ਅਕਸ਼ੇ ਕੁਮਾਰ ਨੇ ਕੇਦਾਰਨਾਥ ਮੰਦਰ ‘ਚ ਟੇਕਿਆ ਮੱਥਾ, ਭਗਵਾਨ ਦਾ ਲਿਆ ਆਸ਼ੀਰਵਾਦ
ਅਦਾਕਾਰ ਅਕਸ਼ੇ ਕੁਮਾਰ ਕੇਦਾਰਨਾਥ ਮੰਦਰ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਵੀ ਲਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ ।
ਅਕਸ਼ੇ ਕੁਮਾਰ ਨੇ ਕੇਦਾਰਨਾਥ ਮੰਦਰ ‘ਚ ਟੇਕਿਆ ਮੱਥਾ, ਭਗਵਾਨ ਦਾ ਲਿਆ ਆਸ਼ੀਰਵਾਦ
ਅਦਾਕਾਰ ਅਕਸ਼ੇ ਕੁਮਾਰ ਕੇਦਾਰਨਾਥ ਮੰਦਰ (Kedarnath Temple) ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਵੀ ਲਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਅਕਸ਼ੇ ਕੁਮਾਰ ਦੇ ਕੇਦਾਰਨਾਥ ਮੰਦਰ ‘ਚ ਆਉਣ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ।
_0417154f669d2d26ad76b3afe7454870_1280X720.webp)
ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਧੀ ਨੇ ਲਿਆ ਜਨਮ, ਨਵ-ਜਨਮੀ ਬੱਚੀ ਦੀਆਂ ਨਾਨਾ ਨਾਨੀ ਨਾਲ ਤਸਵੀਰਾਂ ਆਈਆਂ ਸਾਹਮਣੇ
ਪ੍ਰਸ਼ੰਸਕ ਵੀ ਇੱਕ ਝਲਕ ਪਾਉਣ ਲਈ ਉਤਸ਼ਾਹਿਤ ਨਜ਼ਰ ਆਏ
ਆਪਣੇ ਪਸੰਦੀਦਾ ਅਦਾਕਾਰ ਦੀ ਇੱਕ ਝਲਕ ਪਾਉਣ ਦੇ ਲਈ ਪ੍ਰਸ਼ੰਸਕ ਵੀ ਉਤਸ਼ਾਹਿਤ ਨਜ਼ਰ ਆਏ । ਉਨ੍ਹਾਂ ਨੂੰ ਵੇਖਣ ਦੇ ਲਈ ਫੈਨਸ ਦਾ ਵੱਡਾ ਇੱਕਠ ਕੇਦਾਰਨਾਥ ਮੰਦਰ ਦੇ ਕੋਲ ਪਹੁੰਚ ਗਿਆ । ਕੁਝ ਪ੍ਰਸ਼ੰਸਕਾਂ ਨੇ ਤਾਂ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਇੱਕ ਪ੍ਰਸ਼ੰਸਕ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਮੰਦਰ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ ।
_631642d445e872d45c2dc63363a7e319_1280X720.webp)
ਅਕਸ਼ੇ ਕੁਮਾਰ ਦਾ ਵਰਕ ਫਰੰਟ
ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਪਰ ਬਾਕਸ ਆਫ਼ਿਸ ‘ਤੇ ਇਹ ਫ਼ਿਲਮਾਂ ਕੁਝ ਕਮਾਲ ਨਹੀਂ ਕਰ ਪਾਈਆਂ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਮੋਹਰਾ’, ‘ਹੇਰਾਫੇਰੀ’, ‘ਦੇ ਦਨਾਦਨ’, ‘ਰੁਸਤਮ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
_479338edc283b5b343007c8c9107e008_1280X720.webp)
ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ
ਅਦਾਕਾਰ ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮਰਹੂਮ ਰਾਜੇਸ਼ ਖੰਨਾ ਦੀ ਧੀ ਤੇ ਅਦਾਕਾਰਾ ਟਵਿੰਕਲ ਖੰਨਾ ਉਨ੍ਹਾਂ ਦੀ ਪਤਨੀ ਹੈ । ਦੋਵਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਜਿਸ ਦੇ ਨਾਲ ਅਕਸ਼ੇ ਕੁਮਾਰ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
