ਜਲਦ ਹੀ ਮਾਂ ਬਨਣ ਵਾਲੀ ਹੈ ਗੋਪੀ ਬਹੂ ਫੇਮ ਅਦਾਕਾਰਾ 'ਦੇਵੋਲੀਨਾ ਭੱਟਾਚਾਰਜੀ', ਅਦਾਕਾਰਾ ਨੇ ਪੋਸਟ ਪਾ ਕੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

ਦੇਵੋਲੀਨਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ, ਜੀ ਹਾਂ! ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਵੋਲੀਨਾ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ।

By  Pushp Raj July 18th 2024 07:19 PM

 Devoleena Bhattacharjee pregnancy news: ਟੀਵੀ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ, ਹਾਲਾਂਕਿ ਇਨ੍ਹੀਂ ਦਿਨੀਂ ਉਹ ਟੈਲੀਵਿਜ਼ਨ ਸ਼ੋਅ 'ਛੱਤੀ ਮਈਆ ਕੀ ਬਿਟੀਆ' 'ਚ ਨਜ਼ਰ ਆ ਰਹੀ ਹੈ, ਇਸ ਦੌਰਾਨ ਅਦਾਕਾਰਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਭਿਨੇਤਰੀ ਦੇਵੋਲੀਨਾ ਗਰਭਵਤੀ ਹੈ, ਉਹ ਜਲਦ ਹੀ ਮਾਂ ਬਨਣ ਵਾਲੀ ਹੈ।

ਜਦੋਂ ਤੋਂ ਦੇਵੋਲੀਨਾ ਭੱਟਾਚਾਰਜੀ ਦਾ ਵਿਆਹ ਹੋਇਆ ਹੈ, ਕੁਝ ਸਮਾਂ ਪਹਿਲਾਂ ਹੀ ਦੇਵੋਲੀਨਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਆਈਆਂ ਸਨ ਪਰ ਉਸ ਦੌਰਾਨ ਅਦਾਕਾਰਾ ਨੇ ਪੋਸਟ ਸਾਂਝੀ ਕਰਦਿਆਂ ਆਪਣੀ ਪ੍ਰੈਗਨੈਂਸੀ ਦੀ ਖਬਰ ਨੂੰ ਅਫਵਾਹ ਦਾ ਕਰਾਰ ਦਿੱਤਾ ਸੀ । 

View this post on Instagram

A post shared by Devoleena Bhattacharjee (@devoleena)


ਹੁਣ ਫਿਰ ਤੋਂ ਦੇਵੋਲੀਨਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ, ਜੀ ਹਾਂ! ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਵੋਲੀਨਾ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ।

ਸੂਤਰਾ ਮੁਤਾਬਕ ਦੇਵੋਲੀਨਾ ਗਰਭਵਤੀ ਹੈ, ਪਰ ਫਿਲਹਾਲ ਉਹ ਆਪਣੀ ਪ੍ਰੈਗਨੈਂਸੀ ਨੂੰ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੀ ਹੈ, ਜਦੋਂ ਉਸ ਨੂੰ ਸਹੀ ਲੱਗੇ ਤਾਂ ਉਹ ਆਪਣੀ ਪ੍ਰੈਗਨੈਂਸੀ ਨੂੰ ਦੀਆ ਤੋਂ ਦੂਰ ਰੱਖਣਾ ਚਾਹੁੰਦੀ ਹੈ, ਜਦੋਂ ਉਸ ਨੂੰ ਸਹੀ ਲੱਗੇ ਤਾਂ ਉਹ ਆਪਣੀ ਪ੍ਰੈਗਨੈਂਸੀ ਉਸ ਨਾਲ ਸ਼ੇਅਰ ਕਰੇਗੀ। ਪਿਆਰੇ ਸ਼ੇਅਰ ਕਰਨਗੇ।

View this post on Instagram

A post shared by Devoleena Bhattacharjee (@devoleena)


ਹੋਰ ਪੜ੍ਹੋ : ਅਮਰੀਕਾ ਲਈ ਰਵਾਨਾ ਹੋਈ ਸ਼ਹਿਨਾਜ਼ ਗਿੱਲ,19 ਜੁਲਾਈ ਨੂੰ ਨਿਊਜਰਸੀ 'ਚ ਫੈਨਜ਼ ਨਾਲ ਮੁਲਾਕਾਤ ਕਰੇਗੀ ਅਦਾਕਾਰਾ 

ਦੇਵੋਲੀਨਾ ਭੱਟਾਚਾਰਜੀ ਨੇ ਸਾਲ 2022 'ਚ ਸ਼ਾਹਨਵਾਜ਼ ਸ਼ੇਖ ਨਾਲ ਵਿਆਹ ਕੀਤਾ ਸੀ, ਦੇਵੋਲੀਨਾ ਅਤੇ ਸ਼ਾਹਨਵਾਜ਼ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ, ਉਨ੍ਹਾਂ ਨੇ ਗੁਪਤ ਤਰੀਕੇ ਨਾਲ ਬਹੁਤ ਹੀ ਇੰਟੀਮੇਟ ਵਿਆਹ ਕੀਤਾ ਸੀ, ਵਿਆਹ 'ਚ ਕੁਝ ਹੀ ਕਰੀਬੀ ਦੋਸਤ ਸ਼ਾਮਲ ਹੋਏ ਸਨ। ਦੇਵੋਲੀਨਾ ਨੂੰ ਵਿਆਹ ਤੋਂ ਬਾਅਦ ਕਾਫੀ ਟ੍ਰੋਲ ਕੀਤਾ ਗਿਆ ਸੀ, ਕਿਉਂਕਿ ਸ਼ਾਹਨਵਾਜ਼ ਮੁਸਲਿਮ ਹੈ, ਜਿਸ ਕਾਰਨ ਲੋਕ ਅੱਜ ਤੱਕ ਉਨ੍ਹਾਂ ਨੂੰ ਟ੍ਰੋਲ ਕਰਦੇ ਹਨ। ਹਾਲਾਂਕਿ ਹੁਣ ਇਹ ਜੋੜਾ ਬਹੁਤ ਜਲਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ।


Related Post