ਆਇਸ਼ਾ ਟਾਕੀਆ ਦਾ ਅੱਜ ਹੈ ਜਨਮ ਦਿਨ, ਬਚਪਨ ‘ਚ ਸ਼ਾਹਿਦ ਕਪੂਰ ਦੇ ਨਾਲ ਇਸ ਐਡ ‘ਚ ਆਈ ਸੀ ਨਜ਼ਰ

written by Shaminder | April 10, 2021 10:56am

ਆਇਸ਼ਾ ਟਾਕੀਆ ਦਾ ਅੱਜ ਜਨਮ ਦਿਨ ਹੈ । ਉਹ ਆਪਣੇ ਲੁੱਕਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹੀ ਹੈ । ਬਚਪਨ ਤੋਂ ਹੀ ਉਸ ਨੂੰ ਅਦਾਕਾਰੀ ਦਾ ਸ਼ੌਂਕ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬਚਪਨ ‘ਚ ਸ਼ਾਹਿਦ ਕਪੂਰ ਦੇ ਨਾਲ ਇੱਕ ਐਡ ‘ਚ ਕੰਮ ਵੀ ਕੀਤਾ ਸੀ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ । ਸਲਮਾਨ ਖ਼ਾਨ ਉਨ੍ਹਾਂ ਨੇ ਫ਼ਿਲਮ ‘ਵਾਂਟੇਡ’ ‘ਚ ਵੀ ਕੰਮ ਕੀਤਾ ਸੀ ।

Ayesha Image From Ayesha Takia Instagram

ਹੋਰ ਪੜ੍ਹੋ : ਆਪਣੇ ਜਨਮ ਦਿਨ ‘ਤੇ ਭਾਵੁਕ ਹੋਈ ਅਦਾਕਾਰਾ ਸਵ੍ਰਾ ਭਾਸਕਰ, ਵੀਡੀਓ ਹੋ ਰਿਹਾ ਵਾਇਰਲ

Ayesha Image From Ayesha Takia Instagram

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਵੀ ਕੀਤਾ । ਪਰ ਆਇਸ਼ਾ ਜ਼ਿਆਦਾ ਧੇਰ ਬਾਲੀਵੁੱਡ ‘ਚ ਨਹੀਂ ਟਿਕ ਸਕੀ । 13 ਸਾਲ ਦੀ ਉਮਰ ‘ਚ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਵਾਲੀ ਆਇਸ਼ਾ ਨੇ 2004 ‘ਚ ਆਈ ਫ਼ਿਲਮ ‘ਟਾਰਜਨ’ ‘ਚ ਕੰਮ ਕੀਤਾ ਸੀ ।

Ayesha Image From Ayesha Takia Instagram

ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੂੰ ਬੈਸਟ ਡੈਬਿਊ ਦਾ ਅਵਾਰਡ ਵੀ ਮਿਲਿਆ ਸੀ । ਉਨ੍ਹਾਂ ਨੇ 2009 ‘ਚ ਆਪਣੇ ਬੁਆਏ ਫ੍ਰੈਂਡ ਫਰਹਾਨ ਆਜ਼ਮੀ ਦੇ ਨਾਲ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by 🧿Ayesha Takia Azmi (@ayeshatakia)

ਉਨ੍ਹਾਂ ਦਾ ਵਿਆਹ ਕਾਫੀ ਚਰਚਾ ‘ਚ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਪਰਿਵਰਤਨ ਕੀਤਾ ਸੀ, ਪਰ ਉਨ੍ਹਾਂ ਨੇ ਇਸ ‘ਤੇ ਕਦੇ ਵੀ ਕੋਈ
ਗੱਲਬਾਤ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ।

You may also like