ਲੰਮੇ ਸਮੇਂ ਬਾਅਦ ਏਅਰਪੋਰਟ ‘ਤੇ ਦਿਖੀ ਅਦਾਕਾਰਾ ਆਇਸ਼ਾ ਟਾਕੀਆ, ਪਛਾਨਣਾ ਹੋਇਆ ਮੁਸ਼ਕਿਲ, ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ

Written by  Shaminder   |  February 17th 2024 10:26 AM  |  Updated: February 17th 2024 10:26 AM

ਲੰਮੇ ਸਮੇਂ ਬਾਅਦ ਏਅਰਪੋਰਟ ‘ਤੇ ਦਿਖੀ ਅਦਾਕਾਰਾ ਆਇਸ਼ਾ ਟਾਕੀਆ, ਪਛਾਨਣਾ ਹੋਇਆ ਮੁਸ਼ਕਿਲ, ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ

ਆਇਸ਼ਾ ਟਾਕੀਆ (Ayesha Takia)  ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਸਲਮਾਨ ਖ਼ਾਨ ਸਣੇ ਕਈ ਵੱਡੇ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ।ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਬੀਤੇ ਦਿਨ ਅਦਾਕਾਰਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ । ਇਸ ਦੌਰਾਨ ਮੀਡੀਆ ਨੂੰ ਅਦਾਕਾਰਾ ਨੇ ਪੋਜ਼ ਵੀ ਦਿੱਤੇ।ਇਸ ਮੌਕੇ ਅਦਾਕਾਰਾ ਦਾ ਬੇਟਾ ਵੀ ਉਸ ਦੇ ਨਾਲ ਮੌਜੂਦ ਸੀ । 

Ayesha Takia 556.jpg

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਗਾਇਕ ਦਾ ਪੁਰਾਣਾ ਵੀਡੀਓ ਕੀਤਾ ਸਾਂਝਾ, ਕਿਸਾਨਾਂ ਦੇ ਹੱਕ ‘ਚ ਗਾਇਕ ਨੇ ਆਵਾਜ਼ ਕੀਤੀ ਸੀ ਬੁਲੰਦ

ਅਦਾਕਾਰਾ ਨੂੰ ਪਛਾਨਣਾ ਹੋਇਆ ਮੁਸ਼ਕਿਲ 

ਅਦਾਕਾਰਾ ਨੂੰ ਕਈ ਲੋਕਾਂ ਨੇ ਤਾਂ ਪਛਾਣਿਆ ਹੀ ਨਹੀਂ । ਫੈਨਸ ਨੇ ਅਦਾਕਾਰਾ ਨੂੰ ਲੈ ਕੇ ਟ੍ਰੋਲ ਵੀ ਕੀਤਾ ।ਇੱਕ ਨੇ ਲਿਖਿਆ ਫਾਲਤੂ ਮੇਂ ਫੇਸ ਖਰਾਬ ਕਰ ਲਿਆ ਅਪਨਾ, ਸਰਜਰੀ ਕਰਾ ਕੇ, ਪਹਿਲੇ ਕਿਤਨੀ ਕਿਊਟ ਲਗਤੀ ਥੀ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਸ ਨੂੰ ਵੇਖਣ ਤੋਂ ਬਾਅਦ…ਆਇਸ਼ਾ ਟਾਕੀਆ ਨਹੀਂ,  ਆਇਸ਼ਾ ਕਾਕੀਆ…’। ਇੱਕ ਹੋਰ ਨੇ ਆਇਸ਼ਾ ਦੀ ਤਾਰੀਫ ਕਰਦੇ ਹੋਏ ਲਿਖਿਆ ‘ਨੱਬੇ ਦੇ ਦਹਾਕੇ ਦੇ ਬੱਚਿਆਂ ਦਾ ਕ੍ਰਸ਼ ਜਿਨ੍ਹਾਂ ਨੇ ਟਾਰਜ਼ਨ ਦਾ ਵੰਡਰ ਕਾਰ ਵੇਖੀ’ । ਇਸ ਤੋਂ ਇਲਾਵਾ ਹੋਰ ਵੀ ਕਈ ਰਿਐਕਸ਼ਨ ਫੈਨਸ ਦੇ ਵੱਲੋਂ ਦਿੱਤੇ ਗਏ ਹਨ । 

Ayesha Takia 4.jpg ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ 

ਆਇਸ਼ਾ ਟਾਕੀਆ ਨੇ ਕੁਝ ਸਮਾਂ ਪਹਿਲਾਂ ਪਲਾਸਟਿਕ ਸਰਜਰੀ ਕਰਵਾਈ ਸੀ ।ਜਿਸ ਕਾਰਨ ਉਸ ਦੀ ਲੁੱਕ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਉਸ ਨੂੰ ਕਈ ਲੋਕ ਤਾਂ ਪਛਾਣ ਵੀ ਨਹੀਂ ਸਨ ਪਾਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਇਸ਼ਾ ਨੇ ਸਮਾਜਵਾਦੀ ਦੇ ਲੀਡਰ ਅਬੂ ਆਜਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਸਾਲ 2014 ਵਿੱਚ ਵਿਆਹ ਕਰਵਾਇਆ ਸੀ । ਆਇਸ਼ਾ ਨੂੰ ਉਦੋਂ ਕਾਫੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਉਹਨਾਂ ਦੇ ਸਹੁਰੇ ਨੇ ਰੇਪ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ।

ਆਇਸ਼ਾ ਟਾਕੀਆ ਦਾ ਵਰਕ ਫ੍ਰੰਟ 

ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸਲਮਾਨ ਖਾਨ ਦੇ ਨਾਲ ‘ਵਾਂਟੇਡ’, ‘ਦਿਲ ਮਾਂਗੇ ਮੋਰ’, ‘ਸੁਪਰ’, ‘ਪਾਠਸ਼ਾਲਾ’, ‘ਡੋਰ’, ‘ਫੁਲ ਐਂਡ ਫਾਈਨਲ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network