ਕੈਟਰੀਨਾ ਕੈਫ ਰਾਮ ਲੱਲਾ ਦੇ ਦਰਸ਼ਨ ਕਰਨ ਪਹੁੰਚੀ, ਟ੍ਰੈਡੀਸ਼ਨਲ ਲੁੱਕ ‘ਚ ਦਿਖੀ ਅਦਾਕਾਰਾ
|
January 22nd 2024 12:03 PM |
Updated:
January 22nd 2024 12:03 PM
ਕੈਟਰੀਨਾ ਕੈਫ ਰਾਮ ਲੱਲਾ ਦੇ ਦਰਸ਼ਨ ਕਰਨ ਪਹੁੰਚੀ, ਟ੍ਰੈਡੀਸ਼ਨਲ ਲੁੱਕ ‘ਚ ਦਿਖੀ ਅਦਾਕਾਰਾ
ਅਦਾਕਾਰਾ ਕੈਟਰੀਨਾ ਕੈਫ (Katrina Kaif) ਵੀ ਵਿੱਕੀ ਕੌਸ਼ਲ (Vicky Kaushal) ਦੇ ਨਾਲ ਅਯੁੱਧਿਆ ‘ਚ ਰਾਮ ਲੱਲਾ ਦੇ ਦਰਸ਼ਨਾਂ ਦੇ ਲਈ ਪਹੁੰਚੀ।ਕੈਟਰੀਨਾ ਕੈਫ ਵੀ ਪਤੀ ਵਿੱਕੀ ਕੌਸ਼ਲ ਦੇ ਨਾਲ ਅਯੁੱਧਿਆ ‘ਚ ਬਣੇ ਰਾਮ ਮੰਦਰ ‘ਚ ਦਰਸ਼ਨਾਂ ਦੇ ਲਈ ਪਹੁੰਚੇ ਹਨ । ਇਸ ਮੌਕੇ ‘ਤੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆਈ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਕੈਫ ਪੀਲੇ ਰੰਗ ਦੀ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ। ਜਦੋਂਕਿ ਵਿੱਕੀ ਕੌਸ਼ਲ ਨੇ ਆਫ਼ ਵ੍ਹਾਈਟ ਕਲਰ ਦਾ ਕੁੜਤਾ ਅਤੇ ਚੂੜੀਦਾਰ ਪੰਜਾਮੀ ਪਹਿਨੀ ਹੋਈ ਸੀ । ਇਸ ਜੋੜੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
/ptc-punjabi/media/media_files/MePNdMvMRny3KGVL3AC3.jpg)
ਕੰਗਨਾ ਰਣੌਤ, ਦੀਪਿਕਾ ਚਿਖਾਲਿਆ ਸਣੇ ਕਈ ਸਿਤਾਰੇ ਪਹੁੰਚੇ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ, ਦੀਪਿਕਾ ਚਿਖਾਲਿਆ, ਅਰੁਣ ਗੋਵਿਲ ਸਣੇ ਕਈ ਸਿਤਾਰੇ ਅਯੁੱਧਿਆ ‘ਚ ਪਹੁੰਚ ਚੁੱਕੇ ਹਨ । ਜਿਸ ਤੋਂ ਬਾਅਦ ਅਯੁੱਧਿਆ ਨਗਰੀ ਰਾਮ ਦੇ ਰੰਗ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ।ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਾਲ ਕਈ ਵੱਡੀਆਂ ਹਸਤੀਆਂ ਰਾਮ ਮੰਦਰ ਦੇ ਦਰਸ਼ਨ ਦੇ ਲਈ ਪਹੁੰਚ ਰਹੀਆਂ ਹਨ । ਸ਼ੁਭ ਮਹੂਰਤ ‘ਚ ਅੱਜ ਇਸ ਮੰਦਰ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ।
/ptc-punjabi/media/post_banners/WInWdJTPWt7zkp1fysm9.webp)
ਨਰੇਂਦਰ ਮੋਦੀ, ਯੋਗੀ ਆਦਿਤਿਆ ਨਾਥ ਸਣੇ ਕਈ ਹਸਤੀਆਂ ਦੀ ਮੌਜੂਦਗੀ ‘ਚ ਪ੍ਰਾਣ ਪ੍ਰਤਿਸ਼ਠਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸੀਐੱਮ ਯੋਗੀ ਆਦਿਤਿਆ ਨਾਥ ਸਣੇ ਕਈ ਸੰਤਾਂ ਦੀ ਮੌਜੂਦਗੀ ‘ਚ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ । ਇਸ ਪ੍ਰਾਣ ਪ੍ਰਤਿਸ਼ਠਾ ਦਾ ਕਈ ਵੱਡੀਆਂ ਹਸਤੀਆਂ ਗਵਾਹ ਬਣਨਗੀਆਂ । ਅਯੁੱਧਿਆ ‘ਚ ਸੈਲੀਬ੍ਰੇਟੀਜ਼ ਦਾ ਪਹੁੰਚਣਾ ਜਾਰੀ ਹੈ ਅਤੇ ਸੁਰੱਖਿਆ ਦੇ ਕਰੜੇ ਬੰਦੋਬਸਤ ਅਯੁੱਧਿਆ ਨਗਰੀ ‘ਚ ਕੀਤੇ ਗਏ ਹਨ ।ਚੱਪੇ ਚੱਪੇ ‘ਤੇ ਪੁਲਿਸ ਦਸਤੇ ਮੌਜੂਦ ਹਨ ।ਉੱਥੇ ਹੀ ਪੂਰਾ ਅਯੁੱਧਿਆ ਭਗਤੀ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।ਸੋਸ਼ਲ ਮੀਡੀਆ ‘ਤੇ ਮੰਦਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ ।
-
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
