ਅਦਾਕਾਰਾ ਸ਼ਿਲਪਾ ਸ਼ੈੱਟੀ ਬੱਚਿਆਂ ਦੇ ਨਾਲ ਆਪਣੀ ਕੁਲ ਦੇਵੀ ਦੇ ਦਰਸ਼ਨ ਕਰਨ ਪੁੱਜੀ

ਸ਼ਿਲਪਾ ਸ਼ੈੱਟੀ ਆਪਣੀ ਕੁਲ ਦੇਵੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

By  Shaminder April 24th 2023 12:40 PM

ਸ਼ਿਲਪਾ ਸ਼ੈੱਟੀ (Shilpa Shetty) ਆਪਣੀ ਕੁਲ ਦੇਵੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰੇ ਜੱਦੀ ਖੇਤਰ ਮੰਗਲੌਰ ‘ਚ ਸਾਡੀ ਕੁਲ ਦੇਵੀ ਨੂੰ ਨਮਸਕਾਰ ਕਰਨ ਅਤੇ ਆਪਣੇ ਬੱਚਿਆ ਨੂੰ ਇੱਥੋਂ ਦੇ ਵਿਰਸੇ ਬਾਰੇ ਜਾਣ ਪਛਾਣ ਕਰਵਾਉਣਾ, ਜਿਸ ‘ਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈ’। 


ਹੋਰ ਪੜ੍ਹੋ : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅਦਾਕਾਰ ਸੰਪਤ ਜੇ ਰਾਮ ਨੇ ਕੀਤੀ ਖੁਦਕੁਸ਼ੀ

View this post on Instagram

A post shared by Shilpa Shetty Kundra (@theshilpashetty)


ਸ਼ਿਲਪਾ ਸ਼ੈੱਟੀ ਅਕਸਰ ਕਰਦੀ ਹੈ ਧਾਰਮਿਕ ਸਥਾਨਾਂ ਦੀ ਯਾਤਰਾ

ਸ਼ਿਲਪਾ ਸ਼ੈੱਟੀ ਅਕਸਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੇ ਲਈ ਜਾਂਦੀ ਰਹਿੰਦੀ ਹੈ ।ਕੁਝ ਦਿਨ ਪਹਿਲਾਂ ਉਹ ਸਾਈਂ ਮੰਦਰ ‘ਚ ਵੀ ਪਹੁੰਚੀ ਸੀ । ਇਸ ਤੋਂ ਪਹਿਲਾਂ ਅਦਾਕਾਰਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਮੱਥਾ ਟੇਕਣ ਦੇ ਲਈ ਪਹੁੰਚੀ ਸੀ ਅਤੇ ਇਸ ਤੋਂ ਇਲਾਵਾ ਬਾਂਕੇ ਬਿਹਾਰੀ ਮੰਦਰ ‘ਚ ਵੀ ਦਰਸ਼ਨਾਂ ਦੇ ਲਈ ਪਹੁੰਚੀ ਸੀ ।ਉਹ ਆਪਣੇ ਬੱਚਿਆਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਦੇ ਨਾਲ ਜੋੜਨ ਦੇ ਲਈ ਉਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਂਦੀ ਰਹਿੰਦੀ ਹੈ ।  


ਸ਼ਿਲਪਾ ਸ਼ੈੱਟੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਸ਼ਿਲਪਾ ਸ਼ੈਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਬਾਜ਼ੀਗਰ, ਧੜਕਣ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਉਹ ਫ਼ਿਲਮ ‘ਸੁੱਖੀ’ ਨੂੰ ਲੈ ਕੇ ਚਰਚਾ ‘ਚ ਹੈ । ਇਸ ‘ਚ ਉਸ ਨੇ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਇਆ ਹੈ । 


ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ 

ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨੇ ਕੁਝ ਸਾਲ ਪਹਿਲਾਂ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਸ ਦੇ ਦੋ ਬੱਚੇ ਹਨ ।ਇੱਕ ਧੀ ਸਮੀਸ਼ਾ ਅਤੇ ਇੱਕ ਪੁੱਤਰ ਵਿਆਨ ਕੁੰਦਰਾ। ਪਿਛਲੇ ਕੁਝ ਸਮੇਂ ਦੌਰਾਨ ਉਸ ਦੀ ਜ਼ਿੰਦਗੀ ਕਾਫੀ ਤਣਾਅ ਪੂਰਨ ਰਹੀ ਹੈ ।ਕਿਉਂਕਿ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਕੰਟੈਂਟ ਬਨਾਉਣ ਦੇ ਮਾਮਲੇ ‘ਚ ਜੇਲ੍ਹ ਦੀ ਸਜ਼ਾ ਵੀ ਹੋਈ ਸੀ ਪਰ ਅਦਾਕਾਰਾ ਨੇ ਬੜੀ ਹਿੰਮਤ ਨਾਲ ਇਨ੍ਹਾਂ ਸਥਿਤੀਆਂ ਦੇ ਨਾਲ ਨਜਿੱਠਿਆ । 

View this post on Instagram

A post shared by Shilpa Shetty Kundra (@theshilpashetty)




 


Related Post