ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ‘ਚ ਭੈਣ ਰੰਗੋਲੀ ਨੇ ਦਿੱਤਾ ਬਿਆਨ, ਕਿਹਾ 'ਇਸ ਨੂੰ ਮੋਟੀ ਰਕਮ ਆ ਗਈ ਹੋਣੀ ਖਾਲਿਸਤਾਨੀਆਂ ਤੋਂ,ਇਸ ਨੂੰ ਰਿਮਾਂਡ ‘ਤੇ ਲੈਣਾ ਪਵੇਗਾ’

ਕੰਗਨਾ ਰਣੌਤ ਨੂੰ ਮਹਿਲਾ ਸੀਆਈਐੱਸਐੱਫ ਕਾਂਸਟੇਬਲ ਦੇ ਵੱਲੋਂ ਥੱਪੜ ਮਾਰਨ ਦੇ ਮਾਮਲੇ ‘ਚ ਹੁਣ ਅਦਾਕਾਰਾ ਦੀ ਭੈਣ ਰੰਗੋਲੀ ਦਾ ਬਿਆਨ ਸਾਹਮਣੇ ਆਇਆ ਹੈ। ਰੰਗੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਇਸ ਮਹਿਲਾ ਕਾਂਸਟੇਬਲ ਨੂੰ ਖਾਲਿਸਤਾਨੀ ਦੱਸ ਦਿੱਤਾ ਹੈ।

Written by  Shaminder   |  June 07th 2024 05:31 PM  |  Updated: June 07th 2024 05:31 PM

ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ‘ਚ ਭੈਣ ਰੰਗੋਲੀ ਨੇ ਦਿੱਤਾ ਬਿਆਨ, ਕਿਹਾ 'ਇਸ ਨੂੰ ਮੋਟੀ ਰਕਮ ਆ ਗਈ ਹੋਣੀ ਖਾਲਿਸਤਾਨੀਆਂ ਤੋਂ,ਇਸ ਨੂੰ ਰਿਮਾਂਡ ‘ਤੇ ਲੈਣਾ ਪਵੇਗਾ’

ਕੰਗਨਾ ਰਣੌਤ (Kangana Ranaut) ਨੂੰ ਮਹਿਲਾ ਸੀਆਈਐੱਸਐੱਫ ਕਾਂਸਟੇਬਲ ਦੇ ਵੱਲੋਂ ਥੱਪੜ ਮਾਰਨ ਦੇ ਮਾਮਲੇ ‘ਚ ਹੁਣ ਅਦਾਕਾਰਾ ਦੀ ਭੈਣ ਰੰਗੋਲੀ ਦਾ ਬਿਆਨ ਸਾਹਮਣੇ ਆਇਆ ਹੈ। ਰੰਗੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਇਸ ਮਹਿਲਾ ਕਾਂਸਟੇਬਲ ਨੂੰ ਖਾਲਿਸਤਾਨੀ ਦੱਸ ਦਿੱਤਾ ਹੈ।ਰੰਗੋਲੀ ਚੰਦੇਲ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਖਾਲਿਸਤਾਨੀਆਂ ਦੀ ਇਹੀ ਔਕਾਤ ਹੈ। ਉਹ ਪਿੱਛੋਂ ਹੀ ਪਲਾਨ ਜਾਂ ਅਟੈਕ ਕਰਦੇ ਹਨ ।

ਹੋਰ ਪੜ੍ਹੋ : ਧਰਮਿੰਦਰ ਦੇ ਨਾਲ ਵਾਪਰਿਆ ਹਾਦਸਾ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਦਿਲ ਦਾ ਹਾਲ

ਪਰ ਕੰਗਨਾ ਦੀ ਰੀੜ ਦੀ ਹੱਡੀ ਸਟੀਲ ਦੀ ਬਣੀ ਹੈ ਅਤੇ ਉਹ ਖੁਦ ਹੀ ਇਸ ਮਾਮਲੇ ਦੇ ਨਾਲ ਨਜਿੱਠਣਾ ਜਾਣਦੀ ਹੈ।ਪਰ ਹੁਣ ਇਸ ਤੋਂ ਬਾਅਦ ਪੰਜਾਬ ਦਾ ਕੀ ਹੋਵੇਗਾ ?  ਇਸ ਦੇ ਨਾਲ ਹੀ ਅੱਗੇ ਉਸ ਨੇ ਲਿਖਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਖਾਲਿਸਤਾਨੀਆਂ ਦਾ ਅੱਡਾ ਸੀ ਇਹ ਗੱਲ ਸਾਬਿਤ ਹੋ ਚੁੱਕੀ ਹੈ। ਰੰਗੋਲੀ ਨੇ ਇਸ ਨੂੰ ਇੱਕ ਗੰਭੀਰ ਸਿਕਓਰਿਟੀ ਥਰੈਟ ਦੱਸਿਆ ਹੈ।

ਰੰਗੋਲੀ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ । ਉਸ ਨੇ ਆਪਣੀ ਭੈਣ ਨੂੰ ਮਾਰੇ ਗਏ ਥੱਪੜ ਤੇ ਵੱਡੇ ਐਕਸ਼ਨ ਦੀ ਮੰਗ ਰੱਖੀ ।ਉਸ ਨੇ ਲਿਖਿਆ ‘ਸਸਪੈਂਡ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਨੂੰ ਮੋਟੀ ਰਕਮ ਆ ਗਈ ਹੋਣੀ ਖਾਲਿਸਤਾਨੀਆਂ ਤੋਂ,ਇਸ ਨੂੰ ਰਿਮਾਂਡ ‘ਤੇ ਲੈਣਾ ਪਵੇਗਾ’ । ਰੰਗੋਲੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਕੰਗਨਾ ਨੂੰ ਮਾਰੇ ਥੱਪੜ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network