ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਅੱਜ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ, ਅਦਾਕਾਰਾ ਨੇ ਪੋਸਟ ਕੀਤੀ ਸਾਂਝੀ

ਬਾਲੀਵੁੱਡ ਦੇ ਮਸ਼ਹੂਰ ਕਪਲ ਬਿਪਾਸ਼ਾ ਬਾਸੂ ਤੇ ਉਸ ਦੇ ਪਤੀ ਕਰਨ ਸਿੰਘ ਗਰੋਵਰ ਦੀ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ ਨੂੰ ਬਾਲੀਵੁੱਡ ਅਦਾਕਾਰਾ ਨੇ ਖਾਸ ਪੋਸਟ ਸ਼ੇਅਰ ਕਰਦੇ ਹਨ।

Reported by: PTC Punjabi Desk | Edited by: Pushp Raj  |  April 30th 2024 06:38 PM |  Updated: April 30th 2024 06:38 PM

ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਅੱਜ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ, ਅਦਾਕਾਰਾ ਨੇ ਪੋਸਟ ਕੀਤੀ ਸਾਂਝੀ

Bipasha Basu and Karan Singh Grover wedding Anniversary: ਬਾਲੀਵੁੱਡ ਦੇ ਮਸ਼ਹੂਰ ਕਪਲ ਬਿਪਾਸ਼ਾ ਬਾਸੂ ਤੇ ਉਸ ਦੇ ਪਤੀ ਕਰਨ ਸਿੰਘ ਗਰੋਵਰ ਦੀ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ ਨੂੰ ਬਾਲੀਵੁੱਡ ਅਦਾਕਾਰਾ ਨੇ ਖਾਸ ਪੋਸਟ ਸ਼ੇਅਰ ਕਰਦੇ ਹਨ। 

ਦੱਸ ਦਈਏ ਕਿ ਇਹ ਜੋੜਾ ਅੱਜ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਨ ਤੇ ਇਸ ਖਾਸ ਮੌਕੇ ਉੱਤੇ ਆਪਣੀ ਕਿਊਟ ਧੀ ਦੇਵੀ ਦੇ ਨਾਲ ਆਪਣੇ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਵੀ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਬਿਪਾਸ਼ਾ ਬਾਸੂ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਵੈਡਿੰਗ ਐਨਵਰਸੀ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਬਿਪਾਸ਼ਾ ਅਤੇ ਕਰਨ ਨੇ ਆਪਣੀ ਬਹੁਤ ਹੀ ਪਿਆਰੀਆਂ ਤੇ ਰੋਮਾਂਟਿਕ ਤਸਵੀਰਾਂ  ਸ਼ੇਅਰ ਕੀਤੀਆਂ ਹਨ। ਦੋਵੇਂ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਉਣ ਲਈ ਮਾਰੀਸ਼ਸ ਵਿੱਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਉਸ ਦੇ ਨਾਲ ਉਸ ਦੀ ਪਿਆਰੀ ਰਾਜਕੁਮਾਰੀ ਦੇਵੀ ਵੀ ਹੈ। ਬਿਪਾਸ਼ਾ ਨੇ ਇੰਸਟਾ ਸਟੋਰੀ 'ਤੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਨਾਲ ਜੁੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵੀਡੀਓ 'ਚ ਉਹ ਆਪਣੀ ਬੇਟੀ ਦੇਵੀ ਨੂੰ ਸੌਂਦੀ ਨਜ਼ਰ ਆ ਰਹੀ ਹੈ। ਉਹ ਆਪਣੇ ਪਤੀ ਕਰਨ 'ਤੇ ਵੀ ਆਪਣੇ ਪਿਆਰ ਦੀ ਵਰਖਾ ਕਰ ਰਹੀ ਹੈ।

ਹੋਰ ਪੜ੍ਹੋ :  ਗੁਰਚਰਨ ਸਿੰਘ ਦੇ ਡਿਪ੍ਰੈਸ਼ਨ ਤੇ ਲਾਪਤਾ ਹੋਣ ਦੀਆਂ ਖਬਰਾਂ 'ਤੇ ਆਨਸਕ੍ਰੀਨ ਬੇਟੇ ਸਮਯ ਸ਼ਾਹ  ਦਾ ਆਇਆ ਰਿਐਕਸ਼ਨ, ਜਾਣੋ ਕੀ ਕਿਹਾ  

ਫੈਨਜ਼ ਕਪਲ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਤੇ ਬਾਲੀਵੁੱਡ ਸੈਲਬਸ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈ ਦੇ ਰਹੇ ਹਨ। ਦੱਸ ਦਈਏ ਕਿ 8 ਸਾਲ ਪਹਿਲਾਂ 30 ਅਪ੍ਰੈਲ ਨੂੰ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਵਿਆਹ ਕਰਵਾਇਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network