Happy Birthday Salman Khan: ਭਾਈਜਾਨ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਗਲੈਕਸੀ ਦੇ ਬਾਹਰ ਪੁੱਜੇ ਹਜ਼ਾਰਾਂ ਫੈਨਜ਼, ਅਦਾਕਾਰ ਨੇ ਫੈਨਜ਼ ਦਾ ਕੀਤਾ ਧੰਨਵਾਦ
Salman Khan Birthday: ਬਾਲੀਵੁੱਡ ਜਗਤ ਦੇ ਦਿੱਗਜ ਅਭਿਨੇਤਾ ਸਲਮਾਨ ਖਾਨ ਅੱਜ ਯਾਨੀ ਕਿ 27 ਦਸੰਬਰ ਨੂੰ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਖਾਨ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ 'ਚ ਹਮੇਸ਼ਾ ਹੀ ਕਾਫੀ ਉਤਸ਼ਾਹ ਰਹਿੰਦਾ ਹੈ। ਹਾਲ ਹੀ ਵਿੱਚ ਸਲਮਾਨ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਫੈਨਜ਼ ਦੀ ਭਾਰੀ ਭੀੜ ਨਜ਼ਰ ਆਈ।
ਦੱਸ ਦਈਏ ਕਿ ਸੁਪਰਸਟਾਰ ਭਾਈਜਾਨ ਯਾਨੀ ਕਿ ਸਲਮਾਨ ਖਾਨ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਭਾਈਜਾਨ ਆਪਣਾ ਜਨਮਦਿਨ ਮਨਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੇ ਘਰ ਦੇ ਬਾਹਰ ਫੈਨਜ਼ ਦੀ ਭਾਰੀ ਭੀੜ ਦੇਖਣ ਨੂੰ ਮਿਲੀ।
ਫੈਨਜ਼ ਨੇ ਆਪਣੇ ਚਹੇਤੇ ਅਦਾਕਾਰ ਦੀ ਝਲਕ ਪਾਉਣ ਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਸਵੇਰ ਤੋਂ ਹੀ ਇੱਕਠੇ ਹੋਣ ਲੱਗ ਪਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ 'ਚ ਗਲੈਕਸੀ ਦੇ ਬਾਹਰ ਫੈਨਜ਼ ਨੂੰ ਇਕੱਠਾ ਹੁੰਦਾ ਦੇਖਿਆ ਜਾ ਸਕਦਾ ਹੈ।
View this post on Instagram
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਫੈਨਜ਼ ਆਪੋ-ਆਪਣੇ ਹੱਥ ਵਿੱਚ ਫੋਨ ਲੈ ਕੇ ਸਲਮਾਨ ਖਾਨ ਦਾ ਬਾਲਕਨੀ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਸਾਰੇ ਸਲਮਾਨ ਖਾਨ ਦੇ ਇਸ ਖਾਸ ਪਲ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਕੁਝ ਸਮੇਂ ਮਗਰੋਂ ਸਲਮਾਨ ਖਾਨ ਨੇ ਆਪਣੇ ਫੈਨਜ਼ ਦਾ ਦਿਲ ਰੱਖਦੇ ਹੋਏ ਬਾਲਕਨੀ ਵਿੱਚ ਆਏ ਤੇ ਉਨ੍ਹਾਂ ਨੇ ਹੱਥ ਹਿਲਾ ਕੇ ਫੈਨਜ਼ ਨੂੰ ਧੰਨਵਾਦ ਕਿਹਾ, ਉੱਥੇ ਹੀ ਫੈਨਜ਼ ਨੇ ਵੀ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਮਿਲ ਕੇ ਜਨਮਦਿਨ ਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਕਈ ਫੈਨਜ਼ ਸਲਮਾਨ ਦੀਆਂ ਤਸਵੀਰਾਂ ਖਿਚਦੇ ਅਤੇ ਹੂਟਿੰਗ ਕਰਦੇ ਨਜ਼ਰ ਆਏ। ਸਲਮਾਨ ਦੀ ਝਲਕ ਪਾ ਕੇ ਫੈਨਜ਼ ਕਾਫੀ ਖੁਸ਼ ਹੋ ਗਏ।
View this post on Instagram
ਹੋਰ ਪੜ੍ਹੋ: ਦਿਓਲ ਫੈਮਿਲੀ ਨੇ ਇੰਝ ਮਨਾਇਆ ਕ੍ਰਿਸਮਸ ਦਾ ਤਿਉਹਾਰ, ਈਸ਼ਾ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਲਮਾਨ ਖਾਨ ਆਪਣੀ ਭਤੀਜੀ ਆਯਤ ਦੇ ਨਾਲ ਆਪਣਾ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਸਲਮਾਨ ਖਾਨ ਦੀ ਭੈਣ ਅਰਪਿਤਾ ਦੀ ਧੀ ਆਯਤ ਤੇ ਸਲਮਾਨ ਖਾਨ ਦਾ ਜਨਮਦਿਨ ਇੱਕੋ ਦਿਨ ਆਉਂਦਾ ਹੈ। ਦੇਰ ਰਾਤ ਪਰਿਵਾਰ ਨਾਲ ਜਨਮਦਿਨ ਮਨਾਉਂਦੇ ਹੋਏ ਸਲਮਾਨ ਨੇ ਭਤੀਜੀ ਨਾਲ ਕੇਕ ਕੱਟ ਕੇ ਬਰਥਡੇਅ ਸੈਲੀਬ੍ਰੇਟ ਕੀਤਾ।