Good News! ਅੰਬਾਨੀ ਪਰਿਵਾਰ 'ਚ ਆਉਣ ਵਾਲੀ ਹੈ ਖੁਸ਼ਖਬਰੀ, ਦੂਜੀ ਵਾਰ ਮਾਤਾ-ਪਿਤਾ ਬਨਣ ਵਾਲੇ ਨੇ ਸ਼ਲੋਕਾ ਮਹਿਚਾ ਤੇ ਆਕਾਸ਼ ਅੰਬਾਨੀ

ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਅਤੇ ਜਲਦੀ ਹੀ ਦੂਜੀ ਵਾਰ ਮਾਂ ਬਣਨ ਵਾਲੀ, ਸ਼ਲੋਕਾ ਮਹਿਤਾ ਨੇ 'NMACC' ਗਾਲਾ ਨਾਈਟ 'ਤੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

By  Pushp Raj April 2nd 2023 07:30 AM

Shloka Mehta Pregnancy: ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਖੇ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਮੁਕੇਸ਼ ਅੰਬਾਨੀ ਦੇ ਨਾਮ 'ਤੇ ਇੱਕ ਸੱਭਿਆਚਾਰਕ ਕੇਂਦਰ NMACC ਦੀ ਸ਼ੁਰੂਆਤ ਕੀਤੀ। ਇਸ ਸੱਭਿਆਚਾਰਕ ਕੇਂਦਰ ਦੀ ਉਦਘਾਟਨੀ ਪਾਰਟੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।


ਇਸ ਸਮਾਗਮ ਵਿੱਚ ਜਿੱਥੇ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਮੇਲਾ ਲਗਾਇਆ। ਇਸ ਦੇ ਨਾਲ ਹੀ ਪਾਰਟੀ 'ਚ ਫਿਲਮੀ ਦੁਨੀਆ ਦੇ ਕਈ ਨਵੇਂ ਜੋੜਿਆਂ ਨੇ ਧੂਮ ਮਚਾਈ ਪਰ ਪਾਰਟੀ 'ਚ ਅੰਬਾਨੀ ਪਰਿਵਾਰ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਨੂੰਹ ਸ਼ਲੋਕਾ ਅੰਬਾਨੀ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆਏ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ

ਸ਼ਲੋਕਾ ਦਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇਕ ਵਾਰ ਫਿਰ ਮਾਂ ਬਨਣ ਵਾਲੀ ਹੈ। ਹਾਲਾਂਕਿ ਅੰਬਾਨੀ ਪਰਿਵਾਰ ਵੱਲੋਂ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਰ NMACC ਦੇ ਦੂਜੇ ਦਿਨ ਸ਼ਲੋਕਾ ਅੰਬਾਨੀ ਦੀ ਵਾਇਰਲ ਤਸਵੀਰ ਇਸ ਤੱਥ ਨੂੰ ਨਕਾਰ ਨਹੀਂ ਸਕਦੀ।

View this post on Instagram

A post shared by Manav Manglani (@manav.manglani)


ਦੂਜੀ ਵਾਰ ਮਾਂ ਬਨਣ ਵਾਲੀ ਹੈ ਸ਼ਲੋਕਾ ਅੰਬਾਨੀ 

ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਭਰੀਆਂ ਹਨ। ਹਾਲ ਹੀ 'ਚ ਜਿੱਥੇ ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਰਾਧਿਕਾ ਮਰਚੈਂਟ ਨਾਲ ਮੰਗਣੀ ਹੋਈ ਹੈ। ਦੂਜੇ ਪਾਸੇ ਉਨ੍ਹਾਂ ਦੀ ਬੇਟੀ ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ।ਹੁਣ ਖਬਰ ਆ ਰਹੀ ਹੈ ਕਿ ਅੰਬਾਨੀ ਦਾ ਵੱਡਾ ਬੇਟਾ ਆਕਾਸ਼ ਅਤੇ ਨੂੰਹ ਸ਼ਲੋਕਾ ਇੱਕ ਵਾਰ ਫਿਰ ਤੋਂ ਮਾਤਾ-ਪਿਤਾ ਬਣਨ ਜਾ ਰਹੇ ਹਨ।


Salman Khan: NMACC ਲਾਂਚ 'ਤੇ ਸ਼ਾਹਰੁਖ ਖ਼ਾਨ ਰਹੇ ਮੀਡਿਆ ਤੋਂ ਦੂਰ, ਕਿੰਗ ਖ਼ਾਨ ਦੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆਏ ਸਲਮਾਨ ਖ਼ਾਨ

ਜੀ ਹਾਂ, NMACC ਦੇ ਦੂਜੇ ਲਾਂਚ ਦਿਨ ਲਈ, ਸ਼ਲੋਕਾ ਮਹਿਤਾ ਨੇ ਡਿਜ਼ਾਈਨਰ-ਜੋੜੀ ਅਬੂ ਜਾਨੀ ਸੰਦੀਪ ਖੋਸਲਾ ਦੁਆਰਾ ਚਿਕਨਕਾਰੀ ਲਹਿੰਗਾ ਪਹਿਨਿਆ ਸੀ। ਉਸ ਨੇ ਕੱਟ-ਆਊਟ ਦੇ ਨਾਲ ਇੱਕ ਹੈਲਟਰ-ਨੇਕ ਬਲਾਊਜ਼ ਦੇ ਨਾਲ ਇੱਕ ਵਿੰਟੇਜ ਸ਼ਾਲ ਪਾਇਆ ਹੋਇਆ ਹੈ।


Related Post