ਅਦਾਕਾਰਾ ਸਿਮਰਤ ਕੌਰ ਰੰਧਾਵਾ ਨੇ ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ਦੇ ਕੀਤੇ ਦਰਸ਼ਨ
ਗਦਰ-2 ਫ਼ਿਲਮ ਦੇ ਨਾਲ ਸੁਰਖੀਆਂ ਵਟੋਰਨ ਵਾਲੀ ਅਦਾਕਾਰਾ ਸਿਮਰਤ ਕੌਰ ਰੰਧਾਵਾ (Simrat Kaur) ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪੁੱਜੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਦਾਕਾਰਾ ਨੇ ਜਿੱਥੇ ਮੰਦਰ ‘ਚ ਮੱਥਾ ਟੇਕਿਆ ਉੱਥੇ ਹੀ ਮੰਦਰ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਵੱਡੀ ਤੋਂ ਵੱਡੀ ਗਿਣਤੀ ‘ਚ ਇੱਥੇ ਆਓ।
/ptc-punjabi/media/media_files/XrEpwdq6ccP5DlOeTFPP.jpg)
ਹੋਰ ਪੜ੍ਹੋ : ਕੌਰ ਬੀ ਨੇ ਬਲੈਕ ਸ਼ਰਾਰਾ ਸੂਟ ‘ਚ ਦਿਖਾਏ ਆਪਣੀਆਂ ਅਦਾਵਾਂ ਦੇ ਜਲਵੇ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
‘ਗਦਰ-2’ ‘ਚ ਨਿਭਾਇਆ ਸੰਨੀ ਦਿਓਲ ਦੀ ਨੂੰਹ ਦਾ ਕਿਰਦਾਰ
ਅਦਾਕਾਰਾ ਸਿਮਰਤ ਕੌਰ ਨੇ ‘ਗਦਰ-2’ ਸੰਨੀ ਦਿਓਲ ਦੀ ਨੂੰਹ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ । ਪਰ ਸਿਮਰਤ ਕੌਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਕੀਤਾ ਗਿਆ ਸੀ ।
/ptc-punjabi/media/media_files/sWwYIhHx9loaIiQwzFdp.jpg)
ਗੁਰਦਾਸਪੁਰ ਦੇ ਨਾਲ ਹੈ ਸਬੰਧ
ਅਦਾਕਾਰਾ ਸਿਮਰਤ ਕੌਰ ਦਾ ਸਬੰਧ ਗੁਰਦਾਸਪੁਰ ਦੇ ਨਾਲ ਹੈ ।ਗੁਰਦਾਸਪੁਰ ‘ਚ ਉਸ ਦੇ ਨਾਨਕੇ ਹਨ ।ਪਰ ਅਦਾਕਾਰਾ ਸਿਮਰਤ ਕੌਰ ਦਾ ਜਨਮ ਮੁੰਬਈ ‘ਚ ਹੀ ਹੋਇਆ ਸੀ ।ਸੰਨ 1997 ‘ਚ ਜਨਮੀ ਸਿਮਰਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲਗੂ ਅਤੇ ਤਮਿਲ ਫ਼ਿਲਮਾਂ ਦੇ ਨਾਲ ਕੀਤੀ ਸੀ । ਅਦਾਕਾਰਾ ਕੁਝ ਸਮਾਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਦਰਸ਼ਨ ਕਰਨ ਪਹੁੰਚੀ ਸੀ । ਇਸ ਮੌਕੇ ਉਸ ਦੀ ਮਾਂ ਵੀ ਉਸ ਦੇ ਨਾਲ ਮੌਜੂਦ ਸੀ । ਅਦਾਕਾਰਾ ਦੀ ਮਾਂ ਨੇ ਦੱਸਿਆ ਸੀ ਕਿ ਉਸ ਦੇ ਨਾਨਕਿਆਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਸਿਮਰਤ ਕੌਰ ਅਦਾਕਾਰੀ ਕਰੇ । ਪਰ ਸਿਮਰਤ ਦੀ ਮਾਂ ਨੇ ਡਰਦੇ ਡਰਦੇ ਸਿਮਰਤ ਦੇ ਫ਼ਿਲਮਾਂ ‘ਚ ਆਉਣ ਦੇ ਬਾਰੇ ਦੱਸਿਆ ਸੀ ।ਪਰ ਜਦੋਂ ਗਦਰ-2 ਰਿਲੀਜ਼ ਹੋਈ ਤਾਂ ਸਿਮਰਤ ਦੇ ਮਾਮੇ ਕਾਫੀ ਖੁਸ਼ ਹੋਏ ਸਨ ।