Thursday, 28th of May 2026

ਅਦਾਕਾਰ ਰਿਸ਼ੀ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਨੀਤੂ ਕਪੂਰ ਤੋਂ ਲਿਖਵਾਉਂਦੇ ਸਨ ਗਰਲ ਫ੍ਰੈਂਡ ਨੂੰ ਲਵ ਲੈਟਰ

ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ‘ਚ ਮੁੰਬਈ ‘ਚ ਹੋਇਆ ਸੀ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਦੇ ਨਾਲ ਕੰਮ ਕੀਤਾ ਸੀ।

Reported by: PTC Punjabi Desk | Edited by: Shaminder  |  September 04th 2024 12:07 PM |  Updated: September 04th 2024 12:07 PM

ਅਦਾਕਾਰ ਰਿਸ਼ੀ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਨੀਤੂ ਕਪੂਰ ਤੋਂ ਲਿਖਵਾਉਂਦੇ ਸਨ ਗਰਲ ਫ੍ਰੈਂਡ ਨੂੰ ਲਵ ਲੈਟਰ

ਰਿਸ਼ੀ ਕਪੂਰ (Rishi Kapoor) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ‘ਚ ਮੁੰਬਈ ‘ਚ ਹੋਇਆ ਸੀ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਦੇ ਨਾਲ ਕੰਮ ਕੀਤਾ ਸੀ।ਅਦਾਕਾਰਾ ਨੀਤੂ ਕਪੂਰ ਦੇ ਨਾਲ ਵੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਜਿਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰਵਾ ਲਿਆ ਸੀ।

ਹੋਰ ਪੜ੍ਹੋ : ਹਨੀ ਸਿੰਘ ਆਪਣੇ ਮਾਪਿਆਂ ਸਣੇ ਮੈਲਬੋਰਨ ‘ਚ ਰਹਿੰਦੀ ਭੈਣ ਦੇ ਘਰ ਪਹੁੰਚੇ, ਭੈਣ ਨੇ ਗਰਮਜੋਸ਼ੀ ਨਾਲ ਕੀਤਾ ਭਰਾ ਦਾ ਸੁਆਗਤਨੀਤੂ ਕਪੂਰ ਰਿਸ਼ੀ ਦੀ ਗਰਲ ਫ੍ਰੈਂਡ ਲਈ ਲਿਖਦੀ ਸੀ ਲਵ ਲੈਟਰ 

ਰਿਸ਼ੀ ਕਪੂਰ ਨੇ ਜਦੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੀ ਮੁਲਾਕਾਤ ਨੀਤੂ ਕਪੂਰ ਦੇ ਨਾਲ ਹੋਈ ਸੀ । ਪਰ ਉਸ ਵੇਲੇ ਰਿਸ਼ੀ ਕਿਸੇ ਹੋਰ ‘ਤੇ ਫਿਦਾ ਸਨ ਅਤੇ ਇਹ ਸਭ ਕੁਝ ਨੀਤੂ ਨੂੰ ਪਤਾ ਸੀ। ਨੀਤੂ ਰਿਸ਼ੀ ਦੀ ਗਰਲ ਫ੍ਰੈਂਡ ਨੂੰ ਲੈਟਰ ਲਿਖਣ ‘ਚ ਉਨ੍ਹਾਂ ਦੀ ਮਦਦ ਵੀ ਕਰਦੀ ਸੀ।ਦੋਵਾਂ ਨੇ ਇੱਕਠੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਜਿਸ ਤੋਂ ਬਾਅਦ ਨੀਤੂ ਕਪੂਰ ਦੇ ਨਜ਼ਦੀਕ ਆਏ ।

ਕਿਉਂਕਿ ਰਿਸ਼ੀ ਕਪੂਰ ਦਾ ਆਪਣੀ ਗਰਲ ਫ੍ਰੈਂਡ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਅਤੇ ਰਿਸ਼ੀ ਕਪੂਰ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ।ਉਸ ਤੋਂ ਬਾਅਦ ਰਿਸ਼ੀ ਕਪੂਰ ਨੇ ਨੀਤੂ ਤੋਂ ਲੈਟਰ ਗਰਲ ਫ੍ਰੈਂਡ ਦੇ ਲਈ ਚਿੱਠੀ ਵੀ ਲਿਖਵਾਈ ਸੀ, ਪਰ ਉਹ ਨਹੀਂ ਮੰਨੀ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ।ਇਸ ਤੋਂ ਬਾਅਦ ਨੀਤੂ ਤੇ ਰਿਸ਼ੀ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ।

ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ।ਰਿਸ਼ੀ ਨੂੰ ਨੀਤੂ ਨਾਲ ਪਿਆਰ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਹ ਨੀਤੂ ਤੋਂ ਦੂਰ ਅਮਰੀਕਾ ਗਏ ਤਾਂ ਰਿਸ਼ੀ ਦਾ ਦਿਲ ਉਦਾਸ ਹੋ ਗਿਆ ਅਤੇ ਉਨ੍ਹਾਂ ਨੇ ਨੀਤੂ ਟੈਲੀਗ੍ਰਾਮ ਲਿਖ ਕੇ ਕਹਿ ਦਿੱਤਾ ਕਿ ਉਸ ਦੇ ਬਿਨ੍ਹਾਂ ਉਨ੍ਹਾਂ ਦਾ ਦਿਲ ਨਹੀਂ ਲੱਗਦਾ।ਇਸ ਤੋਂ ਬਾਅਦ ਹੀ ਦੋਨਾਂ ਨੇ ਵਿਆਹ ਕਰਵਾ ਲਿਆ।

- PTC PUNJABI


Popular Posts