ਰਣਵਿਜੇ ਸਿੰਘਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੱਕ ਸ਼ੋਅ ਨੇ ਬਦਲ ਦਿੱਤੀ ਕਿਸਮਤ

Written by  Shaminder   |  March 16th 2024 08:00 AM  |  Updated: March 16th 2024 08:00 AM

ਰਣਵਿਜੇ ਸਿੰਘਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੱਕ ਸ਼ੋਅ ਨੇ ਬਦਲ ਦਿੱਤੀ ਕਿਸਮਤ

ਰਣਵਿਜੇ ਸਿੰਘਾ (Ranvijay Singha) ਅੱਜ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਰਣਵਿਜੇ ਨੇ ਮਨੋਰੰਜਨ ਜਗਤ ‘ਚ ਆਉਣ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਪਰ ਕਿਸਮਤ ਉਨ੍ਹਾਂ ਨੂੰ ਇਸ ਪਾਸੇ ਲੈ ਆਈ ਸੀ । ਆਓ ਅੱਜ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਨਾਲ ਸਬੰਧ ਰੱਖਣ ਵਾਲੇ ਇਸ ਅਦਾਕਾਰ ਦੇ ਬਾਰੇ । 

ਰਣਵਿਜੇ  ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਹੋਰ ਪੜ੍ਹੋ :  ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਅਖੰਡ ਪਾਠ ਰੱਖਵਾ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

ਪੰਜਾਬ ਦੇ ਜਲੰਧਰ ਸ਼ਹਿਰ ਦੇ ਜੰਮਪਲ ਹਨ ਰਣਵਿਜੇ 

ਰਣਵਿਜੇ ਦਾ ਜਨਮ15 ਮਾਰਚ 1983ਨੂੰ ਪੰਜਾਬ ਦੇ ਜਲੰਧਰ ‘ਚ ਹੋਇਆ ਸੀ । ਉਹ ਇੱਕ ਆਰਮੀ ਬੈਕਗਰਾਊਂਡ ਵਾਲੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪਿਤਾ ਜੀ ਵੀ ਆਰਮੀ ਅਫ਼ਸਰ ਸਨ ਅਤੇ ਰਣਵਿਜੇ ਵੀ ਆਰਮੀ ‘ਚ ਹੀ ਜੁਆਇਨ ਕਰਨਾ ਚਾਹੁੰਦੇ ਸਨ ।ਪਰ ਰਣਵਿਜੇ ਦੀ ਕਿਸਮਤ ‘ਚ ਸ਼ਾਇਦ ਆਰਮੀ ਅਫਸਰ ਬਣਨਾ ਨਹੀਂ ਸੀ ਲਿਖਿਆ ।ਆਰਮੀ ਜੁਆਇਨ ਕਰਨ ਦੇ ਲਈ ਜੋ ਵੀ ਜ਼ਰੂਰੀ ਟੈਸਟ ਸਨ ਉਹ ਸਭ ਉਸ ਨੇ ਪਾਸ ਵੀ ਕਰ ਲਏ ਸਨ । ਇਸ ਦੇ ਬਾਵਜੂਦ ਆਰਮੀ ‘ਚ ਉਹ ਨਹੀਂ ਜਾ ਸਕੇ । ਕਿਉਂਕਿ ਕਿਸਮਤ ਉਨ੍ਹਾਂ ਨੂੰ ਕਿਸੇ ਹੋਰ ਫੀਲਡ ‘ਚ ਲਿਜਾਣਾ ਚਾਹੁੰਦੀ ਸੀ। 

ਰਣਵਿਜੇ  ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂਰਿਆਲਟੀ ਸ਼ੋਅ ਰੋਡੀਜ਼ ਨੇ ਦਿਵਾਈ ਪਛਾਣ 

‘ਰੋਡੀਜ਼’ ਸ਼ੋਅ ਤੋਂ ਹੀ ਰਣਵਿਜੇ ਨੂੰ ਪਛਾਣ ਮਿਲੀ । ਇਸ ਸ਼ੋਅ ‘ਚ ਉਨ੍ਹਾਂ ਨੇ ਆਡੀਸ਼ਨ ਦਿੱਤਾ ਅਤੇ ਉਹ ਸਿਲੈਕਟ ਹੋ ਗਏ । ਜਿਸ ਤੋਂ ਬਾਅਦ ਉਹ ਕਈ ਸਾਲਾਂ ਤੱਕ ਇਸੇ ਸ਼ੋਅ ਦੇ ਨਾਲ ਜੁੜੇ ਰਹੇ । ਹਾਲਾਂਕਿ ਹੁਣ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹਨ । 

ਰਣਵਿਜੇ ਸਿੰਘਾ ਨੇ ਆਪਣੇ ਨਵਜਾਤ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓਕਈ ਫ਼ਿਲਮਾਂ ‘ਚ ਕੀਤਾ ਕੰਮ 

ਰਣਵਿਜੇ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਬਾਲੀਵੁੱਡ ਫ਼ਿਲਮ ਲੰਦਨ ਡ੍ਰੀਮਸ ਅਤੇ ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਜਿਸ ‘ਚ ‘ਸਾਡੀ ਲਵ ਸਟੋਰੀ’, ‘ਧਰਤੀ’, ‘ਟੌਹਰ ਮਿੱਤਰਾਂ ਦੀ’ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਦਿਖਾ ਚੁੱਕੇ ਹਨ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਅਕਸਰ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network