ਅਦਾਕਾਰਾ ਹੰਸਿਕਾ ਮੋਟਵਾਨੀ ਵਿਆਹ ‘ਚ ਪੁੱਜੀ, ਸਿੰਪਲ ਪੰਜਾਬੀ ਸੂਟ ‘ਚ ਖੂਬਸੂਰਤ ਦਿਖੀ ਅਦਾਕਾਰਾ

Reported by: PTC Punjabi Desk | Edited by: Shaminder  |  February 01st 2024 11:46 AM |  Updated: February 01st 2024 11:46 AM

ਅਦਾਕਾਰਾ ਹੰਸਿਕਾ ਮੋਟਵਾਨੀ ਵਿਆਹ ‘ਚ ਪੁੱਜੀ, ਸਿੰਪਲ ਪੰਜਾਬੀ ਸੂਟ ‘ਚ ਖੂਬਸੂਰਤ ਦਿਖੀ ਅਦਾਕਾਰਾ

ਹੰਸਿਕਾ ਮੋਟਵਾਨੀ (Hansika Motwani) ਬੀਤੇ ਦਿਨ ਆਪਣੀ ਰਿਸ਼ਤੇਦਾਰੀ ‘ਚ ਹੋਏ ਵਿਆਹ ‘ਚ ਪੁੱਜੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਹੋ ਕੇ ਮੀਡੀਆ ਕਰਮੀਆਂ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਅਦਾਕਾਰਾ ਪਤੀ ਦੇ ਨਾਲ ਵਿਆਹ ‘ਚ ਸ਼ਿਰਕਤ ਕਰਨ ਪੁੱਜੀ ਸੀ ਅਤੇ ਗੁਰਦੁਆਰਾ ਸਾਹਿਬ ‘ਚ ਲਾਵਾਂ ਹੋ ਰਹੀਆਂ ਸਨ । ਜਿਸ ਦੀਆਂ ਤਸਵੀਰਾਂ ਵੀ ਹੰਸਿਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । 

hansika Motwani with Family.jpg

 ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਪਹੁੰਚੇ ਪਿੰਡ ਦਲੀਆ ਮਿਰਜਾਨਪੁਰ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਟੇਕਿਆ ਮੱਥਾ

ਹੰਸਿਕਾ ਮੋਟਵਾਨੀ ਦਾ ਪਤੀ ਵੀ ਟ੍ਰੈਡੀਸ਼ਨਲ ਲੁੱਕ ‘ਚ ਆਇਆ ਨਜ਼ਰ 

ਅਦਾਕਾਰਾ ਹੰਸਿਕਾ ਮੋਟਵਾਨੀ ਦਾ ਪਤੀ ਸੋਹੇਲ ਵੀ ਰਿਵਾਇਤੀ ਪਹਿਰਾਵੇ ‘ਚ ਦਿਖਾਈ ਦਿੱਤਾ। ਉਸ ਨੇ ਲਾਲ ਰੰਗ ਦੇ ਕੁੜਤੇ ਪਜਾਮੇ ‘ਚ ਨਜ਼ਰ ਆਇਆ । ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਹੰਸਿਕਾ ਨੇ ਗੂੜ੍ਹਾ ਗੁਲਾਬੀ ਰੰਗ ਦੀ ਸ਼ਰਟ ਅਤੇ ਡਾਰਕ ਪਰਪਲ ਕਲਰ ਦੀ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਹਰੇ ਰੰਗ ਦਾ ਦੁੱਪਟਾ ਕੈਰੀ ਕੀਤਾ ਸੀ।ਹੱਥ ‘ਚ ਉਨ੍ਹਾਂ ਨੇ ਪੋਟਲੀ ਬੈਗ ਲਿਆ ਹੋਇਆ ਸੀ । ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ ।ਹੰਸਿਕਾ ਨੇ ਨਿਊਡ ਮੇਕਅੱਪ ਦੇ ਨਾਲ ਖੁੱਲੇ੍ਹ ਵਾਲ ਰੱਖੇ ਸਨ ਅਤੇ ਸਨਗਲਾਸੇਸ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।

Hansika Motwani 2.jpg  ਵਿਆਹ ਨੂੰ ਹੋਏ ਦੋ ਸਾਲ 

ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਵਿਆਹ ਨੂੰ ਦੋ ਸਾਲ ਹੋ ਚੁੱਕੇ ਹਨ।ਦੋਨਾਂ ਨੇ ਸਾਲ ੨੦੨੨ ‘ਚ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਲੰਮਾ ਸਮਾਂ ਦੋਵੇਂ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਸਨ । ਹੰਸਿਕਾ ਮੋਟਵਾਨੀ ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ ਆਪਣੀ ਪਛਾਣ ਬਣਾ ਚੁੱਕੀ ਹੈ।ਅੱਜ ਉਹ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ।ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਆਪਣੀ ਨਵੀਂ ਕਾਰ ਨੂੰ ਲੈ ਕੇ ਚਰਚਾ ‘ਚ ਆਈ ਸੀ ।ਜਿਸ ਤੋਂ ਬਾਅਦ ਉਸ ਦੇ ਸਾਦਗੀ ਭਰੇ ਲੁੱਕ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।ਫੈਨਸ ਨੂੰ ਵੀ ਉਨ੍ਹਾਂ ਦਾ ਇਹ ਸਾਦਗੀ ਭਰਿਆ ਲੁੱਕ ਕਾਫੀ ਪਸੰਦ ਆ ਰਿਹਾ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network