ਜਾਣੋ ਕੌਣ ਹੈ ਅਦਾਕਾਰਾ ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ
ਜਾਣੋ ਕੌਣ ਹੈ ਅਦਾਕਾਰਾ ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ
ਮੈਂਡੀ ਤੱਖਰ (Mandy Takhar) ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਬੀਤੇ ਦਿਨ ਅਦਾਕਾਰਾ ਨੇ ਵੈਲੇਂਨਟਾਈਨ ਡੇਅ ‘ਤੇ ਆਪਣੇ ਪਤੀ ਸ਼ੇਖਰ ਕੌਸ਼ਲ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਸੀ । ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਪਤੀ ਸ਼ੇਖਰ ਕੌਸ਼ਲ ਦੇ ਬਾਰੇ ਦੱਸਾਂਗੇ ।
/ptc-punjabi/media/media_files/6JfFZZYPZumokVldAFOq.jpg)
ਹੋਰ ਪੜ੍ਹੋ : ਮੁੰਬਈ ‘ਚ ਕਰਣ ਔਜਲਾ ‘ਵੜਾ ਪਾਵ’ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ, ਵੇਖੋ ਵੀਡੀਓ
ਕੌਣ ਹਨ ਸ਼ੇਖਰ ਕੌਸ਼ਲ
ਮੈਂਡੀ ਤੱਖਰ ਤੇ ਪਤੀ ਸ਼ੇਖਰ ਕੌਸ਼ਲ (Shekhar Kaushal) ਦੀ ਗੱਲ ਕਰੀਏ ਤਾਂ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਅਦਾਕਾਰਾ ਨੇ ਆਪਣਾ ਹਮਸਫ਼ਰ ਕਿਸ ਨੂੰ ਚੁਣਿਆ ਹੈ । ਸ਼ੇਖਰ ਕੌਸ਼ਲ ਕੁਰਾਲੀ ਦੇ ਰਹਿਣ ਵਾਲੇ ਹਨ ਅਤੇ ਇੱਕ ਫਿੱਟਨੈਸ ਪ੍ਰੋਫੈਸ਼ਨਲ ਹਨ ।ਮੈਂਡੀ ਤੱਖਰ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਕਦੇ ਵੀ ਜ਼ਿਆਦਾ ਗੱਲਬਾਤ ਕਰਦੀ ਨਜ਼ਰ ਨਹੀਂ ਆਉਂਦੀ ।
/ptc-punjabi/media/media_files/59QrNTph2EN26UuXO6Pa.jpg)
ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ
ਮੈਂਡੀ ਅਤੇ ਸ਼ੇਖਰ ਕੌਸ਼ਲ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਕਰਮਜੀਤ ਅਨਮੋਲ, ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਸਣੇ ਕਈ ਸਿਤਾਰੇ ਸ਼ਾਮਿਲ ਸਨ । ਅਦਾਕਾਰਾ ਨੇ ਪਹਿਲਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ, ਜਿਸ ਤੋਂ ਬਾਅਦ ਉਸ ਨੇ ਹਿੰਦੂ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ । ਮੈਂਡੀ ਤੱਖਰ ਲੰਡਨ ਦੀ ਜੰਮਪਲ ਹੈ ਅਤੇ ਉੱਥੇ ਹੀ ਉਸ ਦੀ ਪੜ੍ਹਾਈ ਹੋਈ ਹੈ।
/ptc-punjabi/media/media_files/hNDzMt5k7Rq04CQ1Aivn.jpg)
ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਦਾਕਾਰਾ ਭਾਰਤ ਪਰਤ ਆਈ ਸੀ ਅਤੇ ਮੁੰਬਈ ‘ਚ ਉਸ ਨੇ ਫ਼ਿਲਮਾਂ ‘ਚ ਕਿਸਮਤ ਅਜ਼ਮਾਈ ਅਤੇ ਕਈ ਹਿੰਦੀ ਫ਼ਿਲਮਾਂ ‘ਚ ਕੰਮ ਵੀ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ । ਪਰ ਉਹ ਉਸ ਵੇਲੇ ਚਰਚਾ ‘ਚ ਆਈ ਜਦੋਂ ਅਦਾਕਾਰਾ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ । ਫ਼ਿਲਮ ‘ਚ ਉਸ ਨੇ ਸਾਹਿਬਾ ਦਾ ਕਿਰਦਾਰ ਨਿਭਾਇਆ ਸੀ।ਹਾਲਾਂਕਿ ਇਹ ਫ਼ਿਲਮ ਏਨੀਂ ਚੱਲੀ ਨਹੀਂ ਸੀ, ਪਰ ਮੈਂਡੀ ਨੂੰ ਲੋਕ ਜਾਨਣ ਲੱਗ ਪਏ ਸਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
