ਅੰਮ੍ਰਿਤਸਰ ‘ਚ ਜਨਮੇ ਇਸ ਬੱਚੇ ਨੇ ਚਪੜਾਸੀ ਦੇ ਤੌਰ ‘ਤੇ ਕੀਤਾ ਕੰਮ, ਬੀ-ਗ੍ਰੇਡ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਕੀਤੀ ਐਂਟਰੀ, ਜਾਣੋ ਕਿਸ ਤਰ੍ਹਾਂ ਬਣਿਆ ਕਰੋੜਾਂ ਦਾ ਮਾਲਕ

ਬਾਲੀਵੁੱਡ ‘ਚ ਅਜਿਹੇ ਕਈ ਅਦਾਕਾਰ ਹੋਏ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਇਨ੍ਹਾਂ ਅਦਾਕਾਰਾਂ ਲਈ ਕਾਮਯਾਬੀ ਹਾਸਲ ਕਰਨਾ ਏਨਾਂ ਆਸਾਨ ਨਹੀਂ ਸੀ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਦੇ ਸੰਘਰਸ਼ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ।

By  Shaminder June 25th 2023 06:30 AM

ਬਾਲੀਵੁੱਡ ‘ਚ ਅਜਿਹੇ ਕਈ ਅਦਾਕਾਰ ਹੋਏ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਇਨ੍ਹਾਂ ਅਦਾਕਾਰਾਂ ਲਈ ਕਾਮਯਾਬੀ ਹਾਸਲ ਕਰਨਾ ਏਨਾਂ ਆਸਾਨ ਨਹੀਂ ਸੀ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਦੇ ਸੰਘਰਸ਼ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਸੰਘਰਸ਼ ਦੀ ਬਦੌਲਤ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ ਹੈ । ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ (Akshay Kumar) ਦੀ ।

 

ਹੋਰ ਪੜ੍ਹੋ : ਰਾਣਾ ਰਣਬੀਰ ਦੇ ਘਰ ਲੱਗੀਆਂ ਰੌਣਕਾਂ, ਨਾਨਕਾ ਮੇਲ ਦਾ ਕੁਝ ਇਸ ਤਰ੍ਹਾਂ ਹੋਇਆ ਸਵਾਗਤ

ਅੰਮ੍ਰਿਤਸਰ ‘ਚ ਹੋਇਆ ਅਕਸ਼ੇ ਕੁਮਾਰ ਦਾ ਜਨਮ 

ਅਕਸ਼ੇ ਕੁਮਾਰ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਸੀ । ਇੱਕ ਮੱਧਵਰਗੀ ਪਰਿਵਾਰ ‘ਚ ਜਨਮ ਲੈਣ ਵਾਲੇ ਅਕਸ਼ੇ ਕੁਮਾਰ ਨੇ ਆਪਣੇ ਆਪ ਨੂੰ ਬਾਲੀਵੁੱਡ ‘ਚ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ । ਉਸ ਨੇ ਆਪਣਾ ਗੁਜ਼ਾਰਾ ਕਰਨ ਦੇ ਲਈ ਮੁੰਬਈ ਦੀਆਂ ਸੜਕਾਂ ‘ਤੇ ਜਵੈਲਰੀ ਵੇਚੀ ਅਤੇ ਕਦੇ ਕਲੱਕਤਾ ‘ਚ ਇੱਕ ਟ੍ਰੈਵਲ ਏਜੰਸੀ ‘ਚ ਬਤੌਰ ਚਪੜਾਸੀ ਕੰਮ ਵੀ ਕੀਤਾ ਸੀ ।


ਕਦੇ ਬਤੌਰ ਸ਼ੈੱਫ ਕੰਮ ਕੀਤਾ ਅਤੇ ਕਦੇ ਮਾਡਲ ਦੇ ਤੌਰ ‘ਤੇ ਕਈ ਛੋਟੀਆਂ ਮੋਟੀਆਂ ਐਡ ਫ਼ਿਲਮਾਂ ਵੀ ਕੀਤੀਆਂ । ਫ਼ਿਲਮਾਂ ‘ਚ ਬਣੇ ਰਹਿਣ ਦੇ ਲਈ ਉਸ ਨੇ ਬੀ-ਗ੍ਰੇਡ ਫ਼ਿਲਮਾਂ ‘ਚ ਵੀ ਕੰਮ ਕੀਤਾ । 


ਹੌਲੀ-ਹੌਲੀ ਅਕਸ਼ੇ ਕੁਮਾਰ ਨੂੰ ਮਿਲੀ ਕਾਮਯਾਬੀ ‘

ਰਸਤੇ ‘ਚ ਕਈ ਅੜਚਣਾਂ ਆਉਣ ਦੇ ਬਾਵਜੂਦ ਕਦੇ ਵੀ ਅਕਸ਼ੇ ਕੁਮਾਰ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਮਕਸਦ ਵੱਲ ਵੱਧਦੇ ਗਏ । ਆਖਿਰਕਾਰ ਉਨ੍ਹਾਂ ਨੂੰ ਵੱਡੇ ਪੱਧਰ ਦੀਆਂ ਫ਼ਿਲਮਾਂ ਮਿਲਣ ਲੱਗੀਆਂ ਅਤੇ ਉਨ੍ਹਾਂ ਨੇ ਖਿਲਾੜੀਓਂ ਕਾ ਖਿਲਾੜੀ, ਮੋਹਰਾ ਸਣੇ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਅਤੇ ਅੱਜ ਉਹ ਕਰੋੜਾਂ ਰੁਪਏ ਇੱਕ ਫ਼ਿਲਮ ਦਾ ਚਾਰਜ ਕਰਦੇ ਹਨ । 


View this post on Instagram

A post shared by Akshay Kumar (@akshaykumar)




Related Post