ਫਰਹਾਨ ਅਖਤਰ (Farhan Akhtar) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉੱਥੇ ਹੀ ਉਨ੍ਹਾਂ ਦੀ ਮਤਰੇਈ ਮਾਂ ਸ਼ਬਾਨਾ ਆਜ਼ਮੀ ਨੇ ਵੀ ਜਨਮ ਦਿਨ ‘ਤੇ ਵਧਾਈ ਦਿੱਤੀ ਹੈ। ਸ਼ਬਾਨਾ ਆਜ਼ਮੀ ਨੇ ਵੀ ਪੁੱਤਰ ਨੂੰ ਵਧਾਈ ਦਿੱਤੀ ਹੈ।ਸ਼ਬਾਨਾ ਆਜ਼ਮੀ ਨੇ ਪੁੱਤਰ ਦੇ ਲਈ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।ਫਰਹਾਨ ਅਖਤਰ ਨੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੇ ਨਾਲ ਮਿਡ ਨਾਈਟ ਬਰਥਡੇ ਸੈਲੀਬ੍ਰੇਸ਼ਨ ਕੀਤਾ । ਸ਼ਬਾਨਾ ਆਜ਼ਮੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਫਰਹਾਨ, ਜਾਵੇਦ, ਹਨੀ ਈਰਾਨੀ, ਜੋਇਆ ਅਖਤਰ ਸਣੇ ਕਈਆਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਸਾਲਗਿਰ੍ਹਾ ਮੁਬਾਰਕ ਬੇਟੂ, ਜਿਉਂਦੇ ਰਹੋ, ਖੁਸ਼ ਰਹੋ ਅਤੇ ਬਹੁਤ ਸਾਰਾ ਪਿਆਰ’। ਜਿਉਂ ਹੀ ਇਸ ਪੋਸਟ ਨੂੰ ਸ਼ਬਾਨਾ ਆਜ਼ਮੀ ਨੇ ਸਾਂਝਾ ਕੀਤਾ ਤਾਂ ਫਰਹਾਨ ਨੂੰ ਸੈਲੀਬ੍ਰੇਟੀਜ਼ ਦੇ ਨਾਲ ਨਾਲ ਫੈਨਸ ਨੇ ਵੀ ਵਿਸ਼ ਕੀਤਾ ।
/ptc-punjabi/media/media_files/k27HDHwmG0JwclhT3AD3.jpg)
ਹੋਰ ਪੜ੍ਹੋ : ਗੁਰਵਿੰਦਰ ਬਰਾੜ ਨੇ ਆਪਣੀ ਪਤਨੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਫਰਹਾਨ ਅਖਤਰ ਦਾ ਵਰਕ ਫ੍ਰੰਟ
ੜਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰੀ, ਗਾਇਕੀ, ਡਾਇਰੈਕਸ਼ਨ ਅਤੇ ਗੀਤਕਾਰੀ ਹਰ ਖੇਤਰ ‘ਚ ਆਪਣੀ ਕਿਸਮਤ ਅਜ਼ਮਾਈ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਭਾਗ ਮਿਲਖਾ ਭਾਗ, ਜ਼ਿੰਦਗੀ ਨਾ ਮਿਲੇਗੀ ਦੋਬਾਰਾ,ਤੂਫਾਨ, ਲੱਕ ਬਾਏ ਚਾਂਸ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/media_files/PtQygib7f4vRnT7a256o.jpg)
ਸੈਲੀਬ੍ਰੇਟੀਜ਼ ਦਾ ਪੁੱਤਰ ਹੋਣ ਦੇ ਬਾਵਜੂਦ ਕਰਨੀ ਪਈ ਮਿਹਨਤ
ਫਰਹਾਨ ਅਖਤਰ ਨੂੰ ਬਾਲੀਵੁੱਡ ਇੰਡਸਟਰੀ ‘ਚ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਹਾਲਾਂਕਿ ਉਹ ਸੈਲੀਬ੍ਰੇਟੀਜ਼ ਦੇ ਬੇਟੇ ਹਨ, ਪਰ ਇਸਦੇ ਬਾਵਜੂਦ ਪ੍ਰੋਫੈਸ਼ਨਲ ਲਾਈਫ ‘ਚ ਉਨ੍ਹਾਂ ਨੂੰ ਬਹੁਤ ਕਰੜੀ ਮਿਹਨਤ ਕਰਨੀ ਪਈ ਹੈ।ਇਹ ਉਨ੍ਹਾਂ ਦੀ ਕਰੜੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਬਾਲੀਵੁੱਡ ‘ਚ ਉਹ ਵਧੀਆ ਅਦਾਕਾਰ ਅਤੇ ਡਾਇਰੈਕਟਰ ਦੇ ਤੌਰ ‘ਤੇ ਜਾਣੇ ਜਾਂਦੇ ਹਨ । ਦੱਸ ਦਈਏ ਕਿ ਜਾਵੇਦ ਅਖਤਰ ਦਾ ਪਹਿਲਾ ਵਿਆਹ ਹਨੀ ਈਰਾਨੀ ਦੇ ਨਾਲ ਹੋਇਆ ਸੀ ਦੋਨਾਂ ਦੇ ਦੋ ਬੱਚੇ ਹਨ ।ਮਾਰਚ 1972 ‘ਚ ਜਾਵੇਦ ਅਤੇ ਹਨੀ ਦਾ ਵਿਆਹ ਹੋਇਆ ਸੀ । ਇਸ ਤੋਂ ਸੱਤ ਮਹੀਨੇ ਬਾਅਦ ਦੋਵੇਂ ਇੱਕ ਧੀ ਦੇ ਮਾਪੇ ਬਣੇ ਸਨ ਅਤੇ 1974 ‘ਚ ਫਰਹਾਨ ਅਖਤਰ ਦਾ ਜਨਮ ਹੋਇਆ ਸੀ । ਦੱਸ ਦਈਏ ਕਿ ਸ਼ਬਾਨਾ ਅਤੇ ਜਾਵੇਦ ਦੀ ਕੋਈ ਵੀ ਔਲਾਦ ਨਹੀਂ ਹੈ।
View this post on Instagram