Anushka Sharma: World Cup ਦੇ ਸੈਮਿਫਾਈਨਲ 'ਚ ਪਹੁੰਚੀ ਭਾਰਤੀ ਟੀਮ, ਅਨੁਸ਼ਕਾ ਸ਼ਰਮਾ ਨੇ ਇੰਝ ਮੰਨਿਆ ਜਿੱਤ ਦਾ ਜਸ਼ਨ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਅਕਸਰ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟਰ ਟੀਮ ਦੇ ਵਰਲਡ ਕੱਪ ਦੇ ਸੈਮੀਫਾਨੀਲ ਵਿੱਚ ਸ਼ਾਮਿਲ ਹੋਣ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਇਸ ਪੋਸਟ 'ਚ ਅਦਾਕਾਰ ਭਾਰਤੀ ਕ੍ਰਿਕਟ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆਈ।

By  Pushp Raj November 3rd 2023 03:53 PM

Anushka Sharma Post: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਅਕਸਰ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ  ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟਰ ਟੀਮ ਦੇ ਵਰਲਡ ਕੱਪ ਦੇ ਸੈਮੀਫਾਨੀਲ ਵਿੱਚ ਸ਼ਾਮਿਲ ਹੋਣ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਇਸ ਪੋਸਟ 'ਚ ਅਦਾਕਾਰ ਭਾਰਤੀ ਕ੍ਰਿਕਟ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆਈ। 


ਦੱਸ ਦਈਏ ਕਿ ਅਕਸਰ ਹੀ ਅਨੁਸ਼ਕਾ ਸ਼ਰਮਾ ਨੂੰ ਮੈਚ ਦੇ ਦੌਰਾਨ ਸਟੇਡੀਅਮਸ ਵਿੱਚ ਟੀਮ ਇੰਡੀਆ ਦਾ ਸਮਰਥਨ ਕਰਦੇ ਹੋਏ ਵੇਖਿਆ ਜਾਂਦਾ ਹੈ। ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਭਾਰਤੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ 2023 ਦੇ ਸੈਮੀਫਾਨੀਲਸ ਵਿੱਚ ਸਥਾਨ ਹਾਸਲ ਕਰਨ 'ਤੇ ਖੁਸ਼ੀ ਪ੍ਰਗਟਾਈ। ਅਦਾਕਾਰਾ ਨੇ ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਪਤੀ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਹੀ ਖਿਡਾਰੀਆਂ ਦੀ ਹੌਸਲਾਅਫਜ਼ਾਈ ਕੀਤੀ। 

ਦੱਸ ਦਈਏ ਕਿ  2 ਨਵੰਬਰ ਨੂੰ ਵਨਡੇ ਵਿਸ਼ਵ ਕੱਪ 2023 'ਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਇਆ, ਜਿਸ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ 'ਚ ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ।

View this post on Instagram

A post shared by AnushkaSharma1588 (@anushkasharma)


ਹੋਰ ਪੜ੍ਹੋ: Reshma Death Anniversary : ਰੇਗਿਸਤਾਨ ਦੇ ਫੁੱਲ ਵਜੋਂ ਮਸ਼ਹੂਰ ਇਸ ਗਾਇਕਾ ਨੂੰ ਨਿੱਕੀ ਉਮਰੇ  ਝੱਲਣਾ ਪਿਆ ਸੀ 1947 ਭਾਰਤ-ਪਾਕਿ ਵੰਡ ਦਾ ਸੰਤਾਪ

 ਅਨੁਸ਼ਕਾ ਸ਼ਰਮਾ ਦੀ ਇਸ ਪੋਸਟ ਤੋਂ ਇਹ ਸਹੀ ਸਾਬਿਤ ਹੁੰਦਾ ਹੈ ਕਿ ਉਹ  ਹਮੇਸ਼ਾ ਇੱਕ ਚੰਗੀ ਤੇ ਸਹਿਯੋਗ ਕਰਨ ਵਾਲੀ ਪਤਨੀ ਦੇ ਰੂਪ 'ਚ ਆਪਣੇ ਪਤੀ ਵਿਰਾਟ ਕੋਹਲੀ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ-ਨਾਲ ਉਹ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦਾ ਵੀ ਜਸ਼ਨ ਮਨਾਉਂਦੀ ਹੈ।  ਦੱਸਣਯੋਗ ਹੈ ਕਿ ਵਿਰਾਟ ਕੋਹਲੀ ਨੇ ਇਸ ਮੈਚ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 94 ਗੇਂਦਾਂ ਵਿੱਚ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਮੈਦਾਨ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕ੍ਰਿਕਟ ਪ੍ਰੇਮੀ ਵਰਲਡ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਉਹ ਚਾਹੁੰਦੇ ਹਨ ਕਿ ਇਸ ਵਾਰ ਭਾਰਤ ਵਰਲਡ ਕੱਪ ਟ੍ਰਾਫੀ ਜਿੱਤੇ।


Related Post