ਕੰਗਨਾ ਦੇ ਹੱਕ ‘ਚ ਆਏ ਫ਼ਿਲਮੀ ਸਿਤਾਰੇ, ਸ਼ਬਾਨਾ ਆਜ਼ਮੀ, ਅਨੁਪਮ ਖੇਰ ਸਣੇ ਕਈ ਕਲਕਾਰਾਂ ਨੇ ਦਿੱਤੇ ਰਿਐਕਸ਼ਨ

ਬਾਲੀਵੁੱਡ ਦੇ ਕਈ ਸਿਤਾਰੇ ਕੰਗਨਾ ਦੇ ਹੱਕ ‘ਚ ਨਿੱਤਰੇ ਹਨ। ਅਨੁਪਮ ਖੇਰ, ਵਿਵੇਕ ਅਗਨੀਹੋਤਰੀ, ਸ਼ਬਾਨਾ ਆਜ਼ਮੀ, ਸ਼ੇਖਰ ਸੁਮਨ ਸਣੇ ਕਈ ਸਿਤਾਰੇ ਅਦਾਕਾਰਾ ਦੇ ਹੱਕ ‘ਚ ਨਿੱਤਰੇ ਹਨ ।

Written by  Shaminder   |  June 08th 2024 10:13 AM  |  Updated: June 08th 2024 10:13 AM

ਕੰਗਨਾ ਦੇ ਹੱਕ ‘ਚ ਆਏ ਫ਼ਿਲਮੀ ਸਿਤਾਰੇ, ਸ਼ਬਾਨਾ ਆਜ਼ਮੀ, ਅਨੁਪਮ ਖੇਰ ਸਣੇ ਕਈ ਕਲਕਾਰਾਂ ਨੇ ਦਿੱਤੇ ਰਿਐਕਸ਼ਨ

ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ( Kangana Ranaut ) ਨੂੰ ਕੁਲਵਿੰਦਰ ਕੌਰ (Kulwinder Kaur) ਨਾਂਅ ਦੀ ਸੀਆਈਐੱਸਐਫ ਮਹਿਲਾ ਪੁਲਿਸ ਜਵਾਨ ਨੇ ਥੱਪੜ ਮਾਰਿਆ ਸੀ ।ਜਿਸ ਤੋਂ ਬਾਅਦ ਇਸ ਥੱਪੜ ਦੀ ਗੂੰਜ ਹਰ ਪਾਸੇ ਹੈ।ਪੰਜਾਬ ‘ਚ ਕੰਗਨਾ ਨੂੰ ਪਏ ਇਸ ਥੱਪੜ ਦੀ ਕਈ ਲੋਕ ਹਿਮਾਇਤ ਕਰ ਰਹੇ ਹਨ । ਜਦੋਂ ਕਿ ਕਈ ਲੋਕਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਬਾਲੀਵੁੱਡ ਦੇ ਕਈ ਸਿਤਾਰੇ ਕੰਗਨਾ ਦੇ ਹੱਕ ‘ਚ ਨਿੱਤਰੇ ਹਨ। ਅਨੁਪਮ ਖੇਰ, ਵਿਵੇਕ ਅਗਨੀਹੋਤਰੀ, ਸ਼ਬਾਨਾ ਆਜ਼ਮੀ, ਸ਼ੇਖਰ ਸੁਮਨ ਸਣੇ ਕਈ ਸਿਤਾਰੇ ਅਦਾਕਾਰਾ ਦੇ ਹੱਕ ‘ਚ ਨਿੱਤਰੇ ਹਨ ।

ਹੋਰ ਪੜ੍ਹੋ  : ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਉਨ੍ਹਾਂ ਨੇ ਕੰਗਨਾ ਦੇ ਨਾਲ ਹੋਏ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ।ਇਸ ਦੇ ਨਾਲ ਹੀ ਕੁਲਵਿੰਦਰ ਕੌਰ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ। ਵਿਵੇਕ ਅਗਨੀਹੋਤਰੀ ਨੇ ਨੇ ਲਿਖਿਆ ‘ਕੰਗਨਾ ਰਣੌਤ ਦੇ ਨਾਲ ਹੋਈ ਇਸ ਘਟਨਾ ਦੀ ਹਰ ਸਮਝਦਾਰ ਵਿਅਕਤੀ ਨੂੰ ਨਿੰਦਿਆ ਕਰਨੀ ਚਾਹੀਦੀ ਹੈ। ਸਮਝਦਾਰ ਲੋਕ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਨ੍ਹਾਂ ਨੂੰ ਇਹੀ ਪਤਾ ਹੈ ਕਿ ਲੋਕ ਤੰਤਰ ਦੇ ਲਈ ਇਹ ਕਿੰਨਾ ਘਾਤਕ ਹੈ।ਜੋ ਲੋਕ ਕੰਗਨਾ ਤੇ ਹੱਸ ਰਹੇ ਹਨ । ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵੀ ਬਹੁਤ ਸਾਰੇ ਟਵੀਟ ਕਈਆਂ ਲੋਕਾਂ ਨੂੰ ਪਸੰਦ ਨਹੀਂ ਆਉਂਦੇ । ਉਡਾਣ ਤਾਂ ਤੁਸੀਂ ਵੀ ਭਰਦੇ ਹੋ’।

ਅਨੁਪਮ ਖੇਰ ਦਾ ਰਿਐਕਸ਼ਨ 

ਅਨੁਪਮ ਖੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਮੈਨੂੰ ਬਹੁਤ ਅਫਸੋਸ ਹੋਇਆ ।ਇੱਕ ਮਹਿਲਾ ਦੇ ਨਾਲ ਇੱਕ ਮਹਿਲਾ ਵੱਲੋਂ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ । ਇਹ ਬਿਲਕੁਲ ਗਲਤ ਹੈ। ਇਸ ‘ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਉਸ ਦਾ ਕੋਈ ਵੀ ਰੋਸ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਉਸ ਦਾ ਕੋਈ ਰੋਸ ਨਹੀਂ, ਪਰ ਇਹ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਨਹੀਂ ਕਰਨਾ ਚਾਹੀਦਾ’।  

ਸ਼ਬਾਨਾ ਆਜ਼ਮੀ ਦਾ ਰਿਐਕਸ਼ਨ 

ਸ਼ਬਾਨਾ ਆਜ਼ਮੀ ਨੇ ਲਿਖਿਆ ‘ਮੈਨੂੰ ਕੰਗਨਾ ਨਾਲ ਕੋਈ ਪਿਆਰ ਨਹੀਂ ਹੈ। ਪਰ ਮੈਂ ਖੁਦ ਨੂੰ ‘ਥੱਪੜ’ ਦਾ ਜਸ਼ਨ ਮਨਾਉਣ ਵਾਲੇ ਗੈਂਗ ‘ਚ ਸ਼ਾਮਿਲ ਨਹੀਂ ਕਰ ਸਕਦੀ । ਜੇ ਸੁਰੱਖਿਆ ਕਰਮੀ ਕਾਨੂੰਨ ਨੂੰ ਆਪਣੇ ਹੱਥ ‘ਚ ਲੈਣਾ ਸ਼ੁਰੂ ਕਰ ਦੇਣ ਤਾਂ ਅਜਿਹੇ ‘ਚ ਅਸੀਂ ਕੋਈ ਵੀ ਸੁਰੱਖਿਅਤ ਨਹੀਂ ਰਹਿ ਸਕਦੇ’।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network