ਹਨੀ ਸਿੰਘ ਆਪਣੇ ਮਾਪਿਆਂ ਸਣੇ ਮੈਲਬੋਰਨ ‘ਚ ਰਹਿੰਦੀ ਭੈਣ ਦੇ ਘਰ ਪਹੁੰਚੇ, ਭੈਣ ਨੇ ਗਰਮਜੋਸ਼ੀ ਨਾਲ ਕੀਤਾ ਭਰਾ ਦਾ ਸੁਆਗਤ
ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊੂਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਨੀ ਸਿੰਘ ਮੈਲਬੋਰਨ ‘ਚ ਰਹਿੰਦੀ ਆਪਣੀ ਭੈਣ ਸਨੇਹਾ ਸਿੰਘ ਨੂੰ ਮਿਲਣ ਦੇ ਲਈ ਕਰੀਬ ਇੱਕ ਸਾਲ ਬਾਅਦ ਪਹੁੰਚੇ।
ਹਨੀ ਸਿੰਘ ਆਪਣੇ ਮਾਪਿਆਂ ਸਣੇ ਮੈਲਬੋਰਨ ‘ਚ ਰਹਿੰਦੀ ਭੈਣ ਦੇ ਘਰ ਪਹੁੰਚੇ, ਭੈਣ ਨੇ ਗਰਮਜੋਸ਼ੀ ਨਾਲ ਕੀਤਾ ਭਰਾ ਦਾ ਸੁਆਗਤ
ਹਨੀ ਸਿੰਘ (Hoeny Singh)ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਨੇ ਹਾਲ ਹੀ ‘ਚ ਇੱਕ ਪੌਡਕਾਸਟ ਦੇ ਦੌਰਾਨ ਆਪਣੀ ਪਰਸਨਲ ਲਾਈਫ ਤੇ ਪ੍ਰੋਫੈਸ਼ਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਜਿਸ ਤੋਂ ਬਾਅਦ ਫੈਨਸ ਉਨ੍ਹਾਂ ਦੇ ਵੱਲੋਂ ਪੌਡਕਾਸਟ ਦੇ ਦੌਰਾਨ ਕੀਤੇ ਖੁਲਾਸਿਆਂ ਤੋਂ ਜਿੱਥੇ ਹੈਰਾਨ ਹਨ । ਉੱਥੇ ਹੀ ਸੱਚ ਬੋਲਣ ਨੂੰ ਲੈ ਕੇ ਉਨ੍ਹਾਂ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ ।
ਹੋਰ ਪੜ੍ਹੋ : ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ, ਦਰਸ਼ਨ ਔਲਖ ਨੇ ਸੰਗਤਾਂ ਨੂੰ ਦਿੱਤੀ ਵਧਾਈ
ਹੁਣ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊੂਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਨੀ ਸਿੰਘ ਮੈਲਬੋਰਨ ‘ਚ ਰਹਿੰਦੀ ਆਪਣੀ ਭੈਣ ਸਨੇਹਾ ਸਿੰਘ ਨੂੰ ਮਿਲਣ ਦੇ ਲਈ ਕਰੀਬ ਇੱਕ ਸਾਲ ਬਾਅਦ ਪਹੁੰਚੇ। ਜਿਸ ਦਾ ਇੱਕ ਵੀਡੀਓ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਆਪਣੀ ਭੈਣ ਦੇ ਘਰ ਦਾ ਦਰਵਾਜ਼ੇ ਦੀ ਬੈੱਲ ਵਜਾ ਰਹੇ ਹਨ ਅਤੇ ਜਿਉਂ ਹੀ ਦਰਵਾਜ਼ਾ ਖੋਲ੍ਹਦੇ ਹਨ ਤਾਂ ਉਨ੍ਹਾਂ ਦੀ ਭੈਣ ਗਰਮਜੋਸ਼ੀ ਦੇ ਨਾਲ ਉਨ੍ਹਾਂ ਦਾ ਸੁਆਗਤ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਹਨੀ ਸਿੰਘ ਦੀ ਨਿੱਜੀ ਜ਼ਿੰਦਗੀ
ਹਨੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ। ਉਨ੍ਹਾਂ ਨੇ ਕਾਮਯਾਬ ਦਾ ਦੌਰ ਵੇਖਿਆ ਤਾਂ ਨਾਕਾਮੀ ਵੀ ਉਨ੍ਹਾਂ ਨੂੰ ਝੱਲਣੀ ਪਈ ਸੀ । ਜਿਸ ਕਾਰਨ ਉਹ ਲੰਮਾ ਸਮਾਂ ਇੰਡਸਟਰੀ ਤੋਂ ਦੂਰ ਵੀ ਰਹੇ ਹਨ ।
ਪਤਨੀ ਸ਼ਾਲਿਨੀ ਦੇ ਨਾਲ ਉਨ੍ਹਾਂ ਦਾ ਤਲਾਕ ਵੀ ਹੋਇਆ । ਉਹ ਗੰਭੀਰ ਬਿਮਾਰੀ ਦੇ ਨਾਲ ਵੀ ਜੂਝਦੇ ਰਹੇ । ਪਰ ਉਨ੍ਹਾਂ ਨੇ ਆਪਣੀ ਹਿੰਮਤ ਦੇ ਨਾਲ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕੀਤਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
