ਅਦਾਕਾਰ ਧਰਮਿੰਦਰ ਨੇ ਦੋਹਤੀ ਦੇ ਵਿਆਹ ‘ਚ ਕੀਤਾ ਖੂਬ ਡਾਂਸ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਅਦਾਕਾਰ ਧਰਮਿੰਦਰ (Dharmendra) ਦੀ ਦੋਹਤੀ ਦੇ ਵਿਆਹ (Wedding Pics) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਬੀਤੇ ਦਿਨ ਅਦਾਕਾਰ ਦੀ ਦੋਹਤੀ ਦਾ ਵਿਆਹ ਸੀ ।ਜਿਸ ਦੀਆਂ ਤਸਵੀਰਾਂ ਅਦਾਕਾਰ ਅਤੇ ਧਰਮਿੰਦਰ ਦੇ ਭਤੀਜੇ ਅਭੈ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇੱਕ ਤਸਵੀਰ ਉਸ ਨੇ ਆਪਣੀ ਭਾਣਜੀ ਅਤੇ ਉਸਦੇ ਪਤੀ ਦੇ ਨਾਲ ਵੀ ਸਾਂਝੀ ਕੀਤੀ ਹੈ।ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੀ ਦੋਹਤੀ ਡਾਕਟਰ ਨਿਕਿਤਾ ਚੌਧਰੀ ਦਾ ਵਿਆਹ ਐਨਆਰਆਈ ਬਿਜਨੇਸਮੈਨ ਰਿਸ਼ਬ ਦੇ ਨਾਲ ਹੈ । ਪੰਜਾਬੀ ਰੀਤੀ ਰਿਵਾਜ਼ ਦੇ ਨਾਲ ਦੋਵਾਂ ਦਾ ਵਿਆਹ ਹੋਇਆ ਹੈ।ਸ਼ਾਮ ਨੂੰ ਦੋਵਾਂ ਦੀ ਗ੍ਰੈਂਡ ਰਿਸੈਪਸ਼ਨ ਹੋਵੇਗੀ । ਜਿਸ ‘ਚ ਪੰਜਾਬੀ ਜ਼ਾਇਕੇ ਦਾ ਮਜ਼ਾ ਵੀ ਮਿਲੇਗਾ। ਇਸ ਤੋਂ ਇਲਾਵਾ ਇਟਾਲੀਅਨ, ਕੌਂਟੀਨੇਂਟਲ ਸਣੇ ਹੋਰ ਕਈ ਰੈਸਿਪੀਸ ਵੀ ਹੋਣਗੀਆਂ ।
/ptc-punjabi/media/media_files/1qqr6FZudUKkDVKibMSR.jpg)
ਹੋਰ ਪੜ੍ਹੋ : ਅਦਾਕਾਰਾ ਹੰਸਿਕਾ ਮੋਟਵਾਨੀ ਵਿਆਹ ‘ਚ ਪੁੱਜੀ, ਸਿੰਪਲ ਪੰਜਾਬੀ ਸੂਟ ‘ਚ ਖੂਬਸੂਰਤ ਦਿਖੀ ਅਦਾਕਾਰਾ
ਅਦਾਕਾਰ ਧਰਮਿੰਦਰ ਨੇ ਕੀਤਾ ਡਾਂਸ
ਅਦਾਕਾਰ ਧਰਮਿੰਦਰ ਨੇ ਵੀ ਇਸ ਵਿਆਹ ‘ਚ ਜੱਟ ਯਮਲਾ ਪਗਲਾ ਦੀਵਾਨਾ ‘ਤੇ ਖੂਬ ਡਾਂਸ ਕੀਤਾ । ਇਸ ਦੇ ਨਾਲ ਹੀ ਅਦਾਕਾਰ ਬੌਬੀ ਦਿਓਲ (Bobby Deol)ਨੇ ਵੀ ਜਮਾਲ ਕੁੰਡੂ ਗੀਤ ‘ਤੇ ਡਾਂਸ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ । ਵਿਆਹ ਦੀਆਂ ਕੁਝ ਤਸਵੀਰਾਂ ਧਰਮਿੰਦਰ ਦੀ ਨੂੰਹ ਦੀਪਤੀ ਭਟਨਾਗਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਉਦੈਪੁਰ ਦੇ ਹੋਟਲ ਤਾਜ ‘ਚ ਹੋਇਆ ਵਿਆਹ
ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੀ ਦੋਹਤੀ ਦਾ ਵਿਆਹ ਉਦੈਪੁਰ ਦੇ ਹੋਟਲ ਤਾਜ ਅਰਾਵਲੀ ‘ਚ ਹੋਇਆ ਹੈ। ਜਿਸ ਦੇ ਲਈ ਪਿਛਲੇ ਕਈ ਦਿਨਾਂ ਤੋਂ ਦਿਓਲ ਪਰਿਵਾਰ ‘ਚ ਤਿਆਰੀਆਂ ਚੱਲ ਰਹੀਆਂ ਸਨ । ਸੰਨੀ ਦਿਓਲ ਦੀਆਂ ਕੁਝ ਦਿਨ ਪਹਿਲਾਂ ਏਅਰਪੋਰਟ ਤੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ । ਜਿਨ੍ਹਾਂ ‘ਚ ਉਹ ਉਦੈਪੁਰ ‘ਚ ਆਪਣੀ ਭਾਣਜੀ ਦੇ ਵਿਆਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸਨ।ਵਿਆਹ ‘ਚ ਪੂਰਾ ਦਿਓਲ ਪਰਿਵਾਰ ਵੀ ਹਾਜ਼ਰ ਰਿਹਾ ।
/ptc-punjabi/media/media_files/q8bFm7S6O2XIxpzHZjIv.jpg)
ਸਭ ਦੀਆਂ ਨਜ਼ਰ ਹੁਣ ਸ਼ਾਮ ਨੂੰ ਹੋਣ ਵਾਲੀ ਗ੍ਰੈਂਡ ਰਿਸੈਪਸ਼ਨ ‘ਤੇ ਹਨ ।ਜਿਸ ‘ਚ ਵੱਡੀ ਗਿਣਤੀ ‘ਚ ਖ਼ਾਸ ਮਹਿਮਾਨਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਦਿਓਲ ਪਰਿਵਾਰ ‘ਚ ਕਰਣ ਦਿਓਲ ਦਾ ਵਿਆਹ ਹੋਇਆ ਸੀ।
View this post on Instagram
ਪੋਤੇ ਦੇ ਵਿਆਹ ‘ਚ ਵੀ ਧਰਮਿੰਦਰ ਨੇ ਖੂਬ ਡਾਂਸ ਕੀਤਾ ਸੀ ਅਤੇ ਆਪਣੀ ਸ਼ੇਅਰੋ ਸ਼ਾਇਰੀ ਦੇ ਨਾਲ ਸਮਾਂ ਬੰਨਿਆ ਸੀ। ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
View this post on Instagram