ਪੰਜਾਬੀ ਪਰਿਵਾਰ ਦੀ ਨੂੰਹ ਹੋਣ ‘ਤੇ ਕੈਟਰੀਨਾ ਕੈਫ ਨੂੰ ਹੈ ਮਾਣ, ਖਾਣੇ ‘ਚ ਪਸੰਦ ਹੈ ਸਾਗ ਅਤੇ ਮੱਕੀ ਦੀ ਰੋਟੀ

Written by  Shaminder   |  January 19th 2024 05:49 PM  |  Updated: January 19th 2024 05:49 PM

ਪੰਜਾਬੀ ਪਰਿਵਾਰ ਦੀ ਨੂੰਹ ਹੋਣ ‘ਤੇ ਕੈਟਰੀਨਾ ਕੈਫ ਨੂੰ ਹੈ ਮਾਣ, ਖਾਣੇ ‘ਚ ਪਸੰਦ ਹੈ ਸਾਗ ਅਤੇ ਮੱਕੀ ਦੀ ਰੋਟੀ

ਕੈਟਰੀਨਾ ਕੈਫ (Katrina Kaif) ਨੂੰ ਪੰਜਾਬੀ ਪਰਿਵਾਰ ਦੀ ਨੂੰਹ ਹੋਣ ‘ਤੇ ਮਾਣ ਹੈ। ਇਸ ਦੇ ਪਿੱਛੇ ਬੀਤੇ ਦਿਨੀਂ ਅਦਾਕਾਰਾ ਨੇ ਵਜ੍ਹਾ ਦੱਸੀ ਹੈ। ਦਰਅਸਲ ਅਦਾਕਾਰਾ ਨੇ ਹਾਲ ਹੀ ‘ਚ ਇੱਕ ਸੈਸ਼ਨ ਦੇ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ ਪੰਜਾਬੀ ਨੂੰਹ ਹੋਣ ‘ਤੇ ਮਾਣ ਹੈ।ਆਸਕ ਮੀ ਐਨੀਥਿੰਗ ਸੈਸ਼ਨ ਦੇ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਸਬੰਧਤ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ।ਜਿਸ ‘ਚ ਅਦਾਕਾਰਾ ਤੋਂ ਇੱਕ ਪ੍ਰਸ਼ੰਸਕ ਨੇ ਸਵਾਲ ਪੁੱਛਿਆ ਕਿ ਪੰਜਾਬੀ ਨੂੰਹ ਹੋਣ ਦੇ ਨਾਤੇ ਉਨ੍ਹਾਂ ਨੂੰ ਪਸੰਦ ਆਉਣ ਵਾਲੀ ਚੀਜ਼ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਢੇਰ ਸਾਰਾ ਪਿਆਰ ਅਤੇ ਘਰ ਦਾ ਬਣਿਆ ਹੋਇਆ ਸਰੋਂ ਦਾ ਸਾਗ ਅਤੇ ਮੱਲੀ ਦੀ ਰੋਟੀ ਸਫੇਦ ਮੱਖਣ ਦੇ ਨਾਲ ਸੁਆਦੀ ਭੋਜਨ ਵੀ ਇੱਕ ਵੱਡੀ ਵਜ੍ਹਾ ਹੈ’। 

Katrina and vicky.jpg

ਹੋਰ ਪੜ੍ਹੋ : ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਲੋਹੜੀ ਦਾ ਵੀਡੀਓ ਕੀਤਾ ਸਾਂਝਾ, ਵੇਖੋ ਜਸ਼ਨ ਦਾ ਵੀਡੀਓ

ਕੈਟਰੀਨਾ ਅਤੇ ਵਿੱਕੀ ਕੌਸ਼ਲ ਨੇ ਕਰਵਾਇਆ ਵਿਆਹ 

ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਵਿੱਕੀ ਕੌਸ਼ਲ ਨੇ ਕੁਝ ਮਹੀਨੇ ਪਹਿਲਾਂ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ‘ਚ ਬਾਲੀਵੁੱਡ ਦੀਆਂ ਕੁਝ ਚੋਣਵੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

Untitled (860 × 484px).jpg

ਜਿਸ ਤੋੋਂ ਬਾਅਦ ਜੋੜੀ ਦੇ ਵੱਲੋਂ ਮੁੰਬਈ ‘ਚ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ । ਜਿਸ ‘ਚ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਦੱਸ ਦਈਏ ਕਿ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਦਾ ਸਬੰਧ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਹੈ । ਸ਼ਾਮ ਕੌਸ਼ਲ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਹਨ। 

katrina kaif.jpgਵਿੱਕੀ ਕੌਸ਼ਲ ਦਾ ਵਰਕ ਫ੍ਰੰਟ     

ਵਿੱਕੀ ਕੌਸ਼ਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਊਧਮ ਸਿੰਘ, ਉੜੀ ਅਤੇ ਹਾਲ ਹੀ ‘ਚ ਆਈ ਸੈਮ ਬਹਾਦਰ ਨੂੰ ਲੈ ਕੇ ਵੀ ਉਹ ਚਰਚਾ ‘ਚ ਰਹੇ ਹਨ । ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਮੈਰੀ ਕ੍ਰਿਸਮਸ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਤੋਂ ਇਲਾਵਾ ਕੈਟਰੀਨਾ ਦੀ ਸਲਮਾਨ ਦੇ ਨਾਲ ਫ਼ਿਲਮ ‘ਟਾਈਗਰ-੩’ ਵੀ ਆਈ ਹੈ। ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਏਗੀ । ਵਿੱਕੀ ਕੌਸ਼ਲ ਤੋਂ ਪਹਿਲਾਂ ਅਦਾਕਾਰਾ ਦਾ ਨਾਮ ਰਣਬੀਰ ਕਪੂਰ ਦੇ ਨਾਲ ਵੀ ਜੁੜਿਆ ਸੀ।

  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network