ਦਿਓਲ ਫੈਮਿਲੀ ਨੇ ਇੰਝ ਮਨਾਇਆ ਕ੍ਰਿਸਮਸ ਦਾ ਤਿਉਹਾਰ, ਈਸ਼ਾ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Pushp Raj   |  December 27th 2023 11:35 AM  |  Updated: December 27th 2023 11:35 AM

ਦਿਓਲ ਫੈਮਿਲੀ ਨੇ ਇੰਝ ਮਨਾਇਆ ਕ੍ਰਿਸਮਸ ਦਾ ਤਿਉਹਾਰ, ਈਸ਼ਾ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Deol Family celebrates Christmas: ਬੀਤੇ ਦਿਨੀਂ ਦੁਨੀਆ ਭਰ 'ਚ ਕ੍ਰਿਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮਾਮਲੇ 'ਚ ਫ਼ਿਲਮੀ ਸਿਤਾਰੇ ਵੀ ਇਸ ਦਿਨ ਦਾ ਜਸ਼ਨ ਆਪੋ ਆਪਣੇ ਅੰਦਾਜ਼ ਵਿੱਚ ਮਨਾਉਂਦੇ ਨਜ਼ਰ ਆਏ। ਅਦਾਕਾਰਾ ਈਸ਼ਾ ਦਿਓਲ ਨੇ ਆਪਣੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ  ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। 

ਦੱਸ ਦਈਏ ਕਿ ਪਿਛਲੇ ਲੰਮੇਂ ਸਮੇਂ ਤੋਂ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਵੱਡੀ ਧੀ ਈਸ਼ਾ ਦਿਓਲ ਫਿਲਮੀ ਪਰਦੇ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

 

ਹਾਲ ਹੀ 'ਚ ਅਦਾਕਾਰਾ ਈਸ਼ਾ ਦਿਓਲ ਨੇ ਆਪਣੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਈਸ਼ਾ ਦਿਓਲ ਨੇ ਇਸ ਸਾਲ ਧਰਮਿੰਦਰ, ਹੇਮਾ ਮਾਲਿਨੀ ਅਤੇ ਭੈਣ ਅਹਾਨਾ ਦਿਓਲ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕ੍ਰਿਸਮਸ ਦੇ ਜਸ਼ਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਈਸ਼ਾ ਨੇ ਪ੍ਰਿੰਟਿਡ ਟੀ-ਸ਼ਰਟ ਦੇ ਨਾਲ ਨੀਲੀ ਪੈਂਟ ਅਤੇ ਕ੍ਰਿਸਮਸ ਕੈਪ ਪਾਈ ਨਜ਼ਰ ਆ ਰਹੀ ਹੈ। ਤਿਉਹਾਰ ਦੀ ਥੀਮ ਨਾਲ ਮੇਲ ਕਰਨ ਲਈ ਧਰਮਿੰਦਰ ਨੇ ਲਾਲ ਕਮੀਜ਼ ਅਤੇ ਟੋਪੀ ਵੀ ਪਹਿਨੀ ਸੀ। ਤਸਵੀਰਾਂ 'ਚ ਹੇਮਾ ਵੀ ਰੈੱਡ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਹਾਨਾ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਨਜ਼ਰ ਆਈ।

 

 ਹੋਰ ਪੜ੍ਹੋ:ਵਿੱਕੀ ਕੌਸ਼ਲ ਬਣੇ ਇੰਸਟਾਗ੍ਰਾਮ 'ਤੇ ਫਾਲੋ ਕੀਤੇ ਜਾਣ ਵਾਲੇ ਪਹਿਲੇ ਬਾਲੀਵੁੱਡ ਅਦਾਕਾਰ  ਦਿਓਲ ਪਰਿਵਾਰ ਇੱਕਠੇ ਕ੍ਰਿਸਮਿਸ ਸੈਲੀਬ੍ਰੇਟ ਕਰਦਾ ਨਜ਼ਰ ਆਇਆ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਸਾਲ 2023 ਦਿਓਲ ਪਰਿਵਾਰ ਲਈ ਕਾਫੀ ਚੰਗਾ ਸਾਲ ਰਿਹਾ ਹੈ। ਇਸ ਸਾਲ ਜਿੱਥੇ ਇੱਕ ਪਾਸੇ ਸੰਨੀ ਦਿਓਲ ਨੇ ਫਿਲਮ ਗਦਰ-2 ਨਾਲ ਧਮਾਕੇਧਾਰ ਵਾਪਸੀ ਕੀਤੀ, ਉੱਥੇ ਹੀ ਦੂਜੇ ਪਾਸੇ ਬੌਬੀ ਦਿਓਲ ਨੇ ਫਿਲਮ ਐਨੀਮਲ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। ਐਨੀਮਲ ਵਿੱਚ ਇੱਕ ਵਿਲਨ ਦੇ ਤੌਰ 'ਤੇ ਕਿਰਦਾਰ ਨਿਭਾਉਣ ਨੂੰ ਲੈ ਕੇ ਬੌਬੀ ਦਿਓਲ ਨੇ ਖੂਬ ਵਾਹ-ਵਾਹੀ ਖੱਟੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network