ਇਸ ਪੁਰਾਣੀ ਫੋਟੋ 'ਚ ਨਜ਼ਰ ਆ ਰਹੇ ਬਾਲੀਵੁੱਡ ਦੇ ਤਿੰਨ ਸਿਤਾਰੇ, ਕੀ ਤੁਸੀਂ ਪਹਿਚਾਣਿਆ? ਤਾਂ ਦੱਸੋ ਨਾਂਅ
ਇਸ ਪੁਰਾਣੀ ਫੋਟੋ 'ਚ ਨਜ਼ਰ ਆ ਰਹੇ ਬਾਲੀਵੁੱਡ ਦੇ ਤਿੰਨ ਸਿਤਾਰੇ, ਕੀ ਤੁਸੀਂ ਪਹਿਚਾਣਿਆ? ਤਾਂ ਦੱਸੋ ਨਾਂਅ
Guess Who: ਸੋਸ਼ਲ ਮੀਡੀਆ ਉੱਤੇ ਅਕਸਰ ਹੀ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕ ਵੀ ਖੂਬ ਪਿਆਰ ਦਿੰਦੇ ਹਨ। ਫੈਨਜ਼ ਕਾਫੀ ਉਤਸ਼ਾਹਿਤ ਰਹਿੰਦੇ ਨੇ ਕਲਾਕਾਰਾਂ ਦੀਆਂ ਪੁਰਾਣੀਆਂ ਅਣਦੇਖੀਆਂ ਤਸਵੀਰਾਂ ਦੇਖਣ ਦੇ ਲਈ। ਸੋਸ਼ਲ ਮੀਡੀਆ ਉੱਤੇ ਇੱਕ ਪੁਰਾਣਾ ਫੋਟੋ ਕਾਫੀ ਵਾਇਰਲ ਹੋ ਰਿਹਾ ਹੈ, ਜੋ ਕਿ ਬਾਲੀਵੁੱਡ ਕਲਾਕਾਰਾਂ ਦੇ ਬਚਪਨ ਦਾ ਫੋਟੋ ਹੈ (old viral picture)।
image source: Instagram
ਇਹ ਕਲਾਕਾਰ ਨੇ ਬਚਪਨ ਦੇ ਦੋਸਤ
ਫ਼ਿਲਮ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' 'ਚ ਵੱਡੇ ਪਰਦੇ ਉੱਤੇ ਫਰਹਾਨ ਅਖਤਰ ਅਤੇ ਰਿਤਿਕ ਰੋਸ਼ਨ ਦੀ ਦੋਸਤੀ ਦੇਖਣ ਨੂੰ ਮਿਲੀ ਸੀ। ਦੱਸ ਦਈਏ ਅਸਲ ਜ਼ਿੰਦਗੀ 'ਚ ਵੀ ਉਹ ਬਚਪਨ ਦੇ ਚੰਗੇ ਦੋਸਤ ਹਨ। ਇੰਨਾ ਹੀ ਨਹੀਂ 'ਧੂਮ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਉਦੈ ਚੋਪੜਾ ਵੀ ਉਨ੍ਹਾਂ ਦੇ ਬਚਪਨ ਦੇ ਦੋਸਤ ਨੇ। ਇਨ੍ਹਾਂ ਤਿੰਨਾਂ ਦਾ ਬਚਪਨ ਵਾਲੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਫੋਟੋ 'ਚ ਉਦੈ ਚੋਪੜਾ, ਰਿਤਿਕ ਰੋਸ਼ਨ ਅਤੇ ਫਰਹਾਨ ਅਖਤਰ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਇਸ ਫੋਟੋ 'ਚ ਉਨ੍ਹਾਂ ਦੀ ਦੋਸਤੀ ਦੇਖੀ ਜਾ ਸਕਦੀ ਹੈ।
image source: Instagram
ਇਹ ਤਿੰਨੋਂ ਕਲਾਕਾਰਾਂ ਦਾ ਫ਼ਿਲਮੀ ਪਿਛੋਕੜ ਨਾਲ ਸਬੰਧਤ ਹੈ। ਅਜਿਹੇ 'ਚ ਇਨ੍ਹਾਂ ਤਿੰਨਾਂ ਵਿਚਾਲੇ ਬਚਪਨ ਤੋਂ ਹੀ ਕਾਫੀ ਚੰਗੀ ਬਾਂਡਿੰਗ ਹੈ। ਇਸ ਤਸਵੀਰ 'ਚ ਇੱਕ ਪਾਸੇ ਫਰਹਾਨ ਅਖਤਰ ਘੁੰਗਰਾਲੇ ਵਾਲਾਂ 'ਚ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਉਦੈ ਚੋਪੜਾ ਨੇ ਪੀਲੀ ਟੋਪੀ ਪਾਈ ਹੋਈ ਹੈ। ਇਨ੍ਹਾਂ ਦੋਵਾਂ ਵਿਚਾਲੇ ਰਿਤਿਕ ਰੋਸ਼ਨ ਖੂਬਸੂਰਤ ਮੁਸਕਾਨ ਦਿੰਦੇ ਨਜ਼ਰ ਆ ਰਹੇ ਹਨ।
image source: Instagram
ਪਿਛਲੇ ਸਾਲ ਬਾਲੀਵੁੱਡ ਅਭਿਨੇਤਾ ਫਰਹਾਨ ਖਾਨ ਨੇ ਅਭਿਨੇਤਰੀ ਅਤੇ ਵੀਜੇ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕੀਤਾ ਸੀ। ਆਪਣੇ ਵਿਆਹ 'ਤੇ, ਰਿਤਿਕ ਅਤੇ ਫਰਹਾਨ ਨੇ ਆਪਣੇ ਮਸ਼ਹੂਰ ਗੀਤ ਸੇਨੋਰੀਟਾ 'ਤੇ ਜ਼ਬਰਦਸਤ ਡਾਂਸ ਕੀਤਾ ਸੀ। ਜਿਸ ਨੇ ਪ੍ਰਸ਼ੰਸਕਾਂ ਨੂੰ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੀ ਯਾਦ ਦਿਵਾ ਦਿੱਤੀ ਸੀ।
image source: Instagram
ਰਿਤਿਕ, ਫਰਹਾਨ ਅਤੇ ਉਦੈ ਦੇ ਪ੍ਰੋਫੈਸ਼ਨਲ ਕਰੀਅਰ ਦੀ ਗੱਲ ਕਰੀਏ ਤਾਂ ਰਿਤਿਕ ਰੋਸ਼ਨ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਉਦੈ ਚੋਪੜਾ ਨਾਲ 'ਧੂਮ 2' ਅਤੇ ਫਰਹਾਨ ਅਖਤਰ ਨਾਲ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' 'ਚ ਕੰਮ ਕੀਤਾ। ਦੂਜੇ ਪਾਸੇ, ਫਰਹਾਨ ਅਖਤਰ ਇੱਕ ਮਹਾਨ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਗਾਇਕ, ਲੇਖਕ ਅਤੇ ਨਿਰਮਾਤਾ ਵੀ ਹੈ। ਉਦੈ ਚੋਪੜਾ ਨੇ ਧੂਮ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਹਾਲਾਂਕਿ, ਉਹ ਪਿਛਲੇ ਕੁਝ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ, ਪਰ ਉਹ ਆਪਣੇ ਪਿਤਾ ਦੀ ਕੰਪਨੀ ਵਿੱਚ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
