ਕੰਗਨਾ ਰਣੌਤ, ਮਾਧੁਰੀ ਦੀਕਸ਼ਿਤ, ਅਰੁਣ ਗੋਵਿਲ ਸਣੇ ਕਈ ਹਸਤੀਆਂ ਨੇ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ‘ਚ ਕੀਤੀ ਸ਼ਿਰਕਤ
ਅਯੁੱਧਿਆ ‘ਚ ਅੱਜ ਰਾਮ ਮੰਦਰ (Ram Mandir) ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਕੀਤਾ ਗਿਆ ਹੈ। ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ‘ਚ ਸਿਆਸੀ ਆਗੂਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮਾਧੁਰੀ ਦੀਕਸ਼ਿਤ (Madhuri Dixit)ਵੀ ਪਤੀ ਡਾਕਟਰ ਨੇਨੇ ਦੇ ਨਾਲ ਪਹੁੰਚੀ ਹੈ। ਮਾਧੁਰੀ ਦੀਕਸ਼ਿਤ ਨੇ ਇਸ ਮੌਕੇ ‘ਤੇ ਪੀਲੇ ਰੰਗ ਦੀ ਸਾੜ੍ਹੀ ਲਗਾਈ ਹੋਈ ਸੀ ।
/ptc-punjabi/media/media_files/NWKKtZNw4vsxJI25yzAL.jpg)
ਹੋਰ ਪੜ੍ਹੋ : ਕੈਟਰੀਨਾ ਕੈਫ ਰਾਮ ਲੱਲਾ ਦੇ ਦਰਸ਼ਨ ਕਰਨ ਪਹੁੰਚੀ, ਟ੍ਰੈਡੀਸ਼ਨਲ ਲੁੱਕ ‘ਚ ਦਿਖੀ ਅਦਾਕਾਰਾ
ਅਦਾਕਾਰ ਅਨੁਪਮ ਖੇਰ ਵੀ ਪਹੁੰਚੇ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵੀ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ‘ਚ ਸ਼ਾਮਿਲ ਹੋਏ ।ਇਸ ਤੋ ਪਹਿਲਾਂ ਅਨੁਪਮ ਖੇਰ ਨੇ ਇੱਕ ਭਾਵੁਕ ਵੀਡੀਓ ਵੀ ਸ਼ੇਅਰ ਕੀਤਾ ਸੀ । ਇਸ ਦੇ ਨਾਲ ਸਾਊਥ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਰਜਨੀਕਾਂਤ ਅਤੇ ਧਨੁਸ਼ ਵੀ ਇਸ ਸਮਾਰੋਹ ‘ਚ ਸ਼ਾਮਿਲ ਹੋਏ ਹਨ ।ਦੋਵੇਂ ਸਟਾਰਸ ਵੱਖ ਵੱਖ ਏਅਰਪੋਰਟ ‘ਤੇ ਨਜ਼ਰ ਆਏ ।
View this post on Instagram
/ptc-punjabi/media/media_files/NIUG0nEuKiUQQ6q1wKAF.jpg)
ਕੰਗਨਾ ਰਣੌਤ ਸ਼ਨੀਵਾਰ ਤੋਂ ਹੀ ਅਯੁੱਧਿਆ ‘ਚ ਮੌਜੂਦ
ਅਦਾਕਾਰਾ ਕੰਗਨਾ ਰਣੌਤ ਸ਼ਨੀਵਾਰ ਤੋਂ ਹੀ ਅਯੁੱਧਿਆ ‘ਚ ਮੌਜੂਦ ਹੈ। ਕੰਗਨਾ ਰਣੌਤ ਰਾਮ ਲੱਲਾ ਦੇ ਦਰਸ਼ਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਅਤੇ ਉਸ ਨੇ ਕਿਹਾ ਸੀ ਕਿ ‘ਇਹ ਮੇਰਾ ਸੁਭਾਗ ਹੈ ਕਿ ਭਗਵਾਨ ਰਾਮ ਨੇ ਸਾਨੂੰ ਸਦਬੁੱਧੀ ਦਿੱਤੀ ਹੈ ਅਤੇ ਅਸੀਂ ਆਏ ਹਾਂ ਉਨ੍ਹਾਂ ਦੇ ਦਰਸ਼ਨ ਕਰਨ’।
View this post on Instagram
/ptc-punjabi/media/media_files/NInbRajNPmheagFm2r9R.jpg)
ਅਰੁਣ ਗੋਵਿਲ, ਦੀਪਿਕਾ ਚਿਖਾਲਿਆ ਵੀ ਮੌਜੂਦ
ਇਸ ਤੋਂ ਪਹਿਲਾਂ ਅਦਾਕਾਰਾ ਦੀਪਿਕਾ ਚਿਖਾਲਿਆ ਜਿਸ ਨੇ ਰਮਾਇਣ ‘ਚ ਸ੍ਰੀ ਰਾਮ ਚੰਦਰ ਦੀ ਭੂਮਿਕਾ ਨਿਭਾਈ ਸੀ ਉਹ ਵੀ ਅਯੁੱਧਿਆ ‘ਚ ਪਹੁੰਚੇ ਹੋਏ ਹਨ । ਇਸ ਤੋਂ ਇਲਾਵਾ ਅਰੁਣ ਗੋਵਿਲ ਅਤੇ ਰਮਾਇਣ ਦੇ ਲਛਮਣ ਵੀ ਅਯੁੱਧਿਆ ‘ਚ ਪਹੁੰਚੇ ਹੋਏ ਹਨ । ਇਸ ਤੋਂ ਇਲਾਵਾ ਵਿਵੇਕ ਓਬਰਾਏ, ਆਲੀਆ ਭੱਟ, ਆਯੁਸ਼ਮਾਨ ਖੁਰਾਣਾ,ਅਮਿਤਾਬ ਬੱਚਨ, ਚਿੰਰਜੀਵੀ, ਮਧੁਰ ਭੰਡਾਰਕਰ.,ਣਬੀਰ ਕਪੂਰ ਸਣੇ ਕਈ ਹਸਤੀਆਂ ਵੀ ਅਯੁੱਧਿਆ ‘ਚ ਮੌਜੂਦ ਹਨ ।
View this post on Instagram
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਅਤੇ ਇਹ ਸਾਰੀ ਹਸਤੀਆਂ ਇਸ ਇਤਿਹਸਾਕ ਪਲਾਂ ਦੀਆਂ ਗਵਾਹ ਬਣੀਆਂ । ਦੱਸ ਦਈਏ ਕਿ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ।
View this post on Instagram