ਬਚਪਨ ਦੀ ਦੋਸਤ ਦੇ ਵਿਆਹ ‘ਚ ਰਣਵੀਰ ਸਿੰਘ ਨੇ ਕਰਣ ਔਜਲਾ ਦੇ ਗੀਤਾਂ ‘ਤੇ ਡਾਂਸ
ਬਚਪਨ ਦੀ ਦੋਸਤ ਦੇ ਵਿਆਹ ‘ਚ ਰਣਵੀਰ ਸਿੰਘ ਨੇ ਕਰਣ ਔਜਲਾ ਦੇ ਗੀਤਾਂ ‘ਤੇ ਡਾਂਸ
ਰਣਵੀਰ ਸਿੰਘ (Ranveer Singh) ਕਦੇ ਆਪਣੀਆਂ ਅਤਰੰਗੀ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਅਤੇ ਕਦੇ ਆਪਣੇ ਡਾਂਸ ਮੂਵਸ ਕਾਰਨ ਸੁਰਖੀਆਂ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਬਚਪਨ ਦੀ ਦੋਸਤ ਦੇ ਵਿਆਹ ‘ਚ ਡਾਂਸ (Dance Video) ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਸਿੰਘ ਆਪਣੇ ਬਚਪਨ ਦੀ ਦੋਸਤ ਕਰਿਸ਼ਮਾ ਕਰਮਚੰਦਾਨੀ ਦੇ ਵਿਆਹ ਤੋਂ ਬਾਅਦ ਦਿੱਤੀ ਗਈ ਪਾਰਟੀ ‘ਚ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।
/ptc-punjabi/media/media_files/JTm9NG8z8P43ugpCaARS.jpg)
ਹੋਰ ਪੜ੍ਹੋ : ਫ਼ਿਲਮ '12ਵੀਂ ਫੇਲ੍ਹ' ਰੀਅਲ ਲਾਈਫ ਹੀਰੋ ਮਨੋਜ ਸ਼ਰਮਾ ਦੀ ਜ਼ਿੰਦਗੀ ‘ਤੇ ਹੈ ਅਧਾਰਿਤ, ਜਾਣੋ ਅਧਿਕਾਰੀ ਮਨੋਜ ਸ਼ਰਮਾ ਬਾਰੇ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪੰਜਾਬੀ ਗਾਇਕ ਕਰਣ ਔਜਲਾ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੂਰੇ ਜੋਸ਼ ਦੇ ਨਾਲ ਨੱਚ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਕਰਿਸ਼ਮਾ ਕਰਮਚੰਦਾਨੀ (Karishma Karamchandani)ਦੇ ਵਿਆਹ (wedding Video) ਦੀਆਂ ਤਸਵੀਰਾਂ ਵੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਅਤੇ ਉਸ ਨੇ ਖੁਦ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ।
ਰਣਵੀਰ ਸਿੰਘ ਹਨ ਪੰਜਾਬੀ ਗੀਤਾਂ ਦੇ ਫੈਨ
ਰਣਵੀਰ ਸਿੰਘ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਉਨ੍ਹਾਂ ਦੇ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਦਿਖਾਈ ਦਿੰਦੇ ਹਨ।ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵੀ ਵੱਡੇ ਫੈਨ ਹਨ । ਇਸ ਬਾਰੇ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਵੀ ਖੁਲਾਸਾ ਕੀਤਾ ਸੀ ।
ਰਣਵੀਰ ਸਿੰਘ ਦਾ ਵਰਕ ਫ੍ਰੰਟ
ਰਣਵੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਅਤੇ ਆਲੀਆ ਭੱਟ ਦੇ ਨਾਲ ਫ਼ਿਲਮ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਜਲਦ ਹੀ ਅਦਾਕਾਰ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
