ਡਿੰਪਲ ਕਪਾਡੀਆ ਹੀ ਨਹੀਂ, ਇਸ ਅਦਾਕਾਰਾ ਦੇ ਨਾਲ ਵੀ ਰਿਹਾ ਸੰਨੀ ਦਿਓਲ ਦਾ ਅਫੇਅਰ
ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ-ਨਾਲ ਸੰਨੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ । ਉਨ੍ਹਾਂ ਦੇ ਕਈ ਹੀਰੋਇਨਾਂ ਦੇ ਨਾਲ ਸਬੰਧ ਰਹੇ ਹਨ ।
ਸੰਨੀ ਦਿਓਲ (Sunny Deol) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ-ਨਾਲ ਸੰਨੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ । ਉਨ੍ਹਾਂ ਦੇ ਕਈ ਹੀਰੋਇਨਾਂ ਦੇ ਨਾਲ ਸਬੰਧ ਰਹੇ ਹਨ । ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਨਾਲ ਜੁੜਿਆ ਸੀ । ਅੰਮ੍ਰਿਤਾ ਸਿੰਘ ਦੇ ਨਾਲ ਉਹ ਲੰਮੇ ਸਮੇਂ ਤੱਕ ਰਿਲੇਸ਼ਨਸ਼ਿਪ ‘ਚ ਰਹੇ ਸਨ । ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੰਨੀ ਦਿਓਲ ਨੇ ਅੰਮ੍ਰਿਤਾ ਸਿੰਘ ਤੋਂ ਕਿਨਾਰਾ ਕਰਕੇ ਡਿੰਪਲ ਕਪਾਡੀਆ ਦਾ ਹੱਥ ਫੜ੍ਹ ਲਿਆ ਸੀ।
ਹੋਰ ਪੜ੍ਹੋ : ‘ਜਿਉਂਦੇ ਰਹੋ ਭੂਤ ਜੀ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ, ਤਸਵੀਰਾਂ ਹੋਈਆਂ ਵਾਇਰਲ
ਸੰਨੀ ਤੇ ਡਿੰਪਲ ਕਪਾਡੀਆ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ
ਸੰਨੀ ਦਿਓਲ ਅਤੇ ਡਿੰਪਲ ਕਪਾਡੀਆ ਨੇ ਕਈ ਹਿੱਟ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਅਤੇ ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆ ਗਏ ।ਵਿਆਹੁਤਾ ਹੋਣ ਦੇ ਬਾਵਜੂਦ ਸੰਨੀ ਦਿਓਲ ਦਾ ਡਿੰਪਲ ਕਪਾਡੀਆ ਦੇ ਨਾਲ ਅਫੇਅਰ ਰਿਹਾ ।ਆਨ ਸਕਰੀਨ ਤਾਂ ਇਹ ਜੋੜੀ ਇੱਕ ਦੂਜੇ ‘ਚ ਗੁਆਚੀ ਰਹਿੰਦੀ ਸੀ, ਪਰ ਅਸਲ ਜ਼ਿੰਦਗੀ ‘ਚ ਵੀ ਇੱਕ ਦੂਜੇ ਦੇ ਬਹੁਤ ਨਜ਼ਦੀਕ ਸੀ ।
-(2)_7d2debb8ef217d0724602adefb919025_1280X720.webp)
ਲੰਡਨ ਤੋਂ ਵਾਇਰਲ ਹੋੋਇਆ ਸੀ ਵੀਡੀਓ
ਇਸ ਜੋੜੀ ਦਾ ਲੰਡਨ ਤੋਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਦੋਵੇਂ ਜਣੇ ਮੈਟਰੋ ਸਟੇਸ਼ਨ ‘ਤੇ ਬੈਠੇ ਹੋਏ ਨਜ਼ਰ ਆਏ ਸਨ। ਇੱਕ ਇੰਟਰਵਿਊ ਦੇ ਦੌਰਾਨ ਅੰਮ੍ਰਿਤਾ ਸਿੰਘ ਨੇ ਇਹ ਗੱਲ ਸਵੀਕਾਰ ਕੀਤੀ ਸੀ ਕਿ ਸੰਨੀ ਦਿਓਲ ਡਿੰਪਲ ਕਪਾਡੀਆ ਦੇ ਕਾਰਨ ਉਨ੍ਹਾਂ ਤੋਂ ਦੂਰ ਹੋਏ ਹਨ । ਉਸ ਵੇਲੇ ਡਿੰਪਲ ਕਪਾਡੀਆ ਦੋ ਧੀਆਂ ਦੀ ਮਾਂ ਸੀ।