ਅਦਾਕਾਰਾ ਸਿਮਰਤ ਕੌਰ ਦੀ ਮਾਂ ਨੇ ਕੀਤਾ ਖੁਲਾਸਾ, ਸਿਮਰਤ ਦੇ ਮਾਮੇ ਤੋਂ ਹਮੇਸ਼ਾ ਲੱਗਦਾ ਸੀ ਡਰ, ਪਰ ਧੀ ਨੇ ਪੁੱਤ ਬਣ ਵਧਾਇਆ ਮਾਣ

ਗਦਰ-2 ‘ਚ ਸੰਨੀ ਦਿਓਲ ਦੀ ਨੂੰਹ ਬਣੀ ਅਦਾਕਾਰਾ ਸਿਮਰਤ ਕੌਰ ਇਨ੍ਹੀਂ ਦਿਨੀਂ ਅੰਮ੍ਰਿਤਸਰ ਆਈ ਹੋਈ ਹੈ । ਜਿੱਥੇ ਅਦਾਕਾਰਾ ਨੇ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਅਦਾਕਾਰਾ ਦੀ ਮਾਂ ਨੇ ਇਸ ਮੌਕੇ ਪੀਟੀਸੀ ਨਿਊਜ਼ ਦੀ ਟੀਮ ਦੇ ਨਾਲ ਖਾਸ ਗੱਲਬਾਤ ਵੀ ਕੀਤੀ । ਇਸ ਦੌਰਾਨ ਸਿਮਰਤ ਕੌਰ ਦੀ ਮਾਂ ਨੇ ਦੱਸਿਆ ਕਿ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਧੀ ਕਦੇ ਅਦਾਕਾਰਾ ਬਣੇਗੀ ।

Written by  Shaminder   |  September 29th 2023 10:21 AM  |  Updated: September 29th 2023 11:39 AM

ਅਦਾਕਾਰਾ ਸਿਮਰਤ ਕੌਰ ਦੀ ਮਾਂ ਨੇ ਕੀਤਾ ਖੁਲਾਸਾ, ਸਿਮਰਤ ਦੇ ਮਾਮੇ ਤੋਂ ਹਮੇਸ਼ਾ ਲੱਗਦਾ ਸੀ ਡਰ, ਪਰ ਧੀ ਨੇ ਪੁੱਤ ਬਣ ਵਧਾਇਆ ਮਾਣ

   ਗਦਰ-2 ‘ਚ ਸੰਨੀ ਦਿਓਲ ਦੀ ਨੂੰਹ ਬਣੀ ਅਦਾਕਾਰਾ ਸਿਮਰਤ ਕੌਰ (Simrat Kaur)ਇਨ੍ਹੀਂ ਦਿਨੀਂ ਅੰਮ੍ਰਿਤਸਰ ਆਈ ਹੋਈ ਹੈ । ਜਿੱਥੇ ਅਦਾਕਾਰਾ ਨੇ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਅਦਾਕਾਰਾ ਦੀ ਮਾਂ ਨੇ ਇਸ ਮੌਕੇ ਪੀਟੀਸੀ ਨਿਊਜ਼ ਦੀ ਟੀਮ ਦੇ ਨਾਲ ਖਾਸ ਗੱਲਬਾਤ ਵੀ ਕੀਤੀ । ਇਸ ਦੌਰਾਨ ਸਿਮਰਤ ਕੌਰ ਦੀ ਮਾਂ ਨੇ ਦੱਸਿਆ ਕਿ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਧੀ ਕਦੇ ਅਦਾਕਾਰਾ ਬਣੇਗੀ ।

ਹੋਰ ਪੜ੍ਹੋ :  ਵਿੱਕੀ ਕੌਸ਼ਲ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ ‘ਤੇ ਕੀਤਾ ਜ਼ਬਰਦਸਤ ਡਾਂਸ’, ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ‘ਸਿਮਰਤ ਦਾ ਮਾਮਾ ਉਸ ਨੂੰ ਕਦੇ ਪੰਜਾਮੀ ਵੀ ਨਹੀਂ ਸੀ ਪਾਉਣ ਦਿੰਦਾ । ਇੱਕ ਦਿਨ ਜਦੋਂ ਪੋਸਟਰ ਲੱਗੇ ਤਾਂ ਉਨ੍ਹਾਂ ਨੇ ਫੋਨ ਕਰਕੇ ਸਿਮਰਤ ਦੀ ਮੰਮੀ ਯਾਨੀ ਕਿ ਆਪਣੀ ਭੈਣ ਨੂੰ ਪੁੱਛਿਆ ਸੀ ਕਿ ਸਿੰਮੀ ਵਰਗੀ ਕੁੜੀ ਲੱਗਦੀ ਹੈ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਗਈ ਸੀ । 

ਧੀਆਂ ਨੇ ਵਧਾਇਆ ਮਾਣ

ਸਿਮਰਤ ਕੌਰ ਦੀ ਇੱਕ ਹੋਰ ਭੈਣ ਵੀ ਹੈ ਜੋ ਕਿ ਆਸਟ੍ਰੇਲੀਆ ‘ਚ ਰਹਿੰਦੀ ਹੈ । ਪਰ ਦੋਵਾਂ ਦਾ ਕੋਈ ਵੀ ਭਰਾ ਨਹੀਂ ਹੈ । ਸਿਮਰਤ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਧੀਆਂ ਨੇ ਕਦੇ ਵੀ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਦੋਵਾਂ ਨੇ ਸਾਡਾ ਨਾਮ ਰੌਸ਼ਨ ਕੀਤਾ ਹੈ ।

ਅਕਸਰ ਕਿਹਾ ਜਾਂਦਾ ਹੈ ਕਿ ਪੁੱਤਰ ਵੰਸ਼ ਨੂੰ ਅੱਗੇ ਵਧਾਉਂਦੇ ਹਨ ਅਤੇ ਕਮਾ ਕੇ ਖੁਆਉਂਦੇ ਹਨ, ਪਰ ਸਾਡੀਆਂ ਧੀਆਂ ਨੇ ਹੀ ਸਾਨੂੰ ਬਹੁਤ ਅੱਗੇ ਪਹੁੰਚਾ ਦਿੱਤਾ ਹੈ । ਇਹ ਸਾਡੀਆਂ ਧੀਆਂ ਨਹੀਂ ਸਾਡੇ ਪੁੱਤਰ ਹੀ ਹਨ । 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network