ਸੰਨੀ ਦਿਓਲ ਪਰਿਵਾਰ ਨਾਲ ਬਰਫਬਾਰੀ ਦਾ ਲੈ ਰਹੇ ਅਨੰਦ, ਵੇਖੋ ਵੀਡੀਓ
ਸੰਨੀ ਦਿਓਲ ਪਰਿਵਾਰ ਨਾਲ ਬਰਫਬਾਰੀ ਦਾ ਲੈ ਰਹੇ ਅਨੰਦ, ਵੇਖੋ ਵੀਡੀਓ
ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਭਾਣਜੀ ਦਾ ਵਿਆਹ ਕੀਤਾ ਹੈ । ਜਿਸ ਦੀਆਂ ਤਿਆਰੀਆਂ ਦੀ ਕਮਾਨ ਖੁਦ ਸੰਨੀ ਦਿਓਲ ਨੇ ਸੰਭਾਲੀ ਹੋਈ ਸੀ । ਵਿਆਹ ਤੋਂ ਬਾਅਦ ਹੁਣ ਉਹ ਮੁੜ ਤੋਂ ਚਰਚਾ ‘ਚ ਆ ਗਏ ਹਨ । ਉਹ ਮਨਾਲੀ ‘ਚ ਵੈਕੇਸ਼ਨ ‘ਤੇ ਗਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸਾਂਝੇ ਕਰ ਰਹੇ ਹਨ ।ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਬਰਫਬਾਰੀ ਦਾ ਅਨੰਦ ਲੈਂਦੇ ਹੋਏ ਦਿਖ ਰਹੇ ਹਨ।
/ptc-punjabi/media/media_files/69YI3AYl2AajUHcyx8Or.jpg)
ਹੋਰ ਪੜ੍ਹੋ : ਮਰਹੂਮ ਗਜ਼ਲ ਗਾਇਕ ਜਗਜੀਤ ਸਿੰਘ ਦਾ ਅੱਜ ਹੈ ਜਨਮ ਦਿਨ,ਵਾਲ ਕਟਵਾਉਣ ਕਾਰਨ ਪਿਤਾ ਨੇ ਤੋੜ ਲਿਆ ਸੀ ਰਿਸ਼ਤਾ
ਇਸ ਦੇ ਨਾਲ ਹੀ ਸੰਨੀ ਦਿਓਲ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਸੰਨੀ ਦਿਓਲ ਦਾ ਵਰਕ ਫ੍ਰੰਟ
ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਗਦਰ, ਗਦਰ-੨, ਘਾਇਲ, ਘਾਤਕ, ਦਾਮਿਨੀ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।ਜਲਦ ਹੀ ਸੰਨੀ ਦਿਓਲ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ ।ਉਹ ਆਮਿਰ ਖ਼ਾਨ ਦੇ ਨਾਲ ਵੀ ਫ਼ਿਲਮ ਕਰਨਗੇ । ਜਿਸ ਬਾਰੇ ਉਸ ਵੇਲੇ ਖ਼ਬਰਾਂ ਸਾਹਮਣੇ ਆਈਆਂ ਸਨ, ਜਦੋਂ ਗਦਰ-੨ ਦੀ ਸਕਸੈਸ ਪਾਰਟੀ ‘ਚ ਆਮਿਰ ਖ਼ਾਨ ਪਹੁੰਚੇ ਸਨ ।
ਸੰਨੀ ਦਿਓਲ ਦੇ ਦੋਵੇਂ ਪੁੱਤਰ ਵੀ ਬਾਲੀਵੁੱਡ ‘ਚ ਕਰ ਚੁੱਕੇ ਹਨ ਡੈਬਿਊ
ਸੰਨੀ ਦਿਓਲ ਦੇ ਦੋਵੇਂ ਬੇਟੇ ਕਰਣ ਦਿਓਲ ਅਤੇ ਰਾਜਵੀਰ ਦਿਓਲ ਵੀ ਬਾਲੀਵੁੱਡ ‘ਚ ਐਂਟਰੀ ਕਰ ਚੁੱਕੇ ਹਨ । ਉਨ੍ਹਾਂ ਦੇ ਵੱਡੇ ਬੇਟੇ ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਆ ਚੁੱਕੀ ਹੈ। ਜਦੋਂਕਿ ਰਾਜਵੀਰ ਦਿਓਲ ਨੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਦੇ ਨਾਲ ਫ਼ਿਲਮ ‘ਦੋਨੋਂ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਦੋਵਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਸੀ ਕਰ ਸਕੀਆਂ, ਪਰ ਦੋਵੇਂ ਬਾਲੀਵੁੱਡ ‘ਚ ਆਪਣੀ ਹਾਜ਼ਰੀ ਲਵਾ ਚੁੱਕੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
