ਬਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੂਨਮ ਪਾਂਡੇ (Poonam Pandey) ਦਾ ਦਿਹਾਂਤ (Death)ਹੋ ਗਿਆ ਹੈ । ਅਦਾਕਾਰਾ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਸੀ।ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦਾ ਦਿਹਾਂਤ ਸਰਵਾਈਕਲ ਕੈਂਸਰ ਦੇ ਕਾਰਨ ਹੋਇਆ ਹੈ। ਜਿਉਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਦਿਹਾਂਤ ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਉਣਾ ਸ਼ੁਰੂ ਕਰ ਦਿੱਤਾ । ਸੋਸ਼ਲ ਮੀਡੀਆ ‘ਤੇ ਪੂਨਮ ਪਾਂਡੇ ਦੇ ਦਿਹਾਂਤ ਦੀ ਖ਼ਬਰ ਵਾਇਰਲ ਹੋ ਰਹੀ ਹੈ।
/ptc-punjabi/media/media_files/zhmNYZpjf94IKozVUeaS.png)
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਬਾਬਾ ਦੀਪ ਸਿੰਘ ‘ਚ ਮੱਥਾ ਟੇਕਿਆ, ਤਸਵੀਰਾਂ ਕੀਤੀਆਂ ਸਾਂਝੀਆਂ
ਪੂਨਮ ਪਾਂਡੇ ਦੇ ਇੰਸਟਾਗ੍ਰਾਮ ਤੋਂ ਸਾਂਝੀ ਕੀਤੀ ਖ਼ਬਰ
ਅਦਾਕਾਰਾ ਪੂਨਮ ਪਾਂਡੇ ਰੀਅਲ ਦੇ ਨਾਂਅ ‘ਤੇ ਬਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ਗਿਆ ‘ਇਹ ਸਵੇਰ ਸਾਡੇ ਸਾਰਿਆਂ ਲਈ ਬੜੀ ਔਖੀ ਹੈ। ਤੁਹਾਨੂੰ ਇਹ ਦੱਸਦੇ ਹੋਏ ਬਹੁਤ ਹੀ ਦੁੱਖ ਹੋ ਰਿਹਾ ਹੈ ਕਿ ਅਸੀਂ ਆਪਣੀ ਪਿਆਰੀ ਪੂਨਮ ਨੂੰ ਸਰਵਾਈਕਲ ਕੈਂਸਰ ਦੇ ਚੱਲਦਿਆਂ ਗੁਆ ਦਿੱਤਾ ਹੈ।ਹਰ ਵਿਅਕਤੀ ਜੋ ਵੀ ਉਸ ਦੇ ਸੰਪਰਕ ‘ਚ ਆਇਆ, ਉਸ ਨੂੰ ਸ਼ੁੱਧ ਪ੍ਰੇਮ ਅਤੇ ਸਦਭਾਵਨਾ ਮਿਲੀ’।ਜਿਉਂ ਹੀ ਨੋਟ ਵਾਇਰਲ ਹੋਇਆ ਤਾਂ ਪੂਨਮ ਨੂੰ ਚਾਹੁਣ ਵਾਲਿਆਂ ਨੇ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।
/ptc-punjabi/media/media_files/RkIYg0fTMEzLW5dKqqBK.jpg)
ਹਮੇਸ਼ਾ ਚਰਚਾ ‘ਚ ਰਹਿੰਦੀ ਸੀ ਪੂਨਮ ਪਾਂਡੇ
ਅਦਾਕਾਰਾ ਪੂਨਮ ਪਾਂਡੇ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਸੀ । ਕਦੇ ਆਪਣੀਆਂ ਬੋਲਡ ਅਦਾਵਾਂ ਅਤੇ ਗੱਲਾਂ ਕਰਕੇ । ਉਸ ਦੇ ਵੀਡੀਓ ਅਕਸਰ ਸਾਹਮਣੇ ਆਉਂਦੇ ਰਹਿੰਦੇ ਸਨ । ਜਿਸ ‘ਤੇ ਲੋਕ ਖੂਬ ਰਿਐਕਸ਼ਨ ਦਿੰਦੇ ਸਨ । ਪਰ ਅੱਜ ਸਵੇਰੇ ਇਸ ਮੰਦਭਾਗੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਪੂਨਮ ਇਸ ਦੁਨੀਆ ‘ਤੇ ਨਹੀਂ ਰਹੀ।
View this post on Instagram