ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਹੈ ਅਦਾਕਾਰਾ ਅਰੂੰਧਤੀ ਨਾਇਰ, ਆਰਥਿਕ ਮਦਦ ਦੀ ਕੀਤੀ ਮੰਗ
ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਅਰੂੰਧਤੀ ਨਾਇਰ (Arundhathi Nair) ਇਨ੍ਹੀਂ ਦਿਨੀਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਹੈ। ਅਰੁੰਧਤੀ ਦੀ ਭੈਣ ਨੇ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਦੀ ਹਾਲਤ ਬਾਰੇ ਦੱਸਿਆ ਹੈ।ਅਦਾਕਾਰਾ ਦੀ ਭੈਣ ਨੇ ਦੱਸਿਆ ਹੈ ਕਿ ਉਸ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ ਅਤੇ ਉਹ ਵੈਂਟੀਲੇਟਰ ‘ਤੇ ਹੈ।
/ptc-punjabi/media/media_files/B9KlvV34hROgumOztYA0.jpg)
ਹੋਰ ਪੜ੍ਹੋ : ਕ੍ਰਿਤੀ ਖਰਬੰਦਾ ਚੌਂਕੇ ਚੜ੍ਹੀ, ਕਿਚਨ ‘ਚ ਬਣਾਇਆ ਹਲਵਾ
ਆਰਥਿਕ ਮਦਦ ਦੀ ਮੰਗ
ਅਦਾਕਾਰਾ ਦੀ ਹਾਲਤ ਖਰਾਬ ਹੈ ਅਤੇ ਆਰਥਿਕ ਮਦਦ ਦੀ ਵੀ ਮੰਗ ਉਸ ਦੇ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ।ਅਰੁੰਧਤੀ ਦੀ ਦੋਸਤ ਤੇ ਅਦਾਕਾਰਾ ਰਾਮਿਆ ਨੇ ਇਸ ਬਾਰੇ ਨਿਊਜ਼ ਏਜੰਸੀ ਨੂੰ ਇੰਟਰਵਿਊ ਦੇ ਦੌਰਾਨ ਪਰਿਵਾਰ ਨੂੰ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ।
/ptc-punjabi/media/media_files/06YBdZl58N6dZ3EqrIgV.jpg)
ਭੈਣ ਨੇ ਪਾਈ ਪੋਸਟ
ਇਸ ਤੋਂ ਇਲਾਵਾ ਅਰੁੰਧਤੀ ਦੀ ਭੈਣ ਆਰਤੀ ਨਾਇਰ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਲਿਖਿਆ ‘ਮੇਰੀ ਭੈਣ ਦਾ ਤਿੰਨ ਦਿਨ ਪਹਿਲਾਂ ਐਕਸੀਡੈਂਟ ਹੋਇਆ ।ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਉਸ ਨੂੰ ਤ੍ਰਿਵੇਂਦਰਮ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
View this post on Instagram
ਇੰਡਸਟਰੀ ਚੋਂ ਕੋਈ ਵੀ ਮਦਦ ਲਈ ਨਹੀਂ ਆਇਆ ਅੱਗੇ
ਖ਼ਬਰਾਂ ਮੁਤਾਬਕ ਅਰੁੰਧਤੀ ਦੀ ਮਦਦ ਦੇ ਲਈ ਕੋਈ ਵੀ ਅੱਗੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਰੁੰਧਤੀ ਦੀ ਦੋਸਤ ਨੇ ਮਦਦ ਦੇ ਲਈ ਇੱਕ ਮੁਹਿੰਮ ਚਲਾਈ ਸੀ । ਜਿਸ ਨੂੰ ਘੁਟਾਲੇ ਦਾ ਨਾਮ ਦੇ ਕੇ ਕੋਈ ਵੀ ਮਦਦ ਦੇ ਲਈ ਅੱਗੇ ਨਹੀਂ ਆ ਰਿਹਾ ।ਦੁੱਖ ਦੀ ਇਸ ਘੜੀ ‘ਚ ਅਦਾਕਾਰਾ ਦੇ ਪਰਿਵਾਰ ਦੀ ਮਦਦ ਦੇ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੀ ਅਦਾਕਾਰਾ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ।