ਆਮਿਰ ਖਾਨ ਨੂੰ ਯਾਦ ਆਏ ਫਿਲਮ 'ਦੰਗਲ' ਦੀ ਸ਼ੂਟਿੰਗ ਦੇ ਦਿਨ, ਪੰਜਾਬੀ ਲੋਕਾਂ ਬਾਰੇ ਅਦਾਕਾਰ ਨੇ ਆਖੀ ਇਹ ਗੱਲ

ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਅਦਾਕਾਰ ਆਮਿਰ ਖਾਨ ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਸ਼ਿਰਕਤ ਕਰਨ ਪਹੁੰਚੇ, ਜਿੱਥੇ ਉਨ੍ਹਾਂ ਆਪਣੀ ਫਿਲਮ ਦੰਗਲ ਦੀ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕੀਤਾ ਤੇ ਪੰਜਾਬੀ ਲੋਕਾਂ ਦੀ ਰੱਜ ਕੇ ਤਾਰੀਫ ਵੀ ਕੀਤੀ।

By  Pushp Raj April 30th 2024 07:18 PM

Aamir Khan praised Punjabi people: ਬਾਲੀਵੁੱਡ 'ਚ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਅਦਾਕਾਰ ਆਮਿਰ ਖਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਆਮਿਰ ਖਾਨ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਸ਼ਿਰਕਤ ਕਰਨ ਪਹੁੰਚੇ, ਜਿੱਥੇ ਉਨ੍ਹਾਂ ਆਪਣੀ ਫਿਲਮ ਦੰਗਲ ਦੀ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕੀਤਾ ਤੇ ਪੰਜਾਬੀ ਲੋਕਾਂ ਦੀ ਰੱਜ ਕੇ ਤਾਰੀਫ ਵੀ ਕੀਤੀ। 

ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਕਪਿਲ ਸ਼ਰਮਾ ਦੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਆਮਿਰ ਖਾਨ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਕਰੀਅਰ ਨਾਲ ਸਬੰਧੀ ਕਈ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ। 
View this post on Instagram

A post shared by Kapil Sharma (@kapilsharma)


ਦੱਸਣਯੋਗ ਹੈ ਕਿ ਆਮਿਰ ਖਾਨ ਹਾਲ ਹੀ ਵਿੱਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ। ਇੱਥੇ ਆਮਿਰ ਖਾਨ ਨੇ ਆਪਣੀ ਫਿਲਮਾਂ ਬਾਰੇ ਗੱਲਬਾਤ ਕਰਦਿਆਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਬਾਰੇ ਖਾਸ ਗੱਲਬਾਤ ਕੀਤੀ। 

ਆਮਿਰ ਖਾਨ ਨੇ ਇਸ ਦੌਰਾਨ ਆਪਣੀ ਫਿਲਮ ਦੰਗਲ ਦੀ ਸ਼ੂਟਿੰਗ ਦਾ ਕਿੱਸਾ ਸਾਂਝਾ ਕੀਤਾ। ਅਦਾਕਾਰ ਨੇ ਦੱਸਿਆ ਕਿ ਉਹ ਇੱਕ ਮੁਸਲਿਮ ਪਰਿਵਾਰ ਨਾਲ ਸਬੰਧਤ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਹੱਥ ਜੋੜਨ ਦੀ ਆਦਤ ਨਹੀਂ ਸਗੋਂ ਸਲਾਮ ਕਰਨ ਦੀ ਆਦਤ ਹੈ। 

ਆਮਿਰ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ 'ਹੱਥ ਜੋੜਨ' ਕੇ ਨਮਸਕਾਰ ਕਰਨ ਜਾਂ ਸਤ ਸ੍ਰੀ ਅਕਾਲ ਬੁਲਾਉਣ ਦੀ ਤਾਕਤ ਉਸ ਸਮੇਂ ਜਾਣੀ ਜਦੋਂ ਉਹ ਸਾਲ 2016 'ਚ ਆਪਣੀ ਫਿਲਮ 'ਦੰਗਲ' ਦੀ ਸ਼ੂਟਿੰਗ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਕਰ ਰਹੇ ਸੀ। ਆਮਿਰ ਖਾਨ ਨੇ ਪੰਜਾਬੀ ਲੋਕਾਂ ਦੀ  ਨਿਮਰਤਾ ਦੀ ਤਾਰੀਫ ਕਰਦਿਆਂ ਕਿਹਾ, 'ਪੰਜਾਬ ਵਿੱਚ ਢਾਈ ਮਹੀਨੇ ਬਿਤਾਉਣ ਤੋਂ ਬਾਅਦ, ਮੈਂ 'ਨਮਸਤੇ' (ਹੱਥ ਜੋੜਨ) ਦੀ ਤਾਕਤ ਨੂੰ ਸਮਝਿਆ। ਇਹ ਇੱਕ ਸ਼ਾਨਦਾਰ ਅਹਿਸਾਸ ਹੈ।"

View this post on Instagram

A post shared by KIDDAAN (@kiddaan)


ਹੋਰ ਪੜ੍ਹੋ : ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਅੱਜ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ, ਅਦਾਕਾਰਾ ਨੇ ਪੋਸਟ ਕੀਤੀ ਸਾਂਝੀ

ਉਨ੍ਹਾਂ ਦੱਸਿਆ ਜਦੋਂ ਉਹ ਸਵੇਰੇ ਪਿੰਡ ਵਿੱਚ ਸ਼ੂਟਿੰਗ ਲਈ ਪਹੁੰਚਦੇ ਤਾਂ ਲੋਕ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਤੇ ਜਦੋਂ ਉਹ ਮੁੜਦੇ ਉਸ ਸਮੇਂ ਵੀ ਲੋਕ ਨਿਮਰਤਾ ਨਾਲ ਉਨ੍ਹਾਂ ਨੂੰ ਗੁੱਡ ਨਾਈਟ ਕਹਿੰਦੇ। ਇਸ ਦੇ ਨਾਲ-ਨਾਲ ਆਮਿਰ ਨੇ ਪੰਜਾਬ 'ਚ ਪਹਿਲਾਂ 'ਰੰਗ ਦੇ ਬਸੰਤੀ' ਅਤੇ ਬਾਅਦ 'ਚ 'ਦੰਗਲ' ਦੀ ਸ਼ੂਟਿੰਗ ਕਰਨ ਦਾ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਆਮਿਰ ਨੇ ਕਿਹਾ, "ਇਹ ਇਕ ਅਜਿਹੀ ਕਹਾਣੀ ਹੈ ਜੋ ਮੇਰੇ ਬਹੁਤ ਕਰੀਬ ਹੈ। ਅਸੀਂ 'ਰੰਗ ਦੇ ਬਸੰਤੀ' ਦੀ ਸ਼ੂਟਿੰਗ ਪੰਜਾਬ 'ਚ ਕੀਤੀ ਸੀ ਅਤੇ ਮੈਨੂੰ ਉੱਥੇ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ | , ਪੰਜਾਬੀ ਸੱਭਿਆਚਾਰ ... ਲੋਕ ਬਹੁਤ ਪਿਆਰ ਨਾਲ ਭਰੇ ਹੋਏ ਹਨ।  ਇਹ ਇੱਕ ਸ਼ਾਨਦਾਰ ਭਾਵਨਾ ਤੇ ਅਹਿਸਾਸ ਹੈ। '


Related Post