Reshma : ਪੰਜਾਬੀ ਗਾਇਕਾ ਰੇਸ਼ਮਾ ਦੀ ਬਰਸੀ ਅੱਜ, ਰੇਗਿਸਤਾਨ ਦੇ ਫੁੱਲ ਵਜੋਂ ਮਸ਼ਹੂਰ ਇਸ ਗਾਇਕਾ ਨੂੰ ਨਿੱਕੀ ਉਮਰੇ ਝੱਲਣਾ ਪਿਆ ਸੀ 1947 ਭਾਰਤ-ਪਾਕਿ ਵੰਡ ਦਾ ਸੰਤਾਪ
ਅੱਜ ਮਸ਼ਹੂਰ ਪੰਜਾਬੀ ਗਾਇਕ ਰੇਸ਼ਮਾ ਦਾ ਜਨਮਦਿਨ ਹੈ। ਮੌਜੂਦਾ ਸਮੇਂ 'ਚ ਬੇਹੱਦ ਘੱਟ ਲੋਕ ਹੀ ਰੇਸ਼ਮਾ ਬਾਰੇ ਜਾਣਦੇ ਹੋਣਗੇ। ਸੰਗੀਤ ਨੂੰ ਇਬਾਦਤ ਮੰਨਣ ਵਾਲੀ ਇਹ ਗਾਇਕਾ ਪੈਦਾ ਤਾਂ ਭਾਰਤ 'ਚ ਹੋਈ ਸੀ ਪਰ ਉਹ ਪਾਕਿਸਤਾਨ ਵਿਖੇ ਸੰਗੀਤ ਦਾ ਸਿਤਾਰਾ ਬਣ ਕੇ ਚਮਕੀ। ਕਿਉਂਕਿ ਪੈਦਾ ਹੋਣ ਦੇ ਕੁਝ ਹੀ ਸਮੇਂ ਬਾਅਦ ਉਸ ਨੂੰ ਤੇ ਉਸ ਪਰਿਵਾਰ 1947 ਦੀ ਵੰਡ ਦਾ ਸੰਤਾਪ ਝੱਲਣਾ ਪਿਆ ਸੀ, ਆਓ ਜਾਣਦੇ ਹਾਂ ਗਾਇਕਾ ਰੇਸ਼ਮਾ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ ਬਾਰੇ।
Reshma : ਪੰਜਾਬੀ ਗਾਇਕਾ ਰੇਸ਼ਮਾ ਦੀ ਬਰਸੀ ਅੱਜ, ਰੇਗਿਸਤਾਨ ਦੇ ਫੁੱਲ ਵਜੋਂ ਮਸ਼ਹੂਰ ਇਸ ਗਾਇਕਾ ਨੂੰ ਨਿੱਕੀ ਉਮਰੇ ਝੱਲਣਾ ਪਿਆ ਸੀ 1947 ਭਾਰਤ-ਪਾਕਿ ਵੰਡ ਦਾ ਸੰਤਾਪ
Reshma Death Anniversary : ਅੱਜ ਮਸ਼ਹੂਰ ਪੰਜਾਬੀ ਗਾਇਕ ਰੇਸ਼ਮਾ (Reshma) ਦਾ ਜਨਮਦਿਨ ਹੈ। ਮੌਜੂਦਾ ਸਮੇਂ 'ਚ ਬੇਹੱਦ ਘੱਟ ਲੋਕ ਹੀ ਰੇਸ਼ਮਾ ਬਾਰੇ ਜਾਣਦੇ ਹੋਣਗੇ। ਸੰਗੀਤ ਨੂੰ ਇਬਾਦਤ ਮੰਨਣ ਵਾਲੀ ਇਹ ਗਾਇਕਾ ਪੈਦਾ ਤਾਂ ਭਾਰਤ 'ਚ ਹੋਈ ਸੀ ਪਰ ਉਹ ਪਾਕਿਸਤਾਨ ਵਿਖੇ ਸੰਗੀਤ ਦਾ ਸਿਤਾਰਾ ਬਣ ਕੇ ਚਮਕੀ। ਕਿਉਂਕਿ ਪੈਦਾ ਹੋਣ ਦੇ ਕੁਝ ਹੀ ਸਮੇਂ ਬਾਅਦ ਉਸ ਨੂੰ ਤੇ ਉਸ ਪਰਿਵਾਰ 1947 ਦੀ ਵੰਡ ਦਾ ਸੰਤਾਪ ਝੱਲਣਾ ਪਿਆ ਸੀ, ਆਓ ਜਾਣਦੇ ਹਾਂ ਗਾਇਕਾ ਰੇਸ਼ਮਾ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ ਬਾਰੇ।
ਰੇਸ਼ਮਾ ਦਾ ਜਨਮ
ਸਾਲ 1947 'ਚ ਦੇਸ਼ ਦੀ ਵੰਡ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਥਾਰ ਦੇ ਰੇਗਿਸਤਾਨ 'ਚ ਪੈਦਾ ਹੋਈ ਰੇਸ਼ਮਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਰਿਵਾਰ ਨਾਲ ਪਾਕਿਸਤਾਨ 'ਚ ਜਾ ਕੇ ਵਸ ਗਈ। ਬਾਅਦ 'ਚ ਰੇਸ਼ਮਾ ਨੇ ਆਪਣੀ ਗਾਇਕੀ ਰਾਹੀਂ ਪੂਰੀ ਦੁਨੀਆ 'ਚ ਨਾਮ ਕਮਾਇਆ ਤੇ ਲੋਕ ਗੀਤਾਂ ਰਾਹੀਂ ਆਪਣੀ ਪਛਾਣ ਬਣਾਈ। ਇਸ ਗਾਇਕਾ ਦਾ ਨਾਂ ਭਾਰਤ ਤੇ ਪਾਕਿਸਤਾਨ ਦੇ ਗਾਇਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਰੇਸ਼ਮਾ ਦੀ ਆਵਾਜ਼ ਨੂੰ ਪੂਰੀ ਦੁਨੀਆ 'ਚ ਕਾਫੀ ਪਸੰਦ ਕੀਤਾ ਗਿਆ।
_66271c93655060077a15765a25c8c763_1280X720.webp)
ਰੇਸ਼ਮਾ ਦਾ ਜਨਮ ਭਾਰਤ ਦੇ ਰਾਜਸਥਾਨ ਸੂਬੇ ਦ ਬੀਕਾਨੇਰ ਸ਼ਹਿਰ 'ਚ ਰਹਿਣ ਵਾਲੇ ਇੱਕ ਵਣਜਾਰੇ ਪਰਿਵਾਰ 'ਚ ਹੋਇਆ ਸੀ। ਰੇਸ਼ਮਾ ਦੇ ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰੇ ਸਨ, ਜੋ ਕਿ ਊਠਾਂ ਦੇ ਕਾਫ਼ਲੇ ਨਾਲ ਜਾਂਦੇ ਸੀ ਤੇ ਉਹ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਰਾਜਸਥਾਨ ਪਰਤ ਆਉਂਦੇ ਸੀ। ਰੇਸ਼ਮਾ ਅਜੇ ਇੱਕ ਮਹੀਨੇ ਦੀ ਹੀ ਹੋਈ ਸੀ ਕਿ ਉਸ ਮੁਲਕ ਨੂੰ ਵੰਡ ਦਾ ਸੰਤਾਪ ਝੱਲਣਾ ਪਿਆ। ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ ਅਤੇ ਵਣਜਾਰਿਆਂ ਦੇ ਇਸ ਕਾਫ਼ਲੇ ਨੇ ਇਸਲਾਮ ਕਬੂਲ ਕਰ ਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰੈਣ-ਬਸੇਰੇ ਬਣਾਉਣਾ ਪਿਆ।
ਕਿਹਾ ਜਾਂਦਾ ਹੈ ਕਿ ਰੇਸ਼ਮਾ ਨੇ ਕਦੇ ਵੀ ਕਿਸੇ ਵੀ ਉਸਤਾਦ ਕੋਲੋਂ ਗਾਇਕੀ ਦੀ ਸਿੱਖਿਆ ਹਾਸਿਲ ਨਹੀਂ ਕੀਤੀ ਸੀ ਤੇ ਨਾਂ ਕਿਸੇ ਗਾਇਕ ਘਰਾਣੇ ਦੇ ਵਿੱਚ ਜਨਮ ਲਿਆ ਸੀ, ਉਹ ਮਹਿਜ਼ ਆਪਣੇ ਆਪ ਲਈ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਲੋਕ ਗੀਤ ਗਾਉਂਦੀ ਸੀ।
ਰੇਸ਼ਮਾ ਦਾ ਪਹਿਲਾ ਮਕਬੂਲ ਗੀਤ ਸੀ 'ਦਮਾ ਦਮ ਮਸਤ ਕਲੰਦਰ'
ਉਸ ਸਮੇਂ ਵਿੱਚ ਟੈਲੀਵਿਜ਼ਨ ਤੇ ਰੇਡੀਓ ਦਾ ਸ਼ੁਰੂਆਤੀ ਦੌਰ ਸੀ। ਇਸੇ ਦੌਰਾਨ ਜਦੋਂ 10 ਸਾਲ ਦੀ ਰੇਸ਼ਮਾ ਸ਼ਹਿਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿਚ ‘ਦਮਾ ਦਮ ਮਸਤ ਕਲੰਦਰ’ ਗੀਤ ਗਾ ਰਹੀ ਸੀ ਤਾਂ ਰੇਡੀਓ ਦੇ ਮਸ਼ਹੂਰ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਉਸ ਨੂੰ ਗਾਉਂਦੇ ਹੋਏ ਵੇਖਿਆ ਤੇ ਉਸ ਨੂੰ ਕਰਾਚੀ ਵਿਖੇ ਰੇਡੀਓ ਆ ਕੇ ਗੀਤ ਗਾਉਣ ਦਾ ਸੱਦਾ ਦਿੱਤਾ।
ਸਲੀਮ ਗਿਲਾਨੀ ਦੇ ਇਸ ਸੱਦੇ ਨੂੰ 2 ਸਾਲ ਦਾ ਸਮਾਂ ਬੀਤ ਚੁੱਕਾ ਸੀ, 2 ਸਾਲ ਤੋਂ ਬਾਅਦ ਜਦੋਂ ਇਹ ਵਣਜਾਰਿਆਂ ਦਾ ਟੋਲਾ ਕਰਾਚੀ ਪੁੱਜਾ ਤਾਂ ਰੇਸ਼ਮਾ ਆਪਣੇ ਪਰਿਵਾਰ ਨਾਲ ਰੇਡੀਓ ਪਹੁੰਚੀ। ਇੱਥੇ ਜਦੋਂ 12 ਸਾਲਾ ਰੇਸ਼ਮਾ ਨੂੰ ਸਟੂਡੀਓ ਦੇ ਵਿੱਚ ਗੀਤ ਗਾਉਣ ਲਈ ਕਿਹਾ ਗਿਆ ਤਾਂ ਉਹ ਘਬਰਾ ਗਈ ਸੀ, ਪਰ ਬਾਅਦ 'ਚ ਉਸ ਨੇ ਇੱਕਲੇ ਸਟੂਡੀਓ 'ਚ ਰੇਡੀਓ 'ਤੇ ਆਪਣਾ ਪਹਿਲਾ ਗੀਤ 'ਦਮਾ ਦਮ ਮਸਤ ਕਲੰਦਰ' ਗਾਇਆ। ਗਿਲਾਨੀ ਨੇ ਇਸ ਨਿੱਕੀ ਜਿਹੀ ਕੁੜੀ ਦੀ ਕਲਾ ਪਛਾਣੀ ਤੇ ਉਸ ਦੀ ਆਵਾਜ਼ ਨੂੰ ਰੇਡੀਓ ਰਾਹੀਂ ਦੁਨੀਆ ਦੇ ਅੱਗੇ ਪੇਸ਼ ਕੀਤਾ।
ਕੈਂਸਰ ਦੀ ਜੰਗ ਲੜਦੇ ਹੋਏ ਵੀ ਗੀਤ ਗਾਉਂਦੀ ਰਹੀ ਰੇਸ਼ਮਾ
1980 'ਚ ਰੇਸ਼ਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਨੂੰ ਗਲੇ ਦਾ ਕੈਂਸਰ ਹੈ। ਉਹ ਅਮਰੀਕਾ ਵਿਖੇ ਆਪਣਾ ਪ੍ਰੋਗਰਾਮ ਕਰ ਰਹੀ ਸੀ ਕਿ ਉਸ ਨੂੰ ਖ਼ੂਨ ਦੀ ਉਲਟੀਆਂ ਆਉਣ ਲੱਗ ਪਈਆਂ। ਫਿਰ ਇਲਾਜ ਦੌਰਾਨ ਪੰਜ ਸਾਲਾਂ ਤੱਕ ਕੋਈ ਗੀਤਗਾ ਨਾ ਸਕੀ। ਉਸ ਦੀ ਹਾਲਤ ਐਨੀ ਕੁ ਗੰਭੀਰ ਸੀ ਕਿ ਉਹ ਕੌਮਾ ਵਿੱਚ ਜਾਣ ਵੇਲੇ ਤੱਕ ਗਾਉਂਦੀ ਰਹੀ। ਰੇਡੀਓ ਪਾਕਿਸਤਾਨ ਲਈ ਸੋਲੰਗੀ ਸਾਹਿਬ ਵੱਲੋਂ ਇੱਕ ਪ੍ਰੋਗਰਾਮ 'ਚ ਰੇਸ਼ਮਾ ਨੂੰ ਬੁਲਾਇਆ ਗਿਆ। ਉਸ ਪ੍ਰੋਗਰਾਮ ਵਿਚ ਉਸ ਨੇ ਆਪਣਾ ਪਸੰਦੀਦਾ ‘ਗੀਤ ਲੰਬੀ’ ਜੁਦਾਈ ਗਾਇਆ ਸੀ। ਜਦੋਂ ਵੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਕੁਝ ਰਾਹਤ ਮਿਲਦੀ, ਉਹ ਆਪਣੀ ਮਿੱਠੀ ਆਵਾਜ਼ ਤੇ ਦਿਲਾਂ 'ਚ ਉਤਰ ਜਾਣ ਵਾਲੀ ਹੂਕ ਨਾਲ ਅਸਪੱਸ਼ਟ ਆਵਾਜ਼ ਟਚ ਪੂਰਾ ਜ਼ੋਰ ਲਾ ਕੇ ਇਹ ਗੀਤ ਗਾਉਂਦੀ ਰਹੀ।
ਆਪਣੇ ਗਾਇਕੀ ਦੇ ਸਫਰ ਬਾਰੇ ਰੇਸ਼ਮਾ ਦਾ ਵਿਚਾਰ
ਆਪਣੇ ਰੇਡੀਓ ਨੂੰ ਦਿੱਤੇ ਗਏ ਕਈ ਇੰਟਰਵਿਊਜ਼ ਦੇ ਵਿੱਚ ਰੇਸ਼ਮਾ ਨੇ ਆਪਣੀ ਗਾਇਕੀ ਨੂੰ ਬਾਬਾ ਸ਼ਹਿਬਾਜ਼ ਕਲੰਦਰ ਦੀ ਦੁਆ ਦੱਸਿਆ ਸੀ। ਰੇਸ਼ਮਾ ਨੇ ਕਿਹਾ ਕਿ ਮੈਂ ਬੀਆਬਾਨ ਤੇ ਉਜਾੜ ਵਿੱਚ ਗਾਉਣ ਦੀ ਆਦੀ ਸਾਂ। ਮੈਂ ਬੰਦ ਕਮਰੇ ਵਿੱਚ ਬੈਠ ਕੇ ਗਾਉਣ ਬਾਰੇ ਸੋਚ ਹੀ ਨਹੀਂ ਸਾਂ ਸਕਦੀ। ਮੈਂ ਕੋਈ ਰਿਆਜ਼ ਨਹੀਂ ਕੀਤਾ। ਰਿਆਜ਼ ਕਰਨ ਨਾਲ ਕੀ ਹੁੰਦਾ ਹੈ। ਜੇ ਤੁਹਾਡੇ ਅੰਦਰ ਸੁਰ ਨਹੀਂ ਤਾਂ ਸਾਰੀ ਉਮਰ ਰਿਆਜ਼ ਕਰਦੇ ਰਹੋ ਕੁਝ ਨਹੀਂ ਬਣਦਾ। ਇਹ ਅੱਲਾ ਦੀ ਦੇਣ ਹੈ ਜਿਸ ਨੂੰ ਚਾਹੇ ਬਖ਼ਸ਼ ਦੇਵੇ।'
ਰੇਸ਼ਮਾ ਨੇ ਆਪਣੇ ਗਾਇਕੀ ਦੇ ਹੁਨਰ ਬਾਰੇ ਕਿਹਾ ਸੀ, ' ਅੱਲਾ ਜਾਣਦਾ ਹੈ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਦੋਂ ਗਾਉਣਾ ਸ਼ੁਰੂ ਕੀਤਾ। ਬਚਪਨ ਤੋਂ ਹੀ ਸ਼ੌਕ ਸੀ। ਮੇਲਿਆਂ ਵਿੱਚ ਅਸੀਂ ਘੋੜੇ ਤੇ ਊਠ ਵੇਚਣ ਜਾਂਦੇ ਤਾਂ ਉਥੇ ਮੈਂ ਕੱਵਾਲੀਆਂ ਸੁਣਦੀ ਜਾਂ ਕੋਈ ਖੇਡਾਂ ਜਾਂ ਤਮਾਸ਼ਾ ਹੋ ਰਿਹਾ ਹੁੰਦਾ ਤੇ ਉਸ ਦੇ ਗੀਤ ਸੁਣਦੀ। ਮੈਂ ਸੋਚਦੀ, ਰੇਸ਼ਮਾ ਇਹ ਲੋਕ ਕਿੰਨਾ ਚੰਗਾ ਗਾਉਂਦੇ ਨੇ। ਰੱਬ ਕਰੇ ਰੇਸ਼ਮਾ ਤੂੰ ਵੀ ਇਸ ਤਰ੍ਹਾਂ ਕਦੇ ਗਾ ਸਕੇਂ। ਤੇਰਾ ਵੀ ਕਦੇ ਨਾਂ ਹੋਵੇ। ਮੈਂ ਸੁਣ ਸੁਣ ਕੇ ਹੀ ਗਾਣਾ ਸਿਖਿਆ। ਤੁਰਦੀ ਫਿਰਦੀ ਰੇਸਿਸਤਾਨਾਂ ਨੂੰ ਗਾਹੁੰਦੀ ਮੈਂ ਉੱਚੀ ਆਵਾਜ਼ ਵਿੱਚ ਗੀਤ ਗਾਉਂਦੀ ਸੀ। ਕੀ ਪਤਾ ਸੀ ਕਿ ਕਿਸੇ ਦਿਨ ਬਣਜਾਰਨ ਲੰਡਨ ਦੇ ਵੱਡੇ ਸਟੂਡੀਓ ਵਿੱਚ ਗਾਵੇਗੀ ਤੇ ਨਿਊਯਾਰਕ ਵਿੱਚ ਪ੍ਰੋਗਰਾਮ ਕਰੇਗੀ। ਮੈਂ ਅੱਲਾ ਦੀ ਸ਼ੁਕਰਗੁਜ਼ਾਰ ਹਾਂ। ਮੇਰੇ ਗਲੇ ਵਿੱਚ ਅੱਲਾ ਵਸਦਾ ਹੈ। ਮੇਰੇ ਸਾਹ ਵਿੱਚ ਉਸ ਦਾ ਸਾਹ ਹੈ। ਉਸੇ ਦਾ ਕਰਮ ਤੇ ਉਸੇ ਦਾ ਫ਼ਜ਼ਲ।'
-(1)_5bcd13abc44451de2d3013609acfc972_1280X720.webp)
ਜਦੋਂ ਮੁੜ ਭਾਰਤ ਪਰਤੀ ਰੇਸ਼ਮਾ ਤਾਂ ਗਾਇਆ '
ਜਨਵਰੀ 2006 ’ਚ ਸਦਾ-ਏ-ਸਰਹੱਦ ਨਾਂ ਵਾਲੀ ਲਾਹੌਰ-ਅੰਮ੍ਰਿਤਸਰ ਬੱਸ ਜਦੋਂ ਪਹਿਲੀ ਵਾਰ ਭਾਰਤ ਆਈ ਸੀ ਤਾਂ ਰੇਸ਼ਮਾ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਸਣੇ ਆਪਣੀ ਜਨਮ ਭੂਮੀ ਭਾਰਤ ਆਈ ਸੀ। ਇਸ ਦੌਰਾਨ ਰੇਸ਼ਮਾ ਨੇ ਆਪਣੇ ਜਨਮ ਸਥਾਨ ਦੇ ਲੋਕਾਂ ਲਈ ਗੀਤ ਗਾਇਆ ਸੀ 'ਪਧਾਰੋ ਮਾਰੇ ਦੇਸ' ਜੋ ਕਿ ਅੱਜ ਵੀ ਮਕਬੂਲ ਹੈ।
ਰੇਸ਼ਮਾ ਦੇ ਮਸ਼ਹੂਰ ਗੀਤ
ਰੇਸ਼ਮਾ ਵੱਲੋਂ ਗਾਏ ਕਈ ਗੀਤ ਬਹੁਤ ਹੀ ਮਸ਼ਹੂਰ ਹਨ ਤੇ ਅੱਜ ਵੀ ਸਰੋਤੇ ਇਨ੍ਹਾਂ ਗੀਤਾਂ ਨੂੰ ਪਸੰਦ ਕਰਦੇ ਹਨ। ਇਨ੍ਹਾਂ 'ਚ "ਦਮਾ ਦਮ ਮਸਤ ਕਲੰਦਰ", "ਹੈ ਓ'ਰੱਬਾ ਨਹੀਂ ਲੱਗਦਾ ਦਿਲ ਮੇਰਾ", "ਸੁਣ ਚਰਖੇ ਦੀ ਮਿੱਠੀ-ਮਿੱਠੀ ਕੂਕ ਮਾਹੀਆ ਮੈਨੂੰ ਯਾਦ ਆਉਂਦਾ", "ਵੇ ਮੈਂ ਚੋਰੀ-ਚੋਰੀ ਤੇਰੀ ਨਾਲ ਲਾਈਆਂ ਅੱਖੀਆਂ" “ਕਿਥੈ ਨੈਨ ਨਾ ਜੋੜੀ”, “ਲੰਬੀ ਜੁਦਾਈ” ਅਤੇ “ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ਼ ਕੋਲ” ਹਨ। ਇਨ੍ਹਾਂ ਚੋਂ ਕੁਝ ਗੀਤਾਂ ਦਾ ਇਸਤੇਮਾਲ ਭਾਰਤੀ ਸਿਨੇਮਾ ਦੀ ਮਸ਼ਹੂਰ ਫਿਲਮਾਂ ਵਿੱਚ ਵੀ ਕੀਤਾ ਗਿਆ ਹੈ।
ਰੇਸ਼ਮਾ ਦਾ ਦਿਹਾਂਤ
ਰੇਸ਼ਮਾ ਕੈਂਸਰ ਦੀ ਬੀਮਾਰੀ ਕਾਰਨ ਬਹੁਤ ਕਮਜ਼ੋਰ ਹੋ ਗਈ ਸੀ। ਆਖਿਰ ਦੇ ਸਾਲਾਂ ਵਿੱਚ, ਉਸ ਦੀ ਸਿਹਤ ਵਿਗੜ ਗਈ, ਪ੍ਰਮੁੱਖ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਉਸ ਦੀ ਆਰਥਿਕ ਸਹਾਇਤਾ ਲਈ ਇੱਕ ਪ੍ਰਮੁੱਖ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ 10 ਲੱਖ ਰੁਪਏ ਇੱਕ ਬੈਂਕ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਉਸ ਨੂੰ ਹਰ ਮਹੀਨੇ 10,000 ਰੁਪਏ ਦੀ ਸੁਰੱਖਿਅਤ ਸਹਾਇਤਾ ਉੱਤੇ ਰੱਖਿਆ। ਉਸ ਦੀ ਸਿਹਤ ਇਸ ਹੱਦ ਤੱਕ ਵਿਗੜ ਗਈ ਕਿ ਉਸ ਨੂੰ 6 ਅਪ੍ਰੈਲ 2013 ਨੂੰ ਪਾਕਿਸਤਾਨ ਦੇ ਲਾਹੌਰ ਵਿੱਚ 'ਡਾਕਟਰਜ਼ ਹਸਪਤਾਲ' ਵਿੱਚ ਦਾਖਲ ਕਰਵਾਇਆ ਗਿਆ ਸੀ, ਅੰਤ ਲਾਹੌਰ ਦੇ ਇੱਕ ਹਸਪਤਾਲ 'ਚ ਰੇਸ਼ਮਾ ਨੇ 3 ਨਵੰਬਰ 2013 ਨੂੰ ਦੀਵਾਲੀ ਵਾਲੇ ਦਿਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
_6ca01fa58b28862c1ee061f339e75037_1280X720.webp)
ਸਿਤਾਰਾ-ਏ-ਇਮਤਿਅਜ
ਕਰਾਚੀ, ਪਾਕਿਸਤਾਨ ਦੇ ਇੱਕ ਪੱਤਰਕਾਰ, ਮੁਰਤਜ਼ਾ ਸੋਲੰਗੀ, ਜੋ ਰੇਡੀਓ ਪਾਕਿਸਤਾਨ ਲਈ ਵੀ ਕੰਮ ਕਰਦੇ ਸਨ, ਉਨ੍ਹਾਂ ਨੇ 1970 ਦੇ ਦਹਾਕੇ ਵਿੱਚ ਵੱਖ-ਵੱਖ ਰੇਡੀਓ ਸਟੇਸ਼ਨਾਂ 'ਤੇ ਰੇਸ਼ਮਾ ਦੀ ਪੇਸ਼ਕਾਰੀ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਨੇ ਕਿਹਾ, "ਮੈਂ ਰੇਸ਼ਮਾ ਨੂੰ ਕਿਵੇਂ ਭੁੱਲ ਸਕਦੀ ਹਾਂ? ਮੇਰੇ ਜਵਾਨੀ ਦੇ ਸਾਲਾਂ 'ਚ, ਉਸ ਦੀ ਆਵਾਜ਼ ਨੇ ਹਮੇਸ਼ਾ ਮੈਨੂੰ ਅਮੀਰ ਬਣਾਇਆ ਅਤੇ ਉਸ ਨੇ ਰਾਜਸਥਾਨ, ਚੋਲੀਸਤਾਨ ਅਤੇ ਸਿੰਧ ਨੂੰ ਜੋੜਿਆ। ਉਹ ਰੇਗਿਸਤਾਨ ਦੀ ਫੁੱਲ ਸੀ, ਪਿਆਰ, ਸੰਗੀਤ ਅਤੇ ਸ਼ਾਂਤੀ ਦਾ ਪ੍ਰਤੀਕ। "
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
