Salman Khan: NMACC ਲਾਂਚ 'ਤੇ ਸ਼ਾਹਰੁਖ ਖ਼ਾਨ ਰਹੇ ਮੀਡਿਆ ਤੋਂ ਦੂਰ, ਕਿੰਗ ਖ਼ਾਨ ਦੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆਏ ਸਲਮਾਨ ਖ਼ਾਨ

ਸ਼ੁੱਕਰਵਾਰ ਦੀ ਸ਼ਾਮ ਜਿੱਥੇ ਇੱਕ ਪਾਸੇ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰੇ ਨੀਤਾ ਤੇ ਮੁਕੇਸ਼ ਅੰਬਾਨੀ ਦੇ ਐਨਐਮਏਸੀਸੀ ਲਾਂਚ ਈਵੈਂਟ 'ਚ ਪਹੁੰਚੇ, ਉੱਥੇ ਹੀ ਅੰਬਾਨੀ ਪਰਿਵਾਰ ਦੇ ਕਰੀਬੀ ਕਿੰਗ ਖ਼ਾਨ ਮੀਡੀਆ ਤੋਂ ਦੂਰ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਜ਼ਰੂਰ ਨਜ਼ਰ ਆਇਆ। ਇਸ ਦੌਰਾਨ ਕਿੰਗ ਖ਼ਾਨ ਦੀ ਗੈਰ ਮੌਜਦੂਗੀ 'ਚ ਸਲਮਾਨ ਖ਼ਾਨ ਇੱਕ ਭਰਾ ਵਾਂਗ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਨਜ਼ਰ ਆਏ।

Written by  Pushp Raj   |  April 01st 2023 07:03 PM  |  Updated: April 01st 2023 07:03 PM

Salman Khan: NMACC ਲਾਂਚ 'ਤੇ ਸ਼ਾਹਰੁਖ ਖ਼ਾਨ ਰਹੇ ਮੀਡਿਆ ਤੋਂ ਦੂਰ, ਕਿੰਗ ਖ਼ਾਨ ਦੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆਏ ਸਲਮਾਨ ਖ਼ਾਨ

Salman with King Khan Family at NMACC: ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਸ਼ੁੱਕਰਵਾਰ ਰਾਤ ਨੂੰ ਐਨਐਮਏਸੀਸੀ ਲਾਂਚ ਈਵੈਂਟ ਵਿੱਚ ਇੱਕ ਚੰਗੇ ਪਲ ਲਈ ਉਡੀਕ ਕਰ ਰਹੇ ਸਨ। ਪ੍ਰਸ਼ੰਸਕ ਸਿਤਾਰਿਆਂ ਨਾਲ ਭਰੇ ਇਸ ਸਮਾਗਮ ਵਿੱਚ ਸੁਪਰਸਟਾਰ ਦੀ ਕਿੰਗ ਖ਼ਾਨ ਦੀ ਇੱਕ ਝਲਕ ਦੇਖਣ ਦੀ ਉਮੀਦ ਕਰ ਰਹੇ ਸੀ। ਹਾਲਾਂਕਿ, ਇਸ ਦੌਰਾਨ ਸ਼ਾਹਰੁਖ ਖ਼ਾਨ ਦੀ ਬਜਾਏ ਉਨ੍ਹਾਂ ਪਰਿਵਾਰ ਜ਼ਰੂਰ ਇਵੈਂਟ ਵਿੱਚ ਸ਼ਾਮਿਲ ਹੋਇਆ। ਇਸ ਦੌਾਰਨ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਨਜ਼ਰ ਆਏ। 

NMACC ਦੇ ਓਪਨਿੰਗ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਬੇਟੇ ਆਰੀਅਨ ਖ਼ਾਨ ਤੇ ਧੀ ਸੁਹਾਨਾ ਦੇ ਨਾਲ ਇੱਥੇ ਪਹੁੰਚੀ। ਇਸ ਦੌਰਾਨ ਕਿੰਗ ਖ਼ਾਨ ਦੇ ਪਰਿਵਾਰ ਦੀ ਸਲਮਾਨ ਖ਼ਾਨ ਨਾਲ ਚੰਗੀ ਬਾਂਡਿੰਗ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।  

ਲੁੱਕਸ ਦੀ ਗੱਲ ਕਰੀਏ ਤਾਂ ਜਿੱਥੇ ਗੌਰੀ ਖ਼ਾਨ ਬੇਜ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉੱਥੇ ਹੀ ਸੁਹਾਨਾ ਇਸ ਖਾਸ ਮੌਕੇ 'ਤੇ ਲਾਲ ਥਾਈਟ ਹਾਈ ਸਲਿਟ ਗਾਊਨ ਪਾ ਕੇ ਪਹੁੰਚੀ। ਇੱਥੋ ਮਾਂ 'ਤੇ ਭੈਣ ਨਾਲ ਪਹੁੰਚੇ ਆਰੀਅਨ ਖ਼ਾਨ ਵੀ ਪਰਪਲ ਰੰਗ ਦੇ ਬਲੇਜ਼ਰ ਵਿੱਚ ਕਾਫੀ  ਹੈਂਡਸਮ ਲੱਗ ਰਹੇ ਸੀ। ਇਸ ਦੌਰਾਨ ਤਸਵੀਰਾਂ ਖਿਚਵਾਉਂਦੇ ਹੋਏ ਸਲਮਾਨ ਖ਼ਾਨ ਵੀ ਕਿੰਗ ਖ਼ਾਨ ਦੇ ਪਰਿਵਾਰ ਨਾਲ ਤਸਵੀਰਾਂ ਖਿਚਵਾਉਂਦੇ ਤੇ ਸ਼ਾਹਰੁਖ ਦੀ ਗੈਰ ਮੌਜੂਦਗੀ ਵਿੱਚ ਇੱਕ ਭਰਾ ਵਾਂਗ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਨਜ਼ਰ ਆਏ। 

ਜਿਵੇਂ ਹੀ ਸਲਮਾਨ ਖ਼ਾਨ ਨੇ ਸ਼ਾਹਰੁਖ ਖ਼ਾਨ ਦੇ ਪਰਿਵਾਰ ਨਾਲ ਤਸਵੀਰਾਂ ਖਿਚਵਾਈਆਂ ਤਾਂ ਇਹ ਇੱਕ ਬੇਹੱਦ ਖ਼ਾਸ ਤੇ ਯਾਦਗਾਰ ਪਲ ਬਣ ਗਿਆ। ਫੈਨਜ਼ ਨੂੰ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਹਨ। ਲੋਕ ਸਲਮਾਨ ਤੇ ਸ਼ਾਹਰੁਖ ਖ਼ਾਨ ਦੀ ਦੋਸਤੀ ਦੀ ਮਿਸਾਲ ਦੇ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਸਮਾਗਮ ਦੇ ਵਿੱਚ ਕਿੰਗ ਖ਼ਾਨ ਦਾ ਪਰਿਵਾਰ ,ਆਮਿਰ ਖ਼ਾਨ , ਸਲਮਾਨ ਖਾਨ ਸਣੇ ਬਾਲੀਵੁੱਡ ਦੀ ਕਈ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। 

ਹੋਰ ਪੜ੍ਹੋ: Karan Aujla: ਕਰਨ ਔਜਲਾ ਨੇ ਵਿਦੇਸ਼ 'ਚ ਵਧਾਈਆ ਪੰਜਾਬੀਆਂ ਦਾ ਮਾਣ, ਹਾਲੀਵੁੱਡ ਫ਼ਿਲਮ 'ਚ 'ਚ ਗੂੰਜੀ ਗਾਇਕ ਦੀ ਆਵਾਜ਼

ਦੱਸਣਯੋਗ ਹੈ ਕਿ ਨੀਤਾ ਤੇ ਮੁਕੇਸ਼ ਅੰਬਾਨੀ ਵੱਲੋਂ ਲਾਂਚ ਕੀਤੇ ਗਏ ਇਸ ਕਲਚਰਲ ਸੈਂਟਰ ਵਿੱਚ ਇੱਕ ਸ਼ਾਨਦਾਰ ਥੀਏਟਰ ਹੈ, ਜਿਸ ਵਿੱਚ 2000 ਤੋਂ ਵੱਧ ਮਹਿਮਾਨ ਬੈਠ ਸਕਦੇ ਹਨ। ਇਸ ਵਿੱਚ ਤਕਨੀਕੀ ਤੌਰ 'ਤੇ ਉੱਨਤ 250-ਸੀਟਾਂ ਵਾਲਾ ਸਟੂਡੀਓ ਥੀਏਟਰ ਅਤੇ ਇੱਕ 125-ਸੀਟਾਂ ਵਾਲਾ ਕਿਊਬ ਵੀ ਹੈ। ਇਸ ਕਲਚਰਲ ਸੈਂਟਰ ਦੀ ਵਰਤੋਂ ਬੱਚਿਆਂ, ਵਿਦਿਆਰਥੀਆਂ, ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗਾਂ ਲਈ  ਮੁਫ਼ਤ ਵਿੱਚ ਕੀਤੀ ਜਾ ਸਕਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network