ਮਨੋਰੰਜਨ ਜਗਤ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਕਈ ਪੰਜਾਬੀ ਸੈਲੀਬ੍ਰੇਟੀਜ਼ ਵਿਆਹ ਦੇ ਬੰਧਨ ‘ਚ ਬੱਝੇ ਹਨ । ਹੁਣ ਖ਼ਬਰ ਇਹ ਹੈ ਕਿ ਬਿੱਗ ਬੌਸ ਓਟੀਟੀ ਇੱਕ ਦੀ ਜੇਤੂ ਦਿਵਿਆ ਅਗਰਵਾਲ(Divya Aggarwal) ਅਤੇ ਅਪਰੂਵ ( Apurva Padgaonkar) ਵਿਆਹ ਦੇ ਬੰਧਨ ‘ਚ ਅੱਜ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਦੋਵਾਂ ਦੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਜੋੜੀ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਪੀਲੇ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ ਅਤੇ ਉਸ ਦੇ ਨਾਲ ਹਰੇ ਅਤੇ ਗੁਲਾਬੀ ਰੰਗ ਦੀ ਚੁੰਨੀ ਲਈ ਹੋਈ ਹੈ। ਜਦੋਂ ਕਿ ਵਾਲਾਂ ‘ਚ ਅਦਾਕਾਰਾ ਨੇ ਪਰਾਂਦੀ ਪਾਈ ਸੀ । ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਸੀ। ਅਦਾਕਾਰਾ ਦਾ ਪੰਜਾਬੀ ਲੁੱਕ ਹਰ ਕਿਸੇ ਨੂੰ ਬਹੁਤ ਪਸੰਦ ਆਇਆ । ਅਪੂਰਵਾ ਨੇ ਲਾਈਟ ਬੇਬੀ ਪਿੰਕ ਕਲਰ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ।
/ptc-punjabi/media/media_files/Lz3rOZ46mBlwxmbVq5gY.jpg)
ਹੋਰ ਪੜ੍ਹੋ : ਜਾਣੋ ਕੌਣ ਹੈ ਅਦਾਕਾਰਾ ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ
ਡਾਂਸ ਕਰਦੀ ਨਜ਼ਰ ਆਈ ਦਿਵਿਆ
ਦਿਵਿਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵਿਆਹ ਨੂੰ ਲੈ ਕੇ ਉਹ ਬੇਹੱਦ ਖੁਸ਼ ਹੈ।
/ptc-punjabi/media/media_files/1qUWutRp0uooVRZiFsPc.jpg)
ਅੱਜ ਵਿਆਹ ਦੇ ਬੰਧਨ ‘ਚ ਬੱਝੇਗੀ ਜੋੜੀ
ਅਪੂਰਵਾ ਅਤੇ ਦਿਵਿਆ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਕਰੀਬੀ ਦੋਸਤ ਹੀ ਸ਼ਾਮਿਲ ਹੋਣਗੇ । ਵਿਆਹ ਦੌਰਾਨ ਇਹ ਜੋੜੀ ਲਾਲ ਅਤੇ ਜਾਮਨੀ ਰੰਗ ਦੇ ਕੱਪੜੇ ਪਹਿਨੇਗੀ ।
View this post on Instagram
ਕਾਕਟੇਲ ਪਾਰਟੀ ਦਾ ਕੀਤਾ ਸੀ ਪ੍ਰਬੰਧ
ਇਸ ਤੋਂ ਪਹਿਲਾਂ ਅਦਾਕਾਰਾ ਦੇ ਵੱਲੋਂ ਕਾਕਟੇਲ ਪਾਰਟੀ ਦਾ ਆਯੋਜਨ ਕੀਤਾ ਸੀ । ਜਿਸ ‘ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਜਿਸ ‘ਚ ਨਿੱਕੀ ਤੰਬੋਲੀ, ਵਿਸ਼ਾਲ ਆਦਿਤਆ ਸਿੰਘ ਅਤੇ ਟੀਨਾ ਦੱਤਾ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
View this post on Instagram
ਆਪਣੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਅਦਾਕਾਰਾ ਨੇ ਗੋਲਡਨ ਕਲਰ ਦੀ ਡਰੈੱਸ ਪਾਈ ਸੀ ।ਜਿਸ ‘ਚ ਸ਼ਿਮਰੀ ਵਰਕ ਕੀਤਾ ਗਿਆ ਸੀ। ਇਸ ਸਾੜ੍ਹੀਨੁਮਾ ਡਰੈੱਸ ‘ਚ ਅਦਾਕਾਰਾ ਨੇ ਡੀਪ ਨੇਕਲਾਈਨ ਵਾਲੀ ਬਲਾਊਜ਼ ਪਾਈ ਸੀ । ਜਦੋਂਕਿ ਅਪੂਰਵ ਨੇ ਕਾਲੇ ਰੰਗ ਦਾ ਪੈਂਟ ਸੂਟ ਪਾਇਆ ਹੋਇਆ ਸੀ।
View this post on Instagram