੇ ਅੰਮ੍ਰਿਤਸਰ ਤੋਂ ਸੂਟ ਭੇਜਿਆ ਹੈ।
ਅਨੁਪਮ ਖੇਰ (Anupam Kher) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੀ ਮਾਂ ਨੂੰ ਕਿਸੇ ਨੇ ਅੰਮ੍ਰਿਤਸਰ ਤੋਂ ਸੂਟ ਭੇਜਿਆ ਹੈ। ਜਿਸ ਦੇ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮਾਂ ਨੂੰ ਕਾਫੀ ਜਾਣ ਪਹਿਚਾਣ ਦੇ ਲੋਕ ਅਤੇ ਦੋਸਤ ਉਨ੍ਹਾਂ ਦੀ ਪਸੰਦ ਦੀਆਂ ਕੁਝ ਚੀਜ਼ਾਂ ਭੇਜਦੇ ਰਹਿੰਦੇ ਹਨ ।
ਮਾਂ ਇਸ ਸੂਟ ਨੂੰ ਵੇਖ ਕੇ ਬਹੁਤ ਖੁਸ਼ ਹੋਈ । ਕਿਉਂਕਿ ਉਨ੍ਹਾਂ ਨੇ ਮਨ ‘ਚ ਅਜਿਹਾ ਹੀ ਸੂਟ ਸਵਾਉਣ ਦੀ ਇੱਛਾ ਰੱਖੀ ਸੀ ਅਤੇ ਮਾਂ ਛੋਟੀ ਵੱਡੀ ਹਰ ਗੱਲ ‘ਤੇ ਬਹੁਤ ਖੁਸ਼ ਹੋ ਜਾਂਦੀ ਹੈ ਅਤੇ ਖੁੱਲੇ੍ਹ ਦਿਲ ਨਾਲ ਪ੍ਰਗਟ ਵੀ ਕਰਦੀ ਹੈ।
ਥੈਂਕ ਯੂ ਸਰੀਨ ਪਰਿਵਾਰ ਜੋ ਕਿ ਅੰਮ੍ਰਿਤਸਰ ਤੋਂ ਹਨ ਇਸ ਪਿਆਰੇ ਤੋਹਫੇ ਦੇ ਲਈ । ਸੱਚਮੁੱਚ ਇਹ ਗਿਫਟ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਹੈ ਅਤੇ ਉਹ ਆਪਣਾ ਪਿਆਰ ਤੇ ਆਸ਼ੀਰਵਾਦ ਭੇਜ ਰਹੀ ਹੈ। ਅੱਜ ਉਹ ਸ਼ਿਮਲਾ ਜਾ ਰਹੀ ਹੈ ਆਪਣੇ ਘਰ, ਬਹੁਤ ਖੁਸ਼ ਹੈ’।ਅਨੁਪਮ ਖੇਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।
ਹੋਰ ਪੜ੍ਹੋ :