ਮੁੰਬਈ ‘ਚ ਕਰਣ ਔਜਲਾ ‘ਵੜਾ ਪਾਵ’ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ, ਵੇਖੋ ਵੀਡੀਓ

Written by  Shaminder   |  February 17th 2024 11:06 AM  |  Updated: February 17th 2024 11:06 AM

ਮੁੰਬਈ ‘ਚ ਕਰਣ ਔਜਲਾ ‘ਵੜਾ ਪਾਵ’ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ, ਵੇਖੋ ਵੀਡੀਓ

ਕਰਣ ਔਜਲਾ (Karan Aujla) ਇਨ੍ਹੀਂ ਦਿਨੀਂ ਇੰਡੀਆ ਆਏ ਹੋਏ ਹਨ । ਬੀਤੇ ਦਿਨੀਂ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਮੁੰਬਈ ਦੇ ਵੜਾ ਪਾਵ (Vada Pav) ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਹੇਮਕੁੰਡ ਫਾਊਂਡੇਸ਼ਨ ਦੇ ਮੈਂਬਰ ਹਰਤੀਰ ਸਿੰਘ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। 

Karan a.jpg

ਹੋਰ ਪੜ੍ਹੋ : ਲੰਮੇ ਸਮੇਂ ਬਾਅਦ ਏਅਰਪੋਰਟ ‘ਤੇ ਦਿਖੀ ਅਦਾਕਾਰਾ ਆਇਸ਼ਾ ਟਾਕੀਆ, ਪਛਾਨਣਾ ਹੋਇਆ ਮੁਸ਼ਕਿਲ, ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ

ਕਰਣ ਔਜਲਾ ਦੁਬਈ ‘ਚ ਹੋਏ ਹਨ ਸ਼ਿਫਟ 

 ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਕਰਣ ਔਜਲਾ ਦੁਬਈ ‘ਚ ਸ਼ਿਫਟ ਹੋਏ ਹਨ । ਇਸ ਤੋਂ ਪਹਿਲਾਂ ਉਹ ਕੈਨੇਡਾ ‘ਚ ਰਹਿ ਰਹੇ ਸਨ । ਪਰ ਉੱਥੋਂ ਦੇ ਮਾਹੌਲ ਤੋਂ ਪ੍ਰੇਸ਼ਾਨ ਹੋ ਕੇ ਹੁਣ ਕਰਣ ਔਜਲਾ ਦੁਬਈ ‘ਚ ਸ਼ਿਫਟ ਹੋ ਚੁੱਕੇ ਹਨ । ਜਿਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਸੀ ।

Karan Aujla 566.jpgਕਰਣ ਔਜਲਾ ਨੇ ਦਿੱਤੇ ਕਈ ਹਿੱਟ ਗੀਤ 

ਪਾਲੀਵੁੱਡ ‘ਚ ਕਰਣ ਔਜਲਾ ਨੂੰ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਆਏ ਹਨ। ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਜਿਸ ‘ਚ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’, ‘ਕਦੇ ਮਿਲ ਕੇ ਬੈਠੋ’, ‘ਜੀ ਨਹੀਂ ਲੱਗਦਾ’, ‘ਬੱੱਚ ਬੱਚ ਕੇ’, ‘ਕਯਾ ਬਾਤ’ ਸਣੇ ਕਈ ਹਿੱਟ ਗੀਤ ਗਾਏ ਹਨ ।ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਹੈ ।

 ਗਾਇਕ ਦੀ ਨਿੱਜੀ ਜ਼ਿੰਦਗੀ 

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰਣ ਔਜਲਾ ਨੇ ਪਲਕ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਕਰਣ ਔਜਲਾ ਨੇ ਆਪਣੇ ਮਾਪਿਆਂ ਨੂੰ ਬਹੁਤ ਛੋਟੀ ਜਿਹੀ ਉਮਰ ‘ਚ ਗੁਆ ਦਿੱਤਾ ਸੀ ।ਆਪਣੇ ਮਾਪਿਆਂ ਨੂੰ ਲੈ ਕੇ ਅਕਸਰ ਉਹ ਭਾਵੁਕ ਜੋ ਜਾਂਦੇ ਹਨ । ਉਨ੍ਹਾਂ ਦਾ ਪਾਲਣ ਪੋਸ਼ਣ ਚਾਚੇ ਨੇ ਹੀ ਕੀਤਾ ਹੈ । ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਵੀ ਹਨ ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network