Rakhi Sawant-Adil Khan Wedding: ਰਾਖੀ ਬਿੱਗ ਬੌਸ 16 ‘ਚ ਆਦਿਲ ਨਾਲ ਵਿਆਹ ਕਰੇਗੀ, ਅਦਾਕਾਰਾ ਨੇ ਨਿਰਮਾਤਾਵਾਂ ਨੂੰ ਕੀਤੀ ਬੇਨਤੀ

written by Lajwinder kaur | July 27, 2022

Rakhi Sawant-Adil Khan Wedding: ਆਪਣੇ ਬੇਬਾਕ ਅੰਦਾਜ਼ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਲੋਕਾਂ ਦਾ ਮਨੋਰੰਜਨ ਕਰਨਾ ਚੰਗੀ ਤਰ੍ਹਾਂ ਜਾਣਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਖੀ 'ਬਿੱਗ ਬੌਸ' ਦੇ ਤਿੰਨ ਸੀਜ਼ਨ 'ਚ ਨਜ਼ਰ ਆਈ ਸੀ।

ਹੁਣ ਉਹ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨਾਲ 'ਬਿੱਗ ਬੌਸ 16' 'ਚ ਹਿੱਸਾ ਲੈਣਾ ਚਾਹੁੰਦੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਰਾਖੀ ਨੇ ਕਿਹਾ ਕਿ ਉਹ ਨਾ ਸਿਰਫ 'ਬਿੱਗ ਬੌਸ' 'ਚ ਹਿੱਸਾ ਲੈਣਾ ਚਾਹੁੰਦੀ ਹੈ ਸਗੋਂ ਸ਼ੋਅ 'ਚ ਆਦਿਲ ਨਾਲ ਵਿਆਹ ਵੀ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ : ਇਸ ਬੱਚੇ ਦੀ ਤਸਵੀਰ ਦੇਖ ਕੇ ਲੋਕ ਸਮਝ ਰਹੇ ਨੇ ਤੈਮੂਰ, ਪਰ ਅੱਜ ਹੈ ਇਹ ਬਾਲੀਵੁੱਡ ਸਟਾਰ, ਕੀ ਤੁਸੀਂ ਪਹਿਚਾਣਿਆ?

rakhi and adil

ਹਾਲ ਹੀ ‘ਚ ਦਿੱਤੇ ਇੰਟਰਵਿਊ 'ਚ ਰਾਖੀ ਨੇ ਕਿਹਾ, 'ਜੇਕਰ ਅਸੀਂ ਬਿੱਗ ਬੌਸ ਦੇ ਘਰ ਆਉਂਦੇ ਹਾਂ ਤਾਂ 'ਬਿੱਗ ਬੌਸ' ਹੀ ਸਾਡਾ ਵਿਆਹ ਕਰਵਾਏਗਾ। ਮੈਂ ਕਹਿੰਦਾ ਮੇਰਾ ਵਿਆਹ ਬਿੱਗ ਬੌਸ ਦੇ ਘਰ 'ਚ ਹੀ ਆਦਿਲ ਨਾਲ ਕਰਵਾ ਦਿਓ, ਜੇਕਰ ਅਸੀਂ ਗਏ ਤਾਂ ਆਦਿਲ ਵੀ ਕਹੇਗਾ ਬਿੱਗ ਬੌਸ ਮੇਰੇ ਨਾਲ ਵਿਆਹ ਕਰਾਓ, ਠੀਕ ਹੈ?

ਮੈਂ ਇਸ ਲਈ ਤਿਆਰ ਹਾਂ। ਦੱਸ ਦੇਈਏ ਕਿ ਰਾਖੀ ਸਾਵੰਤ ਤਿੰਨ ਵਾਰ 'ਬਿੱਗ ਬੌਸ' ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ। ਉਸਨੇ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ ਸੀ। ਫਿਰ ਉਹ 14ਵੇਂ ਸੀਜ਼ਨ 'ਚ ਨਜ਼ਰ ਆਈ। ਫਿਰ ਤੀਜੀ ਵਾਰ ਉਹ 'ਬਿੱਗ ਬੌਸ' ਦੇ ਆਖਰੀ ਸੀਜ਼ਨ 'ਚ ਨਜ਼ਰ ਆਈ ਸੀ।

rakhi sawant with adil

'ਬਿੱਗ ਬੌਸ 16' ਦੀ ਗੱਲ ਕਰੀਏ ਤਾਂ ਘਰ ਦੀਆਂ ਤਸਵੀਰਾਂ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ। ਅਜਿਹਾ ਲਗਦਾ ਹੈ ਕਿ ਇਸ ਵਾਰ ਘਰ ਨੂੰ ਐਕਵਾ ਥੀਮ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ। ਇਸ ਸੀਜ਼ਨ ਨੂੰ ਵੀ ਸਲਮਾਨ ਖਾਨ ਹੀ ਹੋਸਟ ਕਰਨਗੇ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਸ਼ੋਅ 'ਚ ਦਿਵਯੰਕਾ ਤ੍ਰਿਪਾਠੀ, ਅਰਜੁਨ ਬਿਜਲਾਨੀ, ਟੀਨਾ ਦੱਤਾ, ਸੁਰਭੀ ਜੋਤੀ, ਮੁਨੱਵਰ ਫਾਰੂਕੀ, ਪੂਨਮ ਪਾਂਡੇ ਅਤੇ ਅੰਜਲੀ ਅਰੋੜਾ ਵਰਗੇ ਮਸ਼ਹੂਰ ਟੀਵੀ ਸਿਤਾਰੇ ਮੁਕਾਬਲੇਬਾਜ਼ ਦੇ ਰੂਪ 'ਚ ਨਜ਼ਰ ਆਉਣਗੇ। ਹਾਲਾਂਕਿ ਮੇਕਰਸ ਵਲੋਂ ਇਸ ਬਾਰੇ 'ਚ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

 

You may also like