ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅਦਾਕਾਰ ਸੰਪਤ ਜੇ ਰਾਮ ਨੇ ਕੀਤੀ ਖੁਦਕੁਸ਼ੀ

ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਅਤੇ ਇਸੇ ਦੌੜ ‘ਚ ਇੱਕ ਦੂਜੇ ਨੂੰ ਪਛਾੜਣ ਅਤੇ ਅੱਗੇ ਰਹਿਣ ਦੀ ਹੋੜ ‘ਚ ਇਨਸਾਨ ਆਪਣੀ ਜ਼ਿੰਦਗੀ ਨੂੰ ਜਿਉਣਾ ਹੀ ਭੁੱਲ ਜਾਂਦਾ ਹੈ ।

Written by  Shaminder   |  April 24th 2023 12:05 PM  |  Updated: April 24th 2023 12:43 PM

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅਦਾਕਾਰ ਸੰਪਤ ਜੇ ਰਾਮ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਉੱਥੇ ਹੀ ਹੁਣ ਕੰਨੜ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ । ਕੰਨੜ ਅਦਾਕਾਰ ਸੰਪਤ ਜੇ ਰਾਮ (Sampath J Ram) ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ।ਅਦਾਕਾਰ ਨੇ ਪੈਂਤੀ ਸਾਲ ਦੀ ਉਮਰ ‘ਚ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਿਆ ਹੈ । ਜਿਸ ਤੋਂ ਬਾਅਦ ਸਾਊਥ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।

 

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਪਤੀ ਦੇ ਜਨਮਦਿਨ ‘ਤੇ ਸਾਂਝੀ ਕੀਤੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਸੀ ਅਦਾਕਾਰ

ਖਬਰਾਂ ਮੁਤਾਬਕ ਅਦਾਕਾਰ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਸੀ ਅਤੇ ਇੰਡਸਟਰੀ ‘ਚ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ ਅਤੇ ਇਸੇ ਦੇ ਚੱਲਦਿਆਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ।ਹਾਲਾਂਕਿ ਇਸ ਮਾਮਲੇ ‘ਚ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ । ਅਦਾਕਾਰ ਦੀ ਲਾਸ਼ ਕਰਨਾਟਕ ਦੇ ਨਿੱਜੀ ਹਸਪਤਾਲ ‘ਚ ਹੈ । 

ਕਈ ਹਸਤੀਆਂ ਨੇ ਜਤਾਇਆ ਦੁੱਖ 

ਅਦਾਕਾਰ ਸੰਪਤ ਜੇ ਰਾਮ ਦੇ ਦਿਹਾਂਤ ‘ਤੇ ਕੰਨੜ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ  ਮਰਹੂਮ ਅਦਾਕਾਰ ਦੇ ਕੋ-ਸਟਾਰ ਰਹੇ ਰਾਜੇਸ਼ ਧਰੁਵ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਸਾਥੀ ਕਲਾਕਾਰ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । 

ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ

ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਅਤੇ ਇਸੇ ਦੌੜ ‘ਚ ਇੱਕ ਦੂਜੇ ਨੂੰ ਪਛਾੜਣ ਅਤੇ ਅੱਗੇ ਰਹਿਣ ਦੀ ਹੋੜ ‘ਚ ਇਨਸਾਨ  ਆਪਣੀ ਜ਼ਿੰਦਗੀ ਨੂੰ ਜਿਉਣਾ ਹੀ ਭੁੱਲ ਜਾਂਦਾ ਹੈ । ਜਦੋਂ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਹਾਲਾਤਾਂ ਨਾਲ ਲੜਨ ਦੀ ਬਜਾਏ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰ ਲੈਂਦਾ ਹੈ । ਪਰ ਅੱਜ ਜ਼ਰੂਰਤ ਹੈ ਹਾਲਾਤਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਉਨ੍ਹਾਂ ਦੇ ਨਾਲ ਲੜਨ ਦੀ । ਕਿਉਂਕਿ ਨਾਕਾਮੀ ਤੋਂ ਬਾਅਦ ਹੀ ਕਾਮਯਾਬੀ ਦਾ ਸਵਾਦ ਚੱਖਣ ਨੂੰ ਮਿਲਦਾ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network