Trending:
Richa Chadha Baby Girl: ਰਿਚਾ ਚੱਢਾ ਤੇ ਅਲੀ ਫਜ਼ਲ ਦੇ ਘਰ ਆਈ ਨਿੱਕੀ ਪਰੀ, ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ
Richa Chadha Baby Girl: ਬਾਲੀਵੁੱਡ ਦੇ ਮਸ਼ਹੂਰ ਕਪਲ ਰਿਚਾ ਚੱਢਾ ਤੇ ਅਲੀ ਫਜ਼ਲ ਮੰਮੀ-ਡੈਡੀ ਬਣ ਗਏ ਹਨ। ਜੋੜੇ ਦੇ ਘਰ ਇੱਕ ਨਿੱਕੀ ਜਿਹੀ ਧੀ ਨੇ ਜਨਮ ਲਿਆ ਹੈ। ਇਸ ਜੋੜੇ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਰਿਚਾ ਚੱਢਾ ਤੇ ਅਲੀ ਫਜ਼ਲ ਨੇ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਰਿਚਾ ਤੇ ਅਲੀ ਨੇ ਆਪਣੀ ਪੋਸਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ 16 ਜੁਲਾਈ ਨੂੰ ਇੱਕ ਨਿੱਕੀ ਜਿਹੀ ਧੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਇਸ ਜੋੜੇ ਨੇ ਧੀ ਦੇ ਰੂਪ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।
ਬੀਤੇ ਦਿਨੀਂ ਹਾਲ ਹੀ 'ਚ ਇਸ ਜੋੜੇ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਨਾਲ ਸੁਰਖੀਆਂ ਵਿੱਚ ਰਹੇ। ਨਵੇਂ ਮਾਤਾ-ਪਿਤਾ ਬਣੇ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਵਿਸ਼ੇਸ਼ ਨੋਟ ਵਿੱਚ ਲਿਖਿਆ ਹੈ, 'ਸਾਨੂੰ 16.07.24 ਨੂੰ ਇੱਕ ਸਿਹਤਮੰਦ ਬੱਚੀ ਦੇ ਆਉਣ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਾਡੇ ਪਰਿਵਾਰ ਬਹੁਤ ਖੁਸ਼ ਹਨ ਅਤੇ ਅਸੀਂ ਆਪਣੇ ਸ਼ੁਭਚਿੰਤਕਾਂ ਦੇ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ ਕਰਦੇ ਹਾਂ। ਲਵ, ਰਿਚਾ ਚੱਢਾ ਅਤੇ ਅਲੀ ਫਜ਼ਲ।''
ਇਸ ਤੋਂ ਪਹਿਲਾਂ 14 ਜੁਲਾਈ ਨੂੰ ਰਿਚਾ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣੇ ਬੱਚੇ ਦੇ ਆਉਣ ਦੀ ਖੁਸ਼ੀ ਜ਼ਾਹਰ ਕੀਤੀ ਸੀ। ਉਸ ਨੇ ਬੇਆਰਾਮ ਮਹਿਸੂਸ ਕਰਨ ਬਾਰੇ ਕਈ ਵਾਰ ਖੁਲਾਸਾ ਕੀਤਾ ਸੀ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਸ ਦੇ ਬਾਵਜੂਦ ਉਸ ਨੇ ਕਦੇ ਵੀ ਅਲੱਗ-ਥਲੱਗ ਮਹਿਸੂਸ ਨਹੀਂ ਕੀਤਾ। ਰਿਚਾ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਸੁਣਿਆ ਹੋਇਆ ਮਹਿਸੂਸ ਕਰਦੀ ਹੈ, ਉਹ ਹਮੇਸ਼ਾ ਕਿਸੇ ਦੀ ਮੌਜੂਦਗੀ ਮਹਿਸੂਸ ਕਰਦੀ ਹੈ।
ਹੋਰ ਪੜ੍ਹੋ : Bhumi Pednekar birthday: ਭੂਮੀ ਨੇ ਬਿਨਾਂ ਡਾਇਟਿੰਗ ਤੋਂ ਕਿੰਝ ਘਟਾਇਆ ਵਜਨ, ਜਾਣੋ ਅਦਾਕਾਰਾ ਦਾ Fitness Mantra
ਵਰਕ ਫਰੰਟ ਦੀ ਗੱਲ ਕਰੀਏ ਤਾਂ, ਰਿਚਾ ਚੱਢਾ ਨੇ ਹਾਲ ਹੀ ਵਿੱਚ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ਹੀਰਾਮੰਡੀ: ਦਿ ਡਾਇਮੰਡ ਬਜ਼ਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਦੋਂ ਉਹ ਗਰਭਵਤੀ ਸੀ। ਰਿਚਾ ਨੂੰ ਉਸ ਦੇ ਪ੍ਰਦਰਸ਼ਨ ਲਈ ਖੂਬ ਤਾਰੀਫ ਮਿਲੀ।
- PTC PUNJABI