ਹੰਸਿਕਾ ਮੋਟਵਾਨੀ ਦਾ ਵਿਆਹ ਬਣਿਆ ਰਿਆਲਟੀ ਸ਼ੋਅ, ਪ੍ਰਸ਼ੰਸਕ ਕਰ ਰਹੇ ਨੇ ਟ੍ਰੋਲ

written by Shaminder | January 19, 2023 05:27pm

ਹੰਸਿਕਾ ਮੋਟਵਾਨੀ (Hansika Motwani) ਅਤੇ ਸੋਹੇਲ ਕਥੂਰੀਆ ਦਾ ਵਿਆਹ (Wedding)ਹੋ ਚੁੱਕਿਆ ਹੈ । ਪਰ ਹੁਣ ਅਦਾਕਾਰਾ ਨੇ ਆਪਣੇ ਵਿਆਹ ਨੂੰ ਰਿਆਲਟੀ ਸ਼ੋਅ ‘ਚ ਤਬਦੀਲ ਕਰ ਦਿੱਤਾ ਹੈ । ਜਲਦ ਹੀ ਉਹ ਹੌਟਸਟਾਰ ‘ਤੇ ਆਪਣਾ ਸ਼ੋਅ ਲੈ ਕੇ ਆ ਰਹੀ ਹੈ । ਜਿਸ ‘ਚ ਉਸ ਦੇ ਵਿਆਹ ਦੀ ਝਲਕ ਵੇਖਣ ਨੂੰ ਮਿਲੇਗੀ । ਚਾਰ ਦਸੰਬਰ ਨੂੰ ਅਦਾਕਾਰਾ ਨੇ ਜੈਪੁਰ ਦੇ ਮੁੰਡੋਤਾ ਫੋਰਟ ਐਂਡ ਪੈਲੇਸ ‘ਚ ਵਿਆਹ ਕਰਵਾਇਆ ਸੀ।

ਹੋਰ ਪੜ੍ਹੋ : ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਨੇਹਾ ਧੂਪੀਆ, ਵੀਡੀਓ ਕੀਤਾ ਸਾਂਝਾ

ਕਈ ਦਿਨਾਂ ਤੱਕ ਚੱਲੇ ਇਸ ਵਿਆਹ ‘ਚ ਅਦਾਕਾਰਾ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ ।ਸੂਫ਼ੀ ਨਾਈਟ ਅਤੇ ਥੀਮ ਵਾਲੀ ਪਾਰਟੀਆਂ ਤੋਂ ਲੈ ਕੇ ਹਲਦੀ ਸੈਰੇਮਨੀ ਅਤੇ ਵਿਆਹ ਤੱਕ ਸਭ ਕੁਝ ਗਰੈਂਡ ਲੱਗ ਰਿਹਾ ਸੀ ।

ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟਸ

ਦੇਸ਼ ਭਰ ‘ਚ ਸੁਰਖੀਆਂ ਵਟੋਰਨ ਵਾਲੇ ਇਸ ਵਿਆਹ ਨੂੰ ਹੁਣ ਰਿਆਲਟੀ ਸ਼ੋਅ ‘ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਅਦਾਕਾਰਾ ਦੇ ਸਾਰੇ ਵਿਆਹ ਦੀਆਂ ਰਸਮਾਂ ਤੁਸੀਂ ਹੌਟਸਟਾਰ ‘ਤੇ ਵੇਖ ਸਕਦੇ ਹੋ । ਡਿਜ਼ਨੀ ਹੌਟਸਟਾਰ ‘ਤੇ ਹੰਸਿਕਾ ਅਤੇ ਸੋਹੇਲ ਕਥੂਰੀਆ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਸਟ੍ਰੀਮ ਕੀਤਾ ਜਾਵੇਗਾ ।

Image Source : Instagram

‘ਹੰਸਿਕਾ ਦਾ ਲਵ ਸ਼ਾਦੀ ਡਰਾਮਾ’ ਟਾਈਟਲ ਵਾਲਾ ਇਹ ਸ਼ੋਅ ਹੰਸਿਕਾ ਦੇ ਸੋਹੇਲ ਦੇ ਨਾਲ ਵਿਆਹ ਦੇ ਆਪਣੇ ਫੈਸਲੇ ਦੇ ਐਲਾਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੋਈ ਹਰ ਚੀਜ਼ ਨੂੰ ਵਿਖਾਏਗਾ । ਪਰ ਇਸੇ ਦੌਰਾਨ ਦੋਨਾਂ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ ਕਿ ਵਿਆਹ ਉਸ ਨੇ ਸਿਰਫ ਕਮਾਈ ਕਰਨ ਵਾਸਤੇ ਕਰਵਾਇਆ ਸੀ । ਇਸ ਤੋਂ ਇਲਾਵਾ ਕੁਝ ਉਸ ਦੇ ਵਿਆਹ ਦੇ ਸ਼ੋਅ ਨੂੰ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ ।

 

View this post on Instagram

 

A post shared by Hansika Motwani (@ihansika)

You may also like