ਕਰਮਜੀਤ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਦੇ ਰਹੇ ਰਿਐਕਸ਼ਨ

Written by  Shaminder   |  March 15th 2024 04:35 PM  |  Updated: March 15th 2024 04:35 PM

ਕਰਮਜੀਤ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਦੇ ਰਹੇ ਰਿਐਕਸ਼ਨ

ਕਰਮਜੀਤ ਅਨਮੋਲ (Karamjit Anmol) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਹ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜੋ ਕਿ ਉਨ੍ਹਾਂ ਦੀ ਫ਼ਿਲਮ ‘ਸਰਗੀ’ ਦਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਨੇ ਵਿਦੇਸ਼ ‘ਚ ਗਏ ਇੱਕ ਮੁੰਡੇ ਦਾ ਕਿਰਦਾਰ ਨਿਭਾਇਆ ਸੀ । ਇਸ ਵੀਡੀਓ ‘ਚ ਬਨਿੰਦਰ ਬੰਨੀ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਕਹਿ ਰਹੇ ਹਨ ਕਿ ‘ਉਹ ਤਾਂ ਬਹੁਤ ਬੀਬਾ ਮੁੰਡਾ ਹੈ।ਮੇਰੀ ਤਾਂ ਏਨੀਂ ਸਾਫ ਛਵੀ ਹੈ ਕਿ ਕੇਜਰੀਵਾਲ ਮੈਨੂੰ ਟਿਕਟ ਦੇਣ ਨੂੰ ਫਿਰਦਾ ਸੀ। ਜਿਸ ‘ਤੇ ਗੁਰਪ੍ਰੀਤ ਭੰਗੂ ਕਹਿੰਦੀ ਹੈ ਤੁਰ ਜਾ ਤੁਰ ਜਾ ਵੱਡਾ ਭਗਵੰਤ ਮਾਨ’। ਇਸ ਵੀਡੀਓ ‘ਤੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ ।

Karamjit Anmol 99.jpg ਹੋਰ ਪੜ੍ਹੋ  : ਜੱਸੀ ਗਿੱਲ ਨੇ ਆਪਣੇ ਬੱਚਿਆਂ ਦਾ ‘ਸਾਗਰ ਦੀ ਵਹੁਟੀ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ 

ਦੱਸ ਦਈਏ ਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਲੋਕਸਭਾ ਚੋਣਾਂ ਦੇ ਲਈ ਟਿਕਟ ਮਿਲੀ ਹੈ। ਪਰ ਕਈ ਵਾਰ ਬੱਤੀਆਂ ਦੰਦਾਂ ਚੋਂ ਨਿਕਲੀ ਗੱਲ ਕਦੇ ਕਦੇ ਸੱਚ ਸਾਬਿਤ ਹੋ ਜਾਂਦੀ ਹੈ।ਹਾਲ ਹੀ ‘ਚ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਨ । ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਵਧਾਈ ਦਿੱਤੀ ਹੈ । ਨਿਸ਼ਾ ਬਾਨੋ ਨੇ ਕਰਮਜੀਤ ਅਨਮੋਲ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਇਸ ਨਵੀਂ ਪਾਰੀ ਦੀ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।  

Karamjit Anmol Birthday.jpg

ਕਰਮਜੀਤ ਅਨਮੋਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ  

  ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮੇਡੀ ਹੋਣ, ਸੰਜੀਦਾ ਹੋਣ ਜਾਂ ਫਿਰ ਖਲਨਾਇਕ ਦਾ ਕਿਰਦਾਰ ਹੋਵੇ। ਹਰ ਰੋਲ ‘ਚ ਉਹ ਫੱਬਦੇ ਹਨ । ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network