Trending:
ਅਮਰੀਕਾ ਲਈ ਰਵਾਨਾ ਹੋਈ ਸ਼ਹਿਨਾਜ਼ ਗਿੱਲ,19 ਜੁਲਾਈ ਨੂੰ ਨਿਊਜਰਸੀ 'ਚ ਫੈਨਜ਼ ਨਾਲ ਮੁਲਾਕਾਤ ਕਰੇਗੀ ਅਦਾਕਾਰਾ
Shehnaaz Gill meetup with NRI Fans : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਆਪਣੇ ਪਹਿਲੇ ਵਿਦੇਸ਼ੀ ਟੂਰ ਅਮਰੀਕਾ ਲਈ ਰਵਾਨਾ ਹੋਈ ਹੈ ਜਲਦ ਹੀ ਉਹ ਆਪਣੇ ਫੈਨਜ਼ ਨਾਲ ਮਿਲਣ ਪਹੁੰਚ ਰਹੀ ਹੈ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ, ਵੀਡੀਓਜ਼, ਤੇ ਆਪਣੇ ਪ੍ਰੋਫੈਸ਼ਨ ਨਾਲ ਸਬੰਧਤ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਪੈਪਰਾਜ਼ੀਸ ਨੇ ਸ਼ਹਿਨਾਜ਼ ਗਿੱਲ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ। ਇਸ ਦੌਰਾਨ ਪੈਪਰਾਜ਼ੀਸ ਨੂੰ ਇਹ ਪੁੱਛਦੇ ਹੋਏ ਨਜ਼ਰ ਆਏ ਕੀ ਉਹ ਕਿੱਥੇ ਜਾ ਰਹੀ ਹੈ। ਸ਼ਹਿਨਾਜ਼ ਨੇ ਹੱਸਦੇ ਹੋਏ ਬਹੁਤ ਹੀ ਪਿਆਰ ਨਾਲ ਜਵਾਬ ਦਿੱਤਾ ਕਿ ਉਹ ਅਮਰੀਕਾ ਜਾ ਰਹੀ ਹੈ ਤੇ ਉਹ ਪਹਿਲੀ ਵਾਰ ਵਿਦੇਸ਼ ਜਾ ਰਹੀ ਹੈ। ਉਸ ਨੇ ਕਿਹਾ ਕਿ ਤੁਸੀਂ ਨਾਲ ਚਲੋਗੇ ਤਾਂ ਪੈਪਰਾਜ਼ੀਸ ਨੇ ਕਿਹਾ ਕਿੱਥੇ ਮੈਡਸ ਅਸੀਂ ਕਿਵੇਂ ਜਾਵੇਂਗੇ। ਸ਼ਹਿਨਾਜ਼ ਮੁੜ ਬਹੁਤ ਹੀ ਪਿਆਰ ਨਾਲ ਇਹ ਕਹਿੰਦੀ ਨਜ਼ਰ ਆਈ ਅਸੀਂ ਵੀ ਕਿੱਥੇ ਸੋਚਿਆ ਸੀ ਇੱਕ ਤੁਸੀਂ ਵੀ ਜਾਓਗੇ।
ਸ਼ਹਿਨਾਜ਼ ਗਿੱਲ ਨੇ ਆਪਣੇ ਐਨਆਰਆਈ ਫੈਨਜ਼ ਨੂੰ ਬੀਤੇ ਦਿਨੀਂ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ ਰਾਹੀਂ ਫੈਨਜ਼ ਨੂੰ ਦੱਸਿਆ ਕਿ ਉਹ ਬਹੁਤ ਜਲਦ ਨਿਊਜਰਸੀ ਪਹੁੰਚ ਰਹੀ ਹੈ। ਇਹ ਉਸ ਪਹਿਲਾ ਫੌਰਨ ਟੂਰ ਹੋਵੇਗਾ। ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਆਪਣੇ ਫੈਨਜ਼ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਫੈਨਜ਼ ਨਾਲ 19 ਜੁਲਾਈ ਨੂੰ ਨਿਊਜ਼ਰਸੀ ਵਿੱਚ ਮਿਲੇਗੀ।
ਹੋਰ ਪੜ੍ਹੋ : Richa Chadha Baby Girl: ਰਿਚਾ ਚੱਢਾ ਤੇ ਅਲੀ ਫਜ਼ਲ ਦੇ ਘਰ ਆਈ ਨਿੱਕੀ ਪਰੀ, ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਮਗਰੋਂ ਉਸ ਨੇ ਮਿਊਜ਼ਿਕ ਵੀਡੀਓ ਤੇ ਕਈ ਗੀਤਾਂ ਵਿੱਚ ਕੰਮ ਕੀਤਾ। ਸ਼ਹਿਨਾਜ਼ ਇੱਕ ਚੰਗੀ ਅਦਾਕਾਰਾ ਤੇ ਗਾਇਕਾ ਹੈ। ਬਿੱਗ ਬੌਸ ਸੀਜ਼ਨ 13 ਵਿੱਚ ਆਉਣ ਮਗਰੋਂ ਸ਼ਹਿਨਾਜ਼ ਨੇ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।
- PTC PUNJABI