ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਅਖੰਡ ਪਾਠ ਰੱਖਵਾ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

Written by  Shaminder   |  March 15th 2024 06:00 PM  |  Updated: March 15th 2024 06:00 PM

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਅਖੰਡ ਪਾਠ ਰੱਖਵਾ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor) ਨੇ ਆਪਣੇ ਘਰ ਸ੍ਰੀ ਅਖੰਡ ਪਾਠ ਸਾਹਿਬ (Akhand Path Sahib) ਦਾ ਪਾਠ ਰਖਵਾਇਆ ਹੈ । ਜਿਸਦੇ ਕੁਝ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ  ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਦੀਪ ਤੂਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਬੈਠੇ ਹੋਏ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਤੇ ਹੋਰ ਦੋਸਤ ਮਿੱਤਰ ਵੀ ਇਸ ਵੀਡੀਓ ‘ਚ ਨਜ਼ਰ ਆ ਰਹੇ ਹਨ । 

Sandeep Toor 566.jpg

ਹੋਰ ਪੜ੍ਹੋ  : ਕਰਮਜੀਤ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਦੇ ਰਹੇ ਰਿਐਕਸ਼ਨ

ਸੰਦੀਪ ਤੂਰ ਦਾ ਭਰਾ ਭਰਜਾਈ ਜਾ ਰਹੇ ਵਿਦੇਸ਼ 

ਸੰਦੀਪ ਤੂਰ ਦੇ ਭਰਾ ਅਤੇ ਭਰਜਾਈ ਵਿਦੇਸ਼ ਜਾ ਰਹੇ ਹਨ । ਉਸ ਤੋਂ ਪਹਿਲਾਂ ਉਸ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਘਰ ‘ਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਦੀਪ ਤੂਰ ਨੇ ਆਪਣੇ ਭਰਾ ਦਾ ਵਿਆਹ ਕੀਤਾ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਦੋਸਤਾਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਸੁੱਖ ਜੌਹਲ ਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਿਲ ਹੋਏ ਸਨ । 

Sandeep TOOR aKHAND PATH.jpgਕੰਟੈਂਟ ਕ੍ਰਿਏਟਰ ਹਨ ਸੰਦੀਪ ਤੂਰ ਤੇ ਨੂਰ 

ਸੰਦੀਪ ਤੂਰ ਤੇ ਨੂਰ ਕੰਟੈਂਟ ਕ੍ਰਿਏਟਰ ਹਨ । ਪਹਿਲਾਂ ਇਹਨਾਂ ਦਾ ਇੱਕ ਹੋਰ ਸਾਥੀ ਵੀ ਸਨ । ਪਰ ਤਿੰਨਾਂ ਵਿਚਾਲੇ ਵਿਵਾਦ ਹੋ ਗਿਆ ਸੀ । ਜਿਸ ਤੋਂ ਬਾਅਦ ਸਾਰੇ ਵੱਖੋ ਵੱਖ ਹੋ ਗਏ ਸਨ । ਪਰ ਸੰਦੀਪ ਤੂਰ ਤੇ ਨੂਰ ਮੁੜ ਤੋਂ ਇੱਕਠੇ ਵੀਡੀਓ ਬਨਾਉਣ ਲੱਗ ਪਏ ਸਨ । ਲਾਕਡਾਊਨ ਦੇ ਦੌਰਾਨ ਇਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਅਤੇ ਬੱਚੀ ਨੂਰ ਦੇ ਨਾਲ ਉਸ ਸਮੇਂ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਸੀ ਤੇ ਹੱਲਾਸ਼ੇਰੀ ਦਿੱਤੀ ਸੀ । 

ਸੋਸ਼ਲ ਮੀਡੀਆ ‘ਤੇ ਚਰਚਾ ‘ਚ ਆਉਣ ਤੋਂ ਬਾਅਦ ਨੂਰ ਦਾ ਘਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਬਣਾ ਕੇ ਦਿੱਤਾ ਸੀ।ਨੂਰ ਹੁਣ ਵੱਖਰੇ ਵੀਡੀਓ ਵੀ ਬਨਾਉਣ ਲੱਗੀ ਹੈ ਅਤੇ ਉਸ ਦੇ ਵੀ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਹਨ ।ਨੂਰ ਗੁਰਨਾਮ ਭੁੱਲਰ ਦੀ ਫ਼ਿਲਮ ‘ਰੋਜ਼ ਰੋਜੀ ਤੇ ਗੁਲਾਬ’ ‘ਚ ਵੀ ਕੰਮ ਕਰ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਵੀ ਸੰਦੀਪ ਨੇ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ ।   

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network