Selfiee: ‘ਮੈਂ ਖਿਲਾੜੀ’ ਗੀਤ ‘ਤੇ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ਼; ਦੇਖੋ ਦੋਵੇਂ ਕਲਾਕਾਰਾਂ ਦਾ ਜ਼ਬਰਦਸਤ ਡਾਂਸ ਵੀਡੀਓ
Selfiee: ‘ਮੈਂ ਖਿਲਾੜੀ’ ਗੀਤ ‘ਤੇ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ਼; ਦੇਖੋ ਦੋਵੇਂ ਕਲਾਕਾਰਾਂ ਦਾ ਜ਼ਬਰਦਸਤ ਡਾਂਸ ਵੀਡੀਓ
Akshay Kumar and Tiger Shroff’s dance video on ‘Main Khiladi’ song: ਫ਼ਿਲਮ 'ਸੈਲਫੀ' ਦੇ ਮਜ਼ੇਦਾਰ ਟ੍ਰੇਲਰ ਤੋਂ ਬਾਅਦ ਹੁਣ ਇਸ ਦਾ ਨਵਾਂ ਗੀਤ 'ਮੈਂ ਖਿਲਾੜੀ' ਵੀ ਰਿਲੀਜ਼ ਹੋ ਗਿਆ ਹੈ। ਗੀਤ ਵਿੱਚ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਦਾ ਕਮਾਲ ਦਾ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਗੀਤ ਉੱਤੇ ਖੂਬ ਇੰਸਟਾ ਰੀਲਜ਼ ਬਣ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਦਾ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਕਲਾਕਾਰ ਮੈਂ ਖਿਲਾੜੀ ਗੀਤ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ।
image source: Instagram
ਹੋਰ ਪੜ੍ਹੋ : ਨੈੱਟਫਲਿਕਸ ਦੇਵੇਗਾ ਯਸ਼ ਚੋਪੜਾ ਨੂੰ ਖ਼ਾਸ ਸ਼ਰਧਾਂਜਲੀ; 14 ਫਰਵਰੀ ਨੂੰ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’
ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ਼ ਨੇ ਦਿੱਤੀ ਇੱਕ-ਦੂਜੇ ਨੂੰ ਟੱਕਰ
‘ਮੈਂ ਖਿਲਾੜੀ’ ਗੀਤ ਨੂੰ ਰਿਲੀਜ਼ ਹੋਏ 20 ਘੰਟੇ ਹੀ ਹੋਏ ਨੇ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਟਾਈਗਰ ਸ਼ਰਾਫ ਦੇ ਨਾਲ ‘ਮੈਂ ਖਿਲਾੜੀ’ ਉੱਤੇ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦਾ ਐਨਰਜੀ ਦੇ ਨਾਲ ਭਾਰਿਆ ਡਾਂਸ ਦੇਖ ਕੇ ਹੋਰ ਕੋਈ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਹੈ ਤੇ ਕਮੈਂਟ ਬਾਕਸ ਚ ਖੂਬ ਤਾਰੀਫ ਕਰ ਰਹੇ ਹਨ। ਕੁਝ ਹੀ ਸਮੇਂ ਵਿੱਚ ਇਸ ਇੰਸਟਾ ਰੀਲ ਉੱਤੇ ਇੱਕ 9 ਲੱਖ ਲਾਈਕਸ ਆ ਚੁੱਕੇ ਹਨ।
image source: Instagram
ਇਹ ਗੀਤ ‘ਮੈਂ ਖਿਲਾੜੀ ਤੂੰ ਅਨਾੜੀ’ ਦਾ ਰੀਮੇਕ ਹੈ
ਅਕਸ਼ੈ ਕੁਮਾਰ ਦੀ ਫ਼ਿਲਮ 'ਸੈਲਫੀ' ਦਾ ਗੀਤ 'ਮੈਂ ਖਿਲਾੜੀ' 1994 'ਚ ਆਈ ਫ਼ਿਲਮ 'ਮੈਂ ਖਿਲਾੜੀ ਤੂੰ ਅਨਾੜੀ' ਦਾ ਰੀਮੇਕ ਹੈ। ਖਾਸ ਗੱਲ ਇਹ ਹੈ ਕਿ 'ਮੈਂ ਖਿਲਾੜੀ ਤੂੰ ਅਨਾੜੀ' 'ਚ ਅਕਸ਼ੈ ਕੁਮਾਰ ਨੇ ਹੀ ਕੰਮ ਕੀਤਾ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਭਿਨੇਤਾ ਸੈਫ ਅਲੀ ਖ਼ਾਨ ਨਜ਼ਰ ਆਏ ਸਨ। ਇਹ ਫ਼ਿਲਮ ਕਾਫੀ ਹਿੱਟ ਰਹੀ ਸੀ।
image source: Instagram
'ਸੈਲਫੀ' ਇੱਕ ਕਾਮੇਡੀ ਡਰਾਮਾ ਹੈ
ਤੁਹਾਨੂੰ ਦੱਸ ਦੇਈਏ ਕਿ ਰਾਜ ਮਹਿਤਾ ਦੁਆਰਾ ਨਿਰਦੇਸ਼ਤ 'ਸੈਲਫੀ' ਇੱਕ ਕਾਮੇਡੀ-ਡਰਾਮਾ ਹੈ ਜਿਸ ਵਿੱਚ ਇਮਰਾਨ ਹਾਸ਼ਮੀ ਅਤੇ ਅਕਸ਼ੈ ਕੁਮਾਰ ਸਟਾਰਰ ਹਨ। ਇਹ ਫ਼ਿਲਮ 24 ਫਰਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
image source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
