ਅਨੁਪਮ ਖੇਰ ਦੇ ਦਫਤਰ ‘ਚ ਲੱਖਾਂ ਦੀ ਚੋਰੀ, ਚੋਰ ਫ਼ਿਲਮਾਂ ਦੇ ਨੈਗਟਿਵ ਨਾਲ ਭਰਿਆ ਬਾਕਸ ਵੀ ਚੋਰੀ ਕਰਕੇ ਲੈ ਗਏ

ਅਨੁਪਮ ਖੇਰ ਦੇ ਮੁੰਬਈ ਸਥਿਤ ਵੀਰਾ ਦੇਸਾਈ ਦਫਤਰ ‘ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਅਦਾਕਾਰ ਦੇ ਅਕਾਊਂਟ ਵਿਭਾਗ ਚੋਂ ਸੇਫ ਬਾਕਸ ਲੈ ਕੇ ਫਰਾਰ ਹੋ ਗਏ ਹਨ । ਏਨਾਂ ਹੀ ਨਹੀਂ ਚੋਰਾਂ ਨੇ ਫ਼ਿਲਮ ਦਾ ਨੈਗੇਟਿਵ ਬਾਕਸ ਵੀ ਚੋਰੀ ਕਰ ਲਿਆ ਹੈ। ਇਸ ਮਾਮਲੇ ‘ਚ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।

Reported by: PTC Punjabi Desk | Edited by: Shaminder  |  June 21st 2024 01:34 PM |  Updated: June 21st 2024 01:34 PM

ਅਨੁਪਮ ਖੇਰ ਦੇ ਦਫਤਰ ‘ਚ ਲੱਖਾਂ ਦੀ ਚੋਰੀ, ਚੋਰ ਫ਼ਿਲਮਾਂ ਦੇ ਨੈਗਟਿਵ ਨਾਲ ਭਰਿਆ ਬਾਕਸ ਵੀ ਚੋਰੀ ਕਰਕੇ ਲੈ ਗਏ

ਅਨੁਪਮ ਖੇਰ (Anupam Kher) ਦੇ ਮੁੰਬਈ ਸਥਿਤ ਵੀਰਾ ਦੇਸਾਈ ਦਫਤਰ ‘ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਅਦਾਕਾਰ ਦੇ ਅਕਾਊਂਟ ਵਿਭਾਗ ਚੋਂ ਸੇਫ ਬਾਕਸ ਲੈ ਕੇ ਫਰਾਰ ਹੋ ਗਏ ਹਨ । ਏਨਾਂ ਹੀ ਨਹੀਂ ਚੋਰਾਂ ਨੇ  ਫ਼ਿਲਮ ਦਾ ਨੈਗੇਟਿਵ ਬਾਕਸ ਵੀ ਚੋਰੀ ਕਰ ਲਿਆ ਹੈ। ਇਸ ਮਾਮਲੇ ‘ਚ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ‘ਚ ਚੋਰਾਂ ਨੂੰ ਆਟੋ ‘ਚ ਬੈਠੇ ਵੇਖਿਆ ਜਾ ਸਕਦਾ ਹੈ। ਇਸ ਮਾਮਲੇ ‘ਚ ਅਦਾਕਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਟੁੱਟੇ ਹੋਏ ਸੇਫ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਚੋਰਾਂ ਨੇ ਇਸ ਵਾਰਦਾਤ ਨੂੰ ੧੯ ਜੂਨ ਨੂੰ ਅੰਜਾਮ ਦਿੱਤਾ ਸੀ। 

 ਹੋਰ ਪੜ੍ਹੋ  : ਗਰਮੀ ਕਾਰਨ ਪੰਜਾਬ ਦੇ ਪੜਛ ਡੈਮ ਦਾ ਪਾਣੀ ਸੁੱਕਿਆ, ਜੀਵ ਜੰਤੂਆਂ ਦੀ ਮਦਦ ਲਈ ਸਿੱਖ ਆਏ ਅੱਗੇ

ਅਨੁਪਮ ਖੇਰ ਨੇ ਸਾਂਝੀ ਕੀਤੀ ਪੋਸਟ 

ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਕੱਲ੍ਹ ਰਾਤ ਮੇਰੇ ਵੀਰਾ ਦੇਸਾਈ ਰੋਡ ਵਾਲੇ ਦਫਤਰ ‘ਚ ਦੋ ਚੋਰਾਂ ਨੇ ਮੇਰੇ ਦਫਤਰ ਦੇ ਦਰਵਾਜ਼ਿਆਂ ਨੂੰ ਤੋੜਿਆ ਅਤੇ ਅਕਾਊਂਟ ਡਿਪਾਰਟਮੈਂਟ ਤੋਂ ਪੂਰਾ ਸੇਫ ਜੋ ਸ਼ਾਇਦ ਉਹ ਤੋੜ ਨਹੀਂ ਸਨ ਪਾਏ ਅਤੇ ਸਾਡੀ ਕੰਪਨੀ ਵੱਲੋਂ ਬਣਾਈ ਗਈ ਇੱਕ ਫ਼ਿਲਮ ਦੇ ਨੈਗੇਟਿਵ ਜੋ ਇੱਕ ਬਾਕਸ ‘ਚ ਸਨ ਚੋਰੀ ਕਰ ਕੇ ਲੈ ਗਏ ।ਸਾਡੇ ਦਫਤਰ ਨੇ ਐੱਫ ਆਈ ਆਰ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network