ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਵਧਾਈ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ । ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ।ਬਾਲੀਵੁੱਡ ਦੀ ਇਹ ਜੋੜੀ ਜਦੋਂ ਵੀ ਇੱਕਠੀ ਦਿਖਾਈ ਦਿੰਦੀ ਹੈ ਤਾਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਵਧਾਈ
ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ । ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ।ਬਾਲੀਵੁੱਡ ਦੀ ਇਹ ਜੋੜੀ ਜਦੋਂ ਵੀ ਇੱਕਠੀ ਦਿਖਾਈ ਦਿੰਦੀ ਹੈ ਤਾਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ । ਇਸ ਜੋੜੀ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 14 ਨਵੰਬਰ 2018 ਨੂੰ ਇਟਲੀ 'ਚ ਵਿਆਹ ਕੀਤਾ ਸੀ। ਇਸ ਜੋੜੀ ਨੇ ਹਾਲ ਹੀ 'ਚ 'ਕੌਫੀ ਵਿਦ ਕਰਨ' 'ਚ ਆਪਣੀ ਲਵ ਲਾਈਫ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਹੋਰ ਪੜ੍ਹੋ : ਕੀ ਰੈਪਰ ਬਾਦਸ਼ਾਹ ਇਸ ਕੁੜੀ ਨੂੰ ਕਰ ਰਿਹਾ ਹੈ ਡੇਟ ? ਦੋਹਾਂ ਦੀ ਵੀਡੀਓ ਚਰਚਾ ’ਚ
ਰਣਵੀਰ ਅਤੇ ਦੀਪਿਕਾ ਵਿੱਚ ਪਿਆਰ ਦੀ ਸ਼ੁਰੁਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਰਾਮ ਲੀਲਾ' ਦੌਰਾਨ ਸ਼ੁਰੂ ਹੋਈ ਸੀ। ਰਣਵੀਰ ਮੁਤਾਬਕ ਜਦੋਂ ਉਹ ਸੰਜੇ ਦੇ ਘਰ ਪਹਿਲੀ ਵਾਰ ਦੀਪਿਕਾ ਨੂੰ ਮਿਲੇ ਸਨ ਤਾਂ ਪਹਿਲੀ ਮੁਲਾਕਾਤ 'ਚ ਹੀ ਉਨ੍ਹਾਂ ਨੂੰ ਪਿਆਰ ਹੋ ਗਿਆ ਸੀ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਸਾਲ 2012 ਵਿੱਚ ਦੋਸਤ ਬਣ ਗਏ ਸਨ।

ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ, ਰਣਵੀਰ ਅਤੇ ਦੀਪਿਕਾ ਨੇ ਸਾਲ 2015 ਵਿੱਚ ਗੁਪਤ ਰੂਪ ਵਿੱਚ ਮੰਗਣੀ ਕਰ ਲਈ। ਰਣਵੀਰ ਮੁਤਾਬਕ ਉਨ੍ਹਾਂ ਨੇ ਦੀਪਿਕਾ ਨੂੰ ਮਾਲਦੀਵ ਦੇ ਇਕ ਟਾਪੂ 'ਤੇ ਪ੍ਰਪੋਜ਼ ਕੀਤਾ ਸੀ ਅਤੇ ਦੀਪਿਕਾ ਇਸ ਰਿਸ਼ਤੇ ਲਈ ਰਾਜ਼ੀ ਹੋ ਗਈ ਸੀ। ਇਹ ਜੋੜੀ ਆਪਣੀ ਨਿਜi ਜ਼ਿੰਦਗੀ ਵਿੱਚ ਹੀ ਨਹੀਂ ਬਲਕਿ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਵੀ ਸਭ ਨੂੰ ਮਾਤ ਦਿੰਦੀ ਹੈ ।

ਦੀਪਿਕਾ ਇੱਕ ਫਿਲਮ ਲਈ 12 ਤੋਂ 14 ਕਰੋੜ ਰੁਪਏ ਚਾਰਜ ਕਰਦੀ ਹੈ । ਉਹ ਦੀ ਜਾਇਦਾਦ 500 ਕਰੋੜ ਤੋਂ ਵੀ ਜ਼ਿਆਦਾ ਹੈ । ਇਸੇ ਤਰ੍ਹਾਂ ਰਣਵੀਰ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਰਣਵੀਰ ਸਿੰਘ ਇੱਕ ਫਿਲਮ ਲਈ 30 ਤੋਂ 50 ਕਰੋੜ ਰੁਪਏ ਲੈਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
